- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਸੀਸੀ ਪਹਿਲੇ ਸਾਲ ਦੀ ਭਰਤੀ ’ਚ 38 ਵਿਦਿਆਰਥੀਆਂ ਦੀ ਕੀਤੀ ਚੋਣ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਐੱਨਸੀਸੀ ਯੂਨਿਟ ਆਰਕੇ ਆਰੀਆ ਕਾਲਜ ਵੱਲੋਂ ਸੈਸ਼ਨ 2026-27 ਲਈ ਐੱਨਸੀਸੀ ਪਹਿਲੇ ਸਾਲ ਦੀ ਭਰਤੀ ਕੀਤੀ ਗਈ। ਜਿਸ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਵਿਚੋਂ 38 ਵਿਦਿਆਰਥੀਆਂ ਦੀ ਚੋਣ ਕੀਤੀ। ਇਸ ਭਰਤੀ ਦੀ ਪ੍ਰਕਿਰਿਆ 8 ਪੰਜਾਬ ਬਟਾਲੀਅਨ ਐੱਨਸੀਸੀ ਫਗਵਾੜਾ ਦੇ ਪੀਆਈ ਸਟਾਫ ਗੁਰਜੰਟ ਸਿੰਘ ਅਤੇ ਅਜੇ ਕੁਮਾਰ ਨੇ ਕਾਲਜ ਦੇ ਏਐੱਨਓ ਡਾ. ਰਜਿੰਦਰ ਕੁਮਾਰ ਗੁਪਤਾ ਦੀ ਸਹਾਇਤਾ ਨਾਲ ਪੂਰੀ ਕੀਤੀ। ਡਾ. ਰਜਿੰਦਰ ਗੁਪਤਾ ਨੇ ਦੱਸਿਆ ਕਿ ਇਸ ਭਰਤੀ ਦੇ ਪਹਿਲੇ ਪੜਾਅ ਵਿਚ ਵਿਦਿਆਰਥੀਆਂ ਦੇ ਸਰੀਰਕ ਮਾਪਦੰਡ ਜਾਂਚਣ ਲਈ ਦੌੜਾਂ, ਪੁਸ਼-ਅੱਪ ਅਤੇ ਸਿਟ-ਅੱਪ ਕਰਵਾਏ ਗਏ। ਦੂਜੇ ਪੜਾਅ ਵਿਚ ਵਿਦਿਆਰਥੀਆਂ ਦੇ ਕੱਦ ਅਤੇ ਵਜਨ ਨੂੰ ਮਾਪਿਆ ਗਿਆ ਅਤੇ ਅਖੀਰਲੇ ਪੜਾਅ ਵਿਚ ਉਪਰੋਕਤ ਦੋਨਾਂ ਪੜਾਵਾਂ ਵਿਚੋਂ ਚੁਣੇ ਗਏ ਵਿਦਿਆਰਥੀਆਂ ਦੀ ਲਿਖਤ ਪ੍ਰੀਖਿਆ ਕਰਵਾਈ ਗਈ। ਜਿਸ ਵਿਚ ਜਨਰਲ ਗਿਆਨ ਅਤੇ ਕਰੰਟ ਅਫੇਅਰ ਦੇ ਪ੍ਰਸ਼ਨ ਪੁੱਛੇ ਗਏ। ਇਸ ਮੌਕੇ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ, ਸਕੱਤਰ ਸੁਸ਼ੀਲ ਪੁਰੀ ਅਤੇ ਕਾਲਜ ਪ੍ਰਿੰ. ਡਾ. ਪੁਨੀਤ ਅਨੇਜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।