25ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਸ਼ਰਧਾ ਭਾਵਨਾ ਨਾਲ ਕਰਵਾਇਆ 25ਵਾਂ ਵਿਸ਼ਾਲ ਮਾਂ ਭਗਵਤੀ ਜਾਗਰਨ ਸ਼ਰਧਾ ਭਾਵਨਾ ਨਾਲ ਕਰਵਾਇਆ
Publish Date: Mon, 16 Nov 2026 05:13 PM (IST)
Updated Date: Mon, 16 Nov 2026 05:15 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਸਨਅਤੀ ਖੇਤਰ ਦੇ ਪਿੰਡ ਟੌਂਸਾ ਦੇ ਫੋਕਲ ਪੁਆਇੰਟ ਵਿਖੇ ਸਮੂਹ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 25ਵਾਂ ਵਿਸ਼ਾਲ ਮਾਂ ਭਗਵਤੀ ਜਾਗਰਨ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਭਾਵਨਾ ਨਾਲ ਕਰਵਾਇਆ। ਜਾਗਰਣ ਦੀ ਵਿਸ਼ੇਸ਼ ਖਿੱਚ ਇਸ ਵਾਰ ਤਿੰਨ ਪ੍ਰਸਿੱਧ ਸ਼ਕਤੀ ਪੀਠਾਂ ਮਾਂ ਨੈਣਾ ਦੇਵੀ, ਮਾਂ ਚਿੰਤਪੁਰਨੀ ਅਤੇ ਮਾਂ ਜਵਾਲਾ ਜੀ ਤੋਂ ਸ਼ਰਧਾ ਸਹਿਤ ਲਿਆਂਦੀਆਂ ਪਵਿੱਤਰ ਜੋਤਾਂ ਰਹੀਆਂ। ਬੱਸ ਅੱਡਾ ਟੌਂਸਾ ਤੋਂ ਬੈਂਡ-ਵਾਜਿਆਂ ਅਤੇ ਭਗਤੀਮਈ ਮਾਹੌਲ ਵਿੱਚ ਪਵਿੱਤਰ ਜੋਤਾਂ ਦੀ ਸ਼ੋਭਾ ਯਾਤਰਾ ਕੱਢੀ ਗਈ। ਪਵਿੱਤਰ ਜੋਤਾਂ ਨੂੰ ਪੂਰੇ ਪਿੰਡ ਵਿਚ ਘੁਮਾਉਣ ਉਪਰੰਤ ਜਾਗਰਣ ਦੇ ਵਿਸ਼ਾਲ ਪੰਡਾਲ ਵਿਚ ਸੁਸ਼ੋਭਿਤ ਕੀਤਾ। ਧਾਰਮਿਕ ਰਸਮਾਂ ਨਿਭਾਉਂਦਿਆਂ ਜਾਗਰਣ ਦੀ ਸ਼ੁਰੂਆਤ ਕੀਤੀ।।ਇਸ ਮੌਕੇ ਪੰਜਾਬ ਦੇ ਨਾਮਵਰ ਗਾਇਕ ਫਿਰੋਜ਼ ਖਾਨ, ਗਾਇਕਾ ਸ਼ਾਲੂ ਨਾਰੰਗ ਲੁਧਿਆਣਾ, ਸੰਦੀਪ ਉਧਨੋਵਾਲ, ਪੰਮਾ ਰੱਤੇਵਾਲ, ਕਰਨ ਜੰਡੀ ਅਤੇ ਰਵਿੰਦਰ ਭਾਟੀਆ ਨੇ ਮਾਤਾ ਰਾਣੀ ਦੀਆਂ ਮਨਮੋਹਕ ਭੇਟਾਂ ਪੇਸ਼ ਕਰਕੇ ਸੰਗਤਾਂ ਨੂੰ ਭਗਤੀ ਰਸ ਵਿਚ ਲੀਨ ਕਰ ਦਿੱਤਾ। ਮਾਤਾ ਤਾਰਾ ਰਾਣੀ ਦੀ ਪਾਵਨ ਕਥਾ ਦੇ ਨਾਲ ਜਾਗਰਨ ਦੀ ਸਮਾਪਤੀ ਹੋਈ। ਜਾਗਰਣ ਦੌਰਾਨ ਪ੍ਰਬੰਧਕਾਂ ਵੱਲੋਂ ਇਸ ਵਾਰ ਵੀ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਉਣ ਦਾ ਪੁੰਨ ਦਾ ਕਾਰਜ ਕੀਤਾ। ਇਸ ਦੇ ਨਾਲ ਹੀ ਸ਼ਰਧਾਲੂਆਂ ਲਈ ਮਾਤਾ ਰਾਣੀ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।।ਮਾਂ ਭਗਵਤੀ ਦਾ ਸੁੰਦਰ ਭਵਨ ਅਤੇ ਸ਼ਾਨਦਾਰ ਪੰਡਾਲ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ, ਜਿਨ੍ਹਾਂ ਨੂੰ ਦੇਖਣ ਲਈ ਸ਼ਰਧਾਲੂਆਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਕਈ ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਮਾਤਾ ਰਾਣੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।।ਇਸ ਮੌਕੇ ਪ੍ਰਧਾਨ ਮਾਸਟਰ ਬਲਦੇਵ ਕੁਸ਼ਨ, ਸਰਪੰਚ ਕੁਲਵੰਤ ਕੌਰ, ਸਾਬਕਾ ਸਰਪੰਚ ਸੁਖਦੇਵ ਕਟਾਰੀਆ, ਠੇਕੇਦਾਰ ਵਨੀਤ ਕੁਸ਼ਨ, ਮੋਹਣ ਲਾਲ ਭਾਟੀਆ, ਸੀਤਾ ਰਾਮ ਭੋਲੇਵਾਲ, ਸੁੱਚਾ ਸਿੰਘ, ਵਰਿੰਦਰ ਸ਼ਰਮਾ, ਮੋਹਣ ਲਾਲ ਸਲਗਾਨੀਆ, ਮੁਲਕ ਰਾਜ, ਵਿਕੀ ਧੀਮਾਨ, ਜਨਕ ਰਾਣਾ, ਠੇਕੇਦਾਰ ਸਤਪਾਲ, ਸਵਰਨ ਸਿੰਘ, ਸੋਨੂੰ ਰਾਣਾ, ਰਾਜੂ ਰਾਣਾ ਸਮੇਤ ਸਮੂਹ ਪਿੰਡ ਵਾਸੀਆਂ ਜਾਗਰਣ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।