ਨੂਰਪੁਰ 'ਚ ਕਰਵਾਇਆ 35ਵਾਂ ਸਰਦਾਰ ਗੁਲਜਾਰ ਮੁਹੰਮਦ ਸੰਗੀਤ ਮੇਲਾ ਨੂਰਪੁਰ 'ਚ ਕਰਵਾਇਆ 35ਵਾਂ ਸਰਦਾਰ ਮੁਹੰਮਦ ਗੁਲਜਾਰ ਮੁਹੰਮਦ ਸੰਗੀਤ ਮੇਲਾ
Publish Date: Tue, 03 Nov 2026 06:36 PM (IST)
Updated Date: Tue, 03 Nov 2026 06:38 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਰਦਾਰ ਮੁਹੰਮਦ ਅਤੇ ਗੁਲਜਾਰ ਮੁਹੰਮਦ ਦੀ ਯਾਦ ਚ ਸਰਦਾਰ ਮੁਹੰਮਦ ਟਰੱਸਟ ਨੂਰਪੁਰ ਵੱਲੋਂ 35ਵਾਂ ਸੰਗੀਤ ਮੇਲਾ ਕਰਵਾਇਆ। ਮੇਲੇ ਦੇ ਮੁੱਖ ਮਹਿਮਾਨ ਮਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੇ ਆਖਿਆ ਕਿ ਸੱਭਿਆਚਾਰ ਅਤੇ ਸੰਗੀਤ ਮੇਲੇ ਸਾਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਦੇ ਹਨ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਮੇਲੇ ਕਾਰਨ ਨਵੇਂ ਕਲਾਕਾਰਾਂ ਨੂੰ ਵੀ ਸੰਗੀਤ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਆਖਿਆ ਕਿ ਨਾਮੀ ਸੰਗੀਤਕਾਰ ਜਿੱਥੇ ਇਸ ਮੇਲੇ ਚ ਹਾਜਰੀ ਭਰਦੇ ਹਨ, ਉੱਥੇ ਲੋਕਾਂ ਨੂੰ ਸੰਗੀਤ ਨਾਲ ਜੁੜਨ ਦਾ ਵੀ ਮੌਕਾ ਪ੍ਰਦਾਨ ਹੁੰਦਾ ਹੈ। ਡਾ. ਸੁਖਵਿੰਦਰ ਕੁਮਾਰ ਸੁਖੀ ਵਿਧਾਇਕ ਹਲਕਾ ਬੰਗਾ ਨੇ ਆਖਿਆ ਕਿ ਸਰਦਾਰ ਮੁਹੰਮਦ ਅਤੇ ਗੁਲਜਾਰ ਮੁਹੰਮਦ ਫਨਕਾਰ ਸੰਗੀਤਕਾਰਾਂ ਦਾ ਸੰਗੀਤ ਦੇ ਖੇਤਰ ਚ ਵੱਡਾ ਯੋਗਦਾਨ ਹੈ। ਜਿਨਾਂ ਦੀ ਯਾਦ ਤਾਜ਼ਾ ਕਰਕੇ ਟਰੱਸਟ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ। ਕੁਲਜੀਤ ਸਿੰਘ ਸਰਹਾਲ ਚੇਅਰਮੈਨ ਜਲ ਸਰੋਤ ਵਿਭਾਗ ਪੰਜਾਬ ਨੇ ਆਖਿਆ ਕਿ ਜੋ ਸੰਗੀਤ ਮੇਲਾ 35 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਇਹ ਸੰਗੀਤ ਫਨਕਾਰਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਮੇਲੇ ਦੌਰਾਨ ਪ੍ਰਸਿੱਧ ਕਲਾਕਾਰ ਮੁਹੰਮਦ ਸਦੀਕ, ਸਤਵਿੰਦਰ ਬੁੱਗਾ, ਫਿਰੋਜ਼ ਖਾਨ, ਰੂਬੀ ਖਾਨ, ਨਛੱਤਰ ਗਿੱਲ, ਕੁਲਵਿੰਦਰ ਕੈਲੀ, ਗਗਨ ਕੋਕਰੀ, ਰਾਜ ਜੁਝਾਰ, ਕੌਰ ਸਿਸਟਰ, ਰਣਜੀਤ ਰਾਣਾ, ਕਮਲ ਕਟਾਣੀਆਂ ਨੇ ਆਪਣੇ ਗੀਤ ਪੇਸ਼ ਕੀਤੇ।।ਮੰਚ ਸੰਚਾਲਨ ਆਸ਼ੂ ਚੋਪੜਾ ਅਤੇ ਜਸਬੀਰ ਸਿੰਘ ਨੂਰਪੁਰ ਨੇ ਕੀਤਾ। ਕਲਾਕਾਰ ਦਾ ਪ੍ਰਧਾਨ ਬੂਟਾ ਮੁਹੰਮਦ ਅਤੇ ਪ੍ਰਬੰਧਕੀ ਮੰਡਲ ਨੇ ਸਨਮਾਨ ਕੀਤਾ।।ਇਸ ਮੌਕੇ ਤੇ ਸਾਈਂ ਉਮਰੇ ਸ਼ਾਹ ਮੰਢਾਲੀ ਸ਼ਰੀਫ, ਜਸਪ੍ਰੀਤ ਸਿੰਘ ਰੋਬੀ ਕੰਗ ਹਲਕਾ ਇੰਚਾਰਜ ਨਵਾਂਸ਼ਹਿਰ, ਸਤਿੰਦਰ ਕੌਰ ਨੂਰਪੁਰ ਚੇਅਰਪਰਸਨ ਪੰਚਾਇਤ ਸੰਮਤੀ ਬੰਗਾ, ਪਵਨਜੀਤ ਸਿੰਘ ਸਿੱਧੂ ਸੰਗਠਨ ਹਲਕਾ ਇੰਚਾਰਜ, ਕਮਲਜੀਤ ਲਾਲ ਸਾਬਕਾ ਕੌਂਸਲਰ, ਬਸਪਾ ਆਗੂ ਪ੍ਰਵੀਨ ਬੰਗਾ, ਸ਼ਿਵਰਾਮ ਕੈਂਥ, ਸਾਈਂ ਪੱਪਲ ਸ਼ਾਹ, ਸਰਬਜੀਤ ਸਿੰਘ ਰਾਏ, ਕੁਲਵੰਤ ਸਿੰਘ ਹੀਰ ਸਾਬਕਾ ਐੱਸਐੱਸਪੀ, ਅਜਮੇਰ ਸਹੋਤਾ, ਨਰਿੰਦਰ ਬੰਗਾ, ਰਣਜੀਤ ਰਾਣਾ, ਸੁਲਤਾਨ ਮੁਹੰਮਦ, ਗੁਰਸੇਵ ਸਿੰਘ ਧਾਲੀਵਾਲ, ਲਖਵਿੰਦਰ ਸਾਬੀ, ਵਰਿੰਦਰ ਮਾਨ, ਦੇਸ਼ਰਾਜ ਬੰਗਾ, ਮਨਿੰਦਰ ਕੌਰ ਸਰਪੰਚ, ਮਨਜੀਤ ਕੌਰ, ਬਲਵੀਰ ਕੌਰ ਪੰਚ, ਅਜਮੇਰ ਚਾਨਾ ਆਦਿ ਹਾਜ਼ਰ ਸਨ।