- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਹੋਂ 'ਚ 24ਵਾਂ ਵਿਸ਼ਾਲ ਭਗਵਤੀ ਜਾਗਰਣ ਤੇ ਭੰਡਾਰਾ 14 ਨੂੰ

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਪ੍ਰਾਚੀਨ ਮਾਤਾ ਭੁਵਨੇਸ਼ਵਰੀ ਮੰਦਰ ਦਿੱਲੀ ਗੇਟ ਰਾਹੋਂ ਵੱਲੋਂ ਮਾਤਾ ਰਾਣੀ ਦੀ ਅਪਾਰ ਕਿਰਪਾ ਸਦਕਾ 24ਵਾਂ ਵਿਸ਼ਾਲ ਭਗਵਤੀ ਜਾਗਰਣ ਅਤੇ ਭੰਡਾਰਾ 14 ਨਵੰਬਰ ਦਿਨ ਸ਼ਨੀਵਾਰ ਨੂੰ ਰਘੂਨਾਥ ਮੰਦਿਰ ਨੇੜੇ ਦਿੱਲੀ ਗੇਟ ਰਾਹੋਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਲਲਤੀਸ਼ ਚੋਪੜਾ ਨੇ ਦੱਸਿਆ ਕਿ ਸ਼ਾਮ 7 ਵਜੇ ਭੰਡਾਰਾ ਲਗਾਇਆ ਜਾਵੇਗਾ, ਉਪਰੰਤ ਰਾਤ 8 ਵਜੇ ਪੂਜਾ-ਅਰਚਨਾ ਹੋਵੇਗੀ ਅਤੇ ਰਾਤ 9 ਵਜੇ ਵਿਸ਼ਾਲ ਭਗਵਤੀ ਜਾਗਰਣ ਦਾ ਸ਼ੁਭ ਆਰੰਭ ਕੀਤਾ ਜਾਵੇਗਾ। ਮਾਤਾ ਰਾਣੀ ਜੀ ਦੀ ਪਵਿੱਤਰ ਜੋਤ ਮਾਤਾ ਜਵਾਲਾ ਜੀ ਮੰਦਰ ਤੋਂ ਲਿਆਂਦੀ ਜਾਵੇਗੀ। ਇਸ ਮੌਕੇ ਚੰਡੀਗੜ੍ਹ ਵਾਲੇ ਪ੍ਰਸਿੱਧ ਗਾਇਕ ਦੀਪਕ ਗੋਗਨਾ ਮਾਤਾ ਰਾਣੀ ਦੀਆਂ ਭੇਟਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਧਾਰਮਿਕ ਸਮਾਗਮ ਨੂੰ ਸਫ਼ਲ ਬਣਾਉਣ ਲਈ ਵਿਨੋਦ ਜੋਸ਼ੀ, ਹਰਸ਼ ਜੋਸ਼ੀ, ਬਿੱਟੂ ਚੋਪੜਾ, ਬੰਟੀ ਗਾਬਾ, ਕਨਵ ਚੋਪੜਾ, ਡਾ. ਸੁਨੀਲ ਸੱਭਰਵਾਲ, ਅਮਰਜੀਤ ਵਰਮਾ, ਸਾਬਕਾ ਕੌਂਸਲਰ ਸਤੀਸ਼ ਚੋਪੜਾ, ਕੈਲਾਸ਼ ਭੰਬੀ, ਐੱਮਸੀ ਦਵਿੰਦਰ ਜਾਂਗੜਾ, ਮਨਦੀਪ ਰਾਣਾ, ਸੰਜੇ ਭਾਰਦਵਾਜ, ਵਿਨੋਦ ਸਹਿਗਲ, ਰੋਹਿਤ ਸ਼ਰਮਾ, ਵਿਸ਼ਾਲ ਜੋਸ਼ੀ, ਪਰਮੋਦ ਸ਼ਰਮਾ, ਅਸ਼ੋਕ ਸ਼ਰਮਾ, ਲਾਲੂ ਹਲਵਾਈ, ਸਰਬਜੀਤ ਪਾਹਵਾ, ਹੈਪੀ ਭੰਬੀ, ਅਤੇ ਵਿੱਕੀ ਸ਼ਰਮਾ ਸਮੇਤ ਹੋਰ ਸੇਵਾਦਾਰਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾਵੇਗੀ।