ਨਸ਼ਾ ਕਰਦੇ 3 ਨੌਜਵਾਨ ਕੀਤੇ ਕਾਬੂ
ਨਸ਼ਾ ਕਰਦਿਆਂ 3 ਨੌਜਵਾਨ ਕਾਬੂ
Publish Date: Fri, 16 Jan 2026 04:26 PM (IST)
Updated Date: Sat, 17 Jan 2026 04:04 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਪੁਲਿਸ ਨੇ ਨਸ਼ਾ ਕਰਦਿਆਂ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਪੁਲਿਸ ਥਾਣਾ ਬਹਿਰਾਮ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਅਮਰੀਕ ਸਿੰਘ ਨੇ ਅਵਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਹੂਆ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਏਐੱਸਆਈ ਨੇ ਦੱਸਿਆ ਕਿ ਪਿੰਡ ਬਹਿਰਾਮ ਤੋਂ ਤਲਵੰਡੀ ਜੱਟਾਂ ਨੂੰ ਜਾ ਰਹੇ ਸੀ ਤਾਂ ਬਿਜਲੀ ਘਰ ਬਹਿਰਾਮ ਨੇੜੇ ਸੜਕ ਦੇ ਲਹਿੰਦੇ ਪਾਸੇ ਖਾਲੀ ਪਲਾਟ ਵਿਚ ਇਕ ਨੌਜਵਾਨ ਬੈਠਾ ਲਾਈਟਰ ਨਾਲ ਅੱਗ ਬਾਲ ਕੇ ਚਮਕੀਲੀ ਪੰਨੀ ਪਰ ਕੋਈ ਪਾਈਪ ਨੂਮਾ ਚੀਜ ਨਾਲ ਕੁੱਝ ਸੁੰਘਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਕੇ ਜਲਦੀ ਨਾਲ ਆਪਣੇ ਹੱਥ ਵਿਚ ਫੜਿਆ ਘਾਹ ਫੂਸ ਵਿਚ ਸੁੱਟ ਦਿੱਤਾ ਤੇ ਆਪ ਖੜ੍ਹਾ ਹੋ ਗਿਆ। ਉਸ ਤੋਂ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਅਵਤਾਰ ਸਿੰਘ ਦੱਸਿਆ। ਉਸ ਨੇ ਦੱਸਿਆ ਕਿ ਉਹ ਹੈਰੋਇਨ ਪੀਣ ਦਾ ਆਦੀ ਹਾਂ ਜੇ ਅੱਜ ਵੀ ਲੁੱਕ ਕੇ ਹੈਰੋਇਨ ਪੀ ਰਿਹਾ ਸੀ। ਪੁਲਿਸ ਨੇ ਕਥਿਤ ਮੁਲਜ਼ਮ ਪਾਸੋਂ ਸੜੀ ਹੋਈ ਸਿਲਵਰ ਪੰਨੀ ਅਤੇ ਲਾਈਟਰ ਤੇ 10 ਰੁਪਏ ਦਾ ਨੋਟ ਪਾਈਪਨੁਮਾ ਬਰਾਮਦ ਹੋਏ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ’ਚ ਪੁਲਿਸ ਥਾਣਾ ਕਾਠਗੜ੍ਹ ਦੇ ਐੱਚਸੀ ਗੌਰਵ ਸਿੰਘ ਨੇ ਦੱਸਿਆ ਕਿ ਹਰਸ਼ ਕੁਮਾਰ ਪੁੱਤਰ ਸੁਭਾਸ਼ ਚੰਦ ਵਾਸੀ ਰਾਏਪੁਰ ਮਾਜਰਾ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਥਾਣਾ ਤੋਂ ਪਿੰਡ ਬਾਗੋਵਾਲ ਹੁੰਦੇ ਹੋਏ ਪਿੰਡ ਪਨਿਆਲੀ ਕਲਾਂ ਨੂੰ ਜਾ ਰਹੇ ਸੀ ਤਾਂ ਇਕ ਲੜਕਾ ਸੜਕ ਦੇ ਸੱਜੇ ਪਾਸੇ ਝਾੜੀਆਂ ’ਚ ਬੈਠਾ ਲਾਈਟਰ ਨਾਲ ਕੁੱਝ ਜਲਾ ਕੇ ਸੁੰਘ ਰਿਹਾ ਸੀ ਦਿਖਾਈ ਦਿੱਤਾ। ਪੁਲਿਸ ਨੇ ਕਥਿਤ ਮੁਲਜ਼ਮ ਨੂੰ ਕਾਬੂ ਕਰ ਕੇ ਇਕ ਲਾਈਟਰ, ਇਕ ਰੋਲ ਕੀਤਾ ਹੋਇਆ 10 ਰੁਪਏ ਦਾ ਭਾਰਤੀ ਕਰੰਸੀ ਨੋਟ ਬਰਾਮਦ ਹੋਈਆਂ। ਇਸੇ ਤਰ੍ਹਾਂ ਤੀਸਰੇ ਮਾਮਲੇ ’ਚ ਪੁਲਿਸ ਥਾਣਾ ਪੋਜੇਵਾਲ ਵਿਖੇ ਦਰਜ ਮਾਮਲੇ ਅਨੁਸਾਰ ਐੱਚਸੀ ਜਗਦੀਪ ਕਟਾਰੀਆ ਨੇ ਦੱਸਿਆ ਕਿ ਸੁਨੀਲ ਕੁਮਾਰ ਉਰਫ ਸ਼ੀਲਾ ਪੁੱਤਰ ਤੀਰਥ ਰਾਮ ਵਾਸੀ ਵਾਰਡ ਨੰਬਰ-1 ਬੰਗਾ ਰੋਡ ਗੜ੍ਹਸ਼ੰਕਰ ਹੁਸ਼ਿਆਰਪੁਰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਥਾਣਾ ਪੋਜੇਵਾਲ ਤੋਂ ਵਾਇਆ ਸੜੋਆ ਹੁੰਦੇ ਹੋਏ ਪਿੰਡ ਆਲੋਵਾਲ ਸਾਇਡ ਨੂੰ ਜਾ ਰਹੇ ਸੀ ਤਾਂ ਕਮਾਦ ਦੇ ਲਾਗੇ ਬੈਠ ਕੇ ਇਕ ਨੌਜਵਾਨ ਸਿਵਲਰ ਦੇ ਪੇਪਰ ਦੀ ਪੰਨੀ ਹੇਠ ਲਾਈਟਰ ਜਲਾ ਕੇ ਨਸ਼ਾ ਕਰਦਾ ਦਿਖਾਈ ਦਿੱਤਾ। ਪੁਲਿਸ ਨੇ ਅੱਗ ਜਲਾਉਣ ਵਾਲਾ ਇੱਕ ਲਾਈਟਰ, ਇੱਕ ਸਿਵਲਰ ਪੇਪਰ ਪੰਨੀ ਹੈਰੋਇਨ ਅਲੂਦ ਤੇ ਇਕ ਥੋੜ੍ਹਾ ਜਲਿਆ ਹੋਇਆ 10 ਰੁਪਏ ਦਾ ਨੋਟ ਬਰਾਮਦ ਹੋਇਆ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।