- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
9 ਗ੍ਰਾਮ ਹੈਰੋਇਨ ਸਮੇਤ 3 ਕਾਬੂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪਹਿਲੇ ਮਾਮਲੇ ’ਚ ਪੁਲਿਸ ਨੇ 6 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਵਿਖੇ ਦਰਜ਼ ਮਾਮਲੇ ਅਨੁਸਾਰ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੰਗਾ ਤੋਂ ਪਿੰਡ ਮਜਾਰੀ ਹੁੰਦੇ ਹੋਏ ਪਿੰਡ ਮੱਲੂਪੋਤਾ ਸਾਈਡ ਨੂੰ ਜਾ ਰਹੇ ਸੀ। ਤਾਂ ਜਦੋਂ ਪੁਲਿਸ ਪਾਰਟੀ ਪਿੰਡ ਮਜਾਰੀ ਤੋਂ ਮੱਲੂਪੋਤਾ ਸਾਈਡ ਨੂੰ ਜਾਂਦੇ ਹੋਏ ਪਿੰਡ ਮਜਾਰੀ ਵਿੱਚੋਂ ਲੰਘਦੀ ਰੇਲਵੇ ਲਾਈਨ ਨੂੰ ਕਰਾਸ ਕਰਕੇ ਜਾ ਰਹੇ ਸੀ ਤਾਂ ਸਾਹਮਣੇ ਤੋਂ ਦੋ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ। ਜਿਨ੍ਹਾਂ ਵਿੱਚੋਂ ਖੱਬੇ ਹੱਥ ਵਾਲੇ ਨੌਜਵਾਨ ਨੇ ਆਪਣੇ ਹੱਥ ਵਿੱਚੋਂ ਇੱਕ ਕਾਲੇ ਰੰਗ ਦਾ ਵਜਨਦਾਰ ਮੌਮੀ ਲਿਫਾਫਾ ਆਪਣੇ ਨਾਲ ਪੈਦਲ ਚੱਲ ਰਹੇ ਦੂਜੇ ਨੌਜਵਾਨ ਨੂੰ ਕਾਹਲੀ ਨਾਲ ਫੜਾ ਦਿੱਤਾ। ਜਿਸ ਨੇ ਕਾਲੇ ਲਿਫਾਫੇ ਨੂੰ ਫੜ ਕੇ ਜਮੀਨ ਤੇ ਸ਼ਮਸ਼ਾਨ ਘਾਟ ਦੀ ਕੰਧ ਦੇ ਕੋਲ ਰੋਡ ਦੇ ਸਾਇਡ ਨੂੰ ਸੁੱਟ ਦਿੱਤਾ।।ਜਿਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ, ਇਕ ਨੌਜਵਾਨ ਨੇ ਆਪਣਾ ਨਾਂਅ ਸਤਨਾਮ ਸਿੰਘ ਪੁੱਤਰ ਧਰਮਪਾਲ ਵਾਸੀ ਪਿੰਡ ਮਾਹਿਲ ਗਹਿਲਾ ਅਤੇ ਦੂਜੇ ਨੌਜਵਾਨ ਨੇ ਲਿਫਾਫਾ ਫੜ ਕੇ ਹੇਠਾਂ ਜਮੀਨ ਤੇ ਸੁੱਟਿਆ ਨੇ ਆਪਣਾ ਨਾਮ ਰਣਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਹੱਪੋਵਾਲ ਦੱਸਿਆ। ਜਿਨਾ ਵੱਲੋਂ ਸੁੱਟੀ ਲਿਫਾਫੀ ਨੂੰ ਚੈਕ ਕਰ ਕੇ ਉਸ ਵਿਚੋਂ ਪਾਰਦਰਸ਼ੀ ਮੋਮੀ ਲਿਫਾਫੀ ਵਿਚੋਂ 6 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜੇ ਮਾਮਲੇ ’ਚ ਪੁਲਿਸ ਨੇ ਇਕ ਵਿਅਕਤੀ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਬਲਾਚੌਰ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਭੂਸ਼ਣ ਲਾਲ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਮੇਨ ਚੌਂਕ ਬਲਾਚੌਰ ਤੋਂ ਜਗਤਪੁਰ ਸਾਈਡ ਨੂੰ ਜਾ ਰਹੇ ਸੀ। ਤਾਂ ਜਦੋਂ ਪੁਲਿਸ ਪਾਰਟੀ ਵਾਰਡ ਨੰਭਰ 2, ਬਲਾਚੌਰ ਪਾਸ ਪੁੱਜੀ ਤਾਂ ਜਗਤਪੁਰ ਸਾਇਡ ਤੋਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਯਕਦਮ ਪਿਛੇ ਨੂੰ ਮੁੜਣ ਲੱਗੇ ਨੇ ਆਪਣੀ ਪਹਿਨੀ ਹੋਈ ਪੈਂਟ ਦੀ ਜੇਬ ਵਿੱਚੋਂ ਇੱਕ ਪਾਰਦਰਸੀ ਲਿਫਾਫੀ ਕੱਢ ਕੇ ਖੱਬੇ ਹੱਥ ਨੇੜੇ ਘਾਹ ਫੂਸ ਵਿਚ ਸੁੱਟ ਦਿੱਤੀ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਅਤੇ ਉਸ ਵੱਲੋਂ ਸੁੱਟੀ ਪਾਰਦਰਸੀ ਲਿਫਾਫੀ ਬਾਰੇ ਪੁਛਿਆ। ਜਿਸ ਨੇ ਆਪਣਾ ਨਾਮ ਬੀਰ ਸਿੰਘ ਉਰਫ ਸੰਦੀਪ ਕੁਮਾਰ ਪੁੱਤਰ ਲਾਲ ਸਿੰਘ ਵਾਸੀ ਮਕਾਨ ਨੰਬਰ 97-ਬੀ ਪਿੰਡ ਮੋਲੀਜਾਂਗਰਾ, ਚੰਡੀਗੜ੍ਹ ਹਾਲ ਵਾਸੀ ਬੱਲੋਵਾਲ ਸੌਂਂਖੜੀ ਅਤੇ ਸੁੱਟੀ ਹੋਈ ਲਿਫਾਫੀ ਵਿਚੋਂ 3 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।