ਬਹਿਰਾਮ ਵਿਖੇ 20ਵਾਂ ਮਹਾਨ ਸੰਤ ਸੰਮੇਲਨ ਸੰਪਨ ਬਹਿਰਾਮ ਵਿਖੇ 20ਵਾਂ ਮਹਾਨ ਸੰਤ ਸੰਮੇਲਨ ਸੰਪਨ
Publish Date: Fri, 27 Nov 2026 06:13 PM (IST)
Updated Date: Fri, 27 Nov 2026 06:16 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ ਬਹਿਰਾਮ : ਦਾਣਾ ਮੰਡੀ ਬਹਿਰਾਮ ਵਿਖੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਵੈਲਫੇਅਰ ਟਰੱਸਟ ਵੱਲੋਂ ਪਦਮ ਸ਼੍ਰੀ 108 ਸੰਤ ਨਿਰੰਜਣ ਦਾਸ ਗੱਦੀਨਸ਼ੀਨ ਡੇਰਾ ਸ਼੍ਰੀ 108 ਸੰਤ ਸਰਵਣ ਦਾਸ ਸੱਚਖੰਡ ਬੱਲਾ ਦੀ ਸਰਪਰਸਤੀ ਹੇਠ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਤ ਨਿਰੰਜਣ ਦਾਸ ਪੁੰਚੇ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵਾਂ ਆਗਮਨ ਦਿਵਸ ਤੇ ਅੰਮ੍ਰਿਤ ਬਾਣੀ ਦੇ ਪਾਠਾਂ ਦੇ ਭੋਗ ਉਪਰੰਤ ਸੰਤਾਂ, ਮਹਾਪੁਰਸ਼ਾਂ, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ 108 ਸੰਤ ਪ੍ਰੀਤਮ ਦਸ ਡੇਰਾ ਸੰਗਤਪੁਰ, ਸੰਤ ਹਰਵਿੰਦਰ ਦਾਸ ਡੇਰਾ ਈਸਪੁਰ, ਸੰਤ ਪ੍ਰੇਮ ਦਾਸ ਮਹੰਤ ਗੁਰਬਚਨ ਦਾਸ ਨਗਰ, ਸੰਤ ਸੁਖਵਿੰਦਰ ਦਾਸ, ਸੰਤ ਲੇਖ ਰਾਜ ਨੇ ਕੀਰਤਨ ਅਤੇ ਪ੍ਰਵਚਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਉਂਕਾਰ ਸਿੰਘ ਗੜ੍ਹਪਧਾਣੇ ਵਾਲਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬੰਗਾ ਵਿਧਾਇਕ ਡਾ. ਸੁਖਵਿੰਦਰ ਕਮਾਰ ਸੁੱਖੀ, ਸੋਹਣ ਲਾਲ ਢੰਡਾ, ਹੁਸਨ ਲਾਲ ਸਾਬਕਾ ਆਈਏਐੱਸ, ਮੋਹਣ ਲਾਲ ਸਾਬਕਾ ਵਿਧਾਇਕ, ਪ੍ਰਵੀਨ ਬੰਗਾ ਬਸਪਾ ਆਗੂ, ਮਲਕੀਤ ਜੇਈ, ਮਹਿੰਦਰ ਪਾਲ ਬਲਾਕ ਸੰਮਤੀ ਮੈਂਬਰ, ਅਮਰਜੀਤ ਕਲਸੀ, ਰਜਿੰਦਰ ਪ੍ਰਸ਼ਾਦ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਕਾਂਗਰਸੀ ਆਗੂ ਕਮਲਜੀਤ ਮਾਂਗਟ, ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਵੀਰ ਕਰਨਾਣਾ, ਕਰਮਵੀਰ ਸਿੰਘ ਢਿੱਲੋਂ, ਆਦਿ ਹਾਜ਼ਰ ਸਨ। ਇਸ ਮੌਕੇ ਸੰਤ ਨਿਰੰਜਣ ਦਾਸ ਵੱਲੋਂ ਆਈਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।