28ਵਾਂ ਸਾਲਾਨਾ ਸਹਾਇਤਾ ਵੰਡ ਸਮਾਗਮ ਕਰਵਾਇਆ
28ਵਾਂ ਸਲਾਨਾ ਸਹਾਇਤਾ ਵੰਡ ਸਮਾਗਮ ਕਰਵਾਇਆ
Publish Date: Fri, 23 Jan 2026 04:54 PM (IST)
Updated Date: Sat, 24 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਏਕਨੂਰ ਸਵੈ-ਸੇਵੀ ਸੰਸਥਾ ਪਠਲਾਵਾ ਵੱਲੋਂ ਆਪਣੇ 28ਵੇਂ ਸਾਲਾਨਾ ਸਹਾਇਤਾ ਵੰਡ ਸਮਾਗਮ ਤੇ ਸਨਮਾਨ ਸਮਾਰੋਹ ਦੀਆਂ ਤਿਆਰੀਆਂ ਨੂੰ ਅੰਤਿਮ ਪੜਾਵਾਂ ਵੱਲ ਲਿਜਾਣ ਲਈ ਬੜੀ ਸਰਗਰਮੀ ਨਾਲ ਕੰਮ ਕਰ ਰਹੀ ਹੈ। ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਧਾਰਮਿਕ ਵਿੰਗ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂਕੇ, ਸੰਦੀਪ ਗੌੜ, ਜਨ. ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਡਾ. ਪਰਮਿੰਦਰ ਸਿੰਘ ਵਾਰੀਆ ਤੇ ਸੰਸਥਾ ਦੇ ਮੁੱਖ ਬੁਲਾਰੇ ਲੈਕ. ਤਰਸੇਮ ਪਠਲਾਵਾ ਨੇ ਕਿਹਾ ਕਿ ਸਮਾਗਮ ਨੌਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਿੰਡ ਐਮਾਂ ਜੱਟਾਂ ਵਿਖੇ ਮਿਡਲ ਸਕੂਲ ਦੀ ਗਰਾਊਂਡ ’ਚ ਹੋਵੇਗਾ। ਸਮਾਗਮ ਦਾ ਉਦਘਾਟਨ 108 ਬ੍ਰਹਮ ਗਿਆਨੀ ਸੰਤ ਬਾਬਾ ਘਨ੍ਹੱਈਆ ਗੁਰਦੁਆਰਾ ਨਿਰਮਲ ਬੁੰਗਾ ਪਠਲਾਵਾ ਦੇ ਅਸਥਾਨੀ ਮਹਾਪਰਸ਼ ਸੰਤ ਬਾਬਾ ਗੁਰਬਚਨ ਸਿੰਘ ਪਠਲਾਵੇ ਵਾਲੇ ਤੇ ਯੋਗੀ ਦੇਵੀ ਨਾਥ ਐਮਾਂ ਜੱਟਾਂ ਵੱਲੋਂ ਕੀਤਾ ਜਾਵੇਗਾ। ਸਮਾਗਮ ਦੇ ਮੁੱਖ ਮਹਿਮਾਨ ਜਗਤਾਰ ਸਿੰਘ ਸਟੇਟ ਟੈਕਸ ਅਫਸਰ ਹੁਸ਼ਿਆਰਪੁਰ ਹੋਣਗੇ। ਸਿੱਖ ਵਿਦਵਾਨ ਗਿਆਨੀ ਬਲਕਾਰ ਸਿੰਘ ਦਮਦਮੀ ਟਕਸਾਲ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਉਨ੍ਹਾਂ ਵੱਲੋਂ ਰਚੀ ਗੁਰਬਾਣੀ ਤੇ ਸ਼ਹੀਦੀ ਦੇ ਕਾਰਨਾਂ ਦੀ ਸਾਂਝ ਵਿਸਥਾਰ ਸਹਿਤ ਸੰਗਤਾਂ ਨਾਲ ਸਾਂਝੀ ਕਰਨਗੇ। ਸਮਾਜ-ਸੇਵਾ ਦੇ ਖ਼ੇਤਰ ’ਚ ਨਿਵੇਕਲੀ ਪਛਾਣ ਬਣਾ ਕੇ ਚਲ ਰਹੇ ਸਮਾਜ-ਸੇਵੀ ਤੇ ਸੰਸਥਾਵਾਂ ਦਾ ਸਨਮਾਨ ਕਰਨ ਵਾਲਿਆਂ ’ਚ ਮੇਜ਼ਰ ਮਨਦੀਪ ਸਿੰਘ ਵੈੱਲਫੇਅਰ ਸੁਸਾਇਟੀ, ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ, ਡਾ. ਕਸ਼ਮੀਰ ਚੰਦ ਸਰਜੀਕਲ ਸਪੈਸ਼ਲਿਸਟ, ਡਾ. ਨਿਰਮਲ ਕੁਮਾਰ ਐੱਸਐੱਮਓ ਬੀਣੇਵਾਲ, ਪ੍ਰਿੰਸੀਪਲ ਜਗਮੋਹਣ ਸਿੰਘ ਢਾਡੀਆਂ, ਡਾ. ਧਰਮਜੀਤ ਸਿੰਘ ਵਾਈਸ ਚਾਂਸਲਰ ਤੇ ਪ੍ਰਸਿੱਧ ਕਾਲਮ ਨਵੀਸ ਤੇ ਪੱਤਰਕਾਰ ਐੱਸ. ਅਸ਼ੋਕ ਭੌਰਾ ਉਚੇਚੇ ਤੌਰ ’ਤੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਪਦਮਸ਼੍ਰੀ ਮਾਤਾ ਪ੍ਰਕਾਸ਼ ਕੌਰ ਯੂਨੀਕ ਹੋਮ ਜਲੰਧਰ, ਅਮਰੀਕ ਸਿੰਘ ਨਿਸ਼ਕਾਮ ਟਿਫਨ ਸੇਵਾ ਸਾਸਾਇਟੀ ਗੁਰੂ ਕੀ ਰਸੋਈ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੁੱਖ ਬੁਲਾਰੇ ਇੰਟਰਨੈਸ਼ਨਲ ਪੰਥਕ ਦਲ, ਸੁਰਜੀਤ ਸਿੰਘ ਮੁੱਖ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ, ਹਰਸੇਵਾ ਮੈਡੀਕਲ ਟਰੱਸਟ ਯੂਕੇ ਮੋਰਾਂਵਾਲੀ, ਉਪਕਾਰ ਕੋ-ਆਰਡੀਨੇਸ਼ਨ ਸੁਸਾਇਟੀ ਤੇ ਬੀਡੀਸੀ, ਮਾਤਾ ਅਮਰ ਕੌਰ ਚਰਨ ਕੌਰ ਵੈੱਲਫੇਅਰ ਸੁਸਾਇਟੀ ਭੂੰਗਰਨੀ, ਲੈਕ. ਰਜਿੰਦਰ ਕੁਮਾਰ ਸ਼ਰਮਾ, ਸਮਾਜ ਭਲਾਈ ਸਵੈ ਸੇਵੀ ਸੰਸਥਾ ਸੁੱਜੋਂ, ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਹਸਪਤਾਲ ਕੁੱਲਪੁਰ, ਜਤਿੰਦਰ ਸਿੰਘ ਲਾਡੀ, ਸਭ ਦਾ ਭਲਾ ਚੈਰੀਟੇਬਲ ਹਸਪਤਾਲ ਸ਼ਿਕਾਰ ਮਾਛੀਆਂ ਗੁਰਦਾਸਪੁਰ, ਰਵਿੰਦਰ ਕੌਰ ਕੈਨੇਡਾ, ਸੁਰਿੰਦਰ ਸਿੰਘ ਯੂਕੇ ਐਮਾਂ ਜੱਟਾਂ, ਪ੍ਰਿੰ. ਡਾ. ਪਰਮਿੰਦਰ ਸਿੰਘ, ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਤੇ ਯੋਗਰਾਜ ਡਾਇਰੈਕਟਰ ਫਾਇਨੈਂਸ਼ੀਅਲ ਐਡਵਾਈਜ਼ਰ ਮਨਿਸਟਰੀ ਆਫ ਕਮਿਊਨੀਕੇਸ਼ਨ ਭਾਰਤ ਸਰਕਾਰ ਵਿਸ਼ੇਸ਼ ਮਹਿਮਾਨ ਹੋਣਗੇ। ਆਜ਼ਾਦ ਰੰਗ ਮੰਚ ਰਜਿ. ਕਲਾ ਭਵਨ ਫਗਵਾੜਾ ਵੱਲੋਂ ਬੀਬਾ ਕੁਲਵੰਤ ਦੀ ਨਿਰਦੇਸ਼ਨਾਂ ਹੇਠ ਤਿਆਰ ਕੀਤਾ ਨਾਟਕ ਗੁਰੂ ਤੇਗ ਬਹਾਦਰ ਬੋਲਿਆ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਜਾਵੇਗੀ।।ਇਸ ਮੌਕੇ ਮਹਿਲਾਵਾਂ ਨੂੰ ਰੋਜ਼ਗਾਰ ਨਾਲ ਜੋੜਨ ਹਿੱਤ ਸਿਲਾਈ ਮਸ਼ੀਨਾਂ ਅਤੇ ਸਰੀਰਕ ਤੌਰ ਤੇ ਅਪੰਗ ਵਿਅਕਤੀਆਂ ਨੂੰ ਟਰਾਈਸਾਈਕਲ/ਵ੍ਹੀਲ ਚੇਅਰਾਂ ਦੀ ਵੰਡ ਕੀਤੀ ਜਾਵੇਗੀ। ਇੰਦਰਜੀਤ ਸਿੰਘ ਵਾਰੀਆ ਨੇ ਆਖਿਆ ਕਿ ਧਾਰਮਿਕ ਕਿਤਾਬਾਂ ਦਾ ਲੰਗਰ ਸਮਾਗਮ ਦਾ ਵਿਸ਼ੇਸ਼ ਆਕਰਸ਼ਨ ਹੋਵੇਗਾ। ਸੰਗਤਾਂ ਵਾਸਤੇ ਚਾਹ-ਪਕੌੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਜਾਵੇਗਾ।।ਵਾਤਾਵਰਣ ਦੀ ਸ਼ੁੱਧਤਾ ਅਤੇ ਸੰਸਥਾ ਦੇ ਯੁਨੀਕ ਪ੍ਰੋਜੈਕਟ ਸਾਂਝੀਆਂ ਛਾਵਾਂ ਤਹਿਤ ਫਲਦਾਰ ਅਤੇ ਸਜਾਵਟੀ ਬੂਟਿਆਂ ਦਾ ਲੰਗਰ ਵੀ ਸਮਾਗਮ ਦਾ ਹਿੱਸਾ ਹੋਵੇਗਾ।।ਇਸ ਮੌਕੇ ਸੰਸਥਾ ਦੇ ਉਪ-ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ, ਪਰਵਿੰਦਰ ਸਿੰਘ ਰਾਣਾ, ਪ੍ਰੋ. ਚਰਨਜੀਤ ਸਿੰਘ ਪੋਸੀ, ਆਤਮਾ ਸਿੰਘ ਸੂਰਾਪੁਰ, ਮਾ. ਰਮੇਸ਼ ਕੁਮਾਰ ਪਠਲਾਵਾ, ਸਤੀਸ਼ ਕੁਮਾਰ ਐਮਾਂ ਜੱਟਾਂ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਬਲਜੀਤ ਸਿੰਘ ਪਠਲਾਵਾ, ਕੈਪਟਨ ਜੋਗਾ ਸਿੰਘ, ਡਾ. ਕੁਲਦੀਪ ਰਾਜ ਬੰਗਾ, ਰਜਿੰਦਰ ਸਿੰਘ ਜਿੰਦਾ, ਸੇਵਾ ਸਿੰਘ ਪਠਲਾਵਾ ਉਚੇਚੇ ਤੌਰ ਤੇ ਹਾਜ਼ਰ ਸਨ।