- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
22ਵਾਂ ਤਿੰਨ ਰੋਜ਼ਾ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਅੱਜ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਧੰਨ ਧੰਨ ਬਾਬਾ ਸਰਬਣ ਦਾਸ ਜੀ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ, ਸਮੂਹ ਸਾਧ ਸੰਗਤ ਅਤੇ ਪਿੰਡ ਵਾਸੀਆਂ ਵੱਲੋਂ ਬਾਬਾ ਸਰਬਣ ਦਾਸ ਦੀ ਯਾਦ ਨੂੰ ਸਮਰਪਿਤ 22ਵਾਂ ਤਿੰਨ ਰੋਜ਼ਾ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਅੱਜ ਪਿੰਡ ਜਲਾਲਪੁਰ ਵਿਖੇ ਮਹੰਤ ਬਾਬਾ ਭਗਵਾਨ ਦਾਸ (ਅਖਾੜਾ ਨਵਾਂ ਉਦਾਸੀਨ) ਅਤੇ ਸੁਆਮੀ ਦਿਆਲ ਦਾਸ ਡੇਰਾ ਬਾਉੜੀ ਸਾਹਿਬ ਵਾਲਿਆਂ ਦੀ ਰਹਿਨੁਮਾਈ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਸੁਆਮੀ ਦਿਆਲ ਦਾਸ ਡੇਰਾ ਬਾਉੜੀ ਸਾਹਿਬ ਵੱਲੋਂ ਕੀਤਾ ਗਿਆ। ਉਪਰੰਤ ਬਾਬਾ ਉੱਤਮ ਦਾਸ, ਬਾਬਾ ਗੋਪਾਲ ਦਾਸ ਆਦਿ ਸੰਤ ਪੁਰਸ਼ਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਅੱਜ ਕਬੱਡੀ ਦੇ ਵੱਖ-ਵੱਖ ਭਾਰ ਵਰਗ ਦੇ ਪਿੰਡ ਪੱਧਰ ਦੇ ਮੁਕਾਬਲਿਆਂ ਚ ਦਰਜਨਾਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਸਤਨਾਮ ਸਿੰਘ ਚੇਚੀ ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਮਹੰਤ ਦਰਸ਼ਨ ਲਾਲ, ਜਸਪਾਲ ਸਿੰਘ ਜੱਸਾ ਸਾਬਕਾ ਸਰਪੰਚ ਜਲਾਲਪੁਰ, ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮੀ, ਪ੍ਰਧਾਨ ਬਲਦੇਵ ਰਾਜ ਬਾਂਠ, ਠੇਕੇਦਾਰ ਕਾਬਲ ਚੇਚੀ, ਰਾਜ ਕੁਮਾਰ ਨੀਲੇਵਾੜੇ, ਸ਼ੰਮੀ ਚੌਧਰੀ, ਕੁਮੈਂਟੇਟਰ ਬਲਵੀਰ ਬੀਰਾ ਰੈਲਮਾਜਰਾ, ਰਾਜੂ ਖੇਪੜ ਬਾਗੋਵਾਲ ਸਮੇਤ ਹੋਰ ਸੇਵਾਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।