2 ਨੌਜਵਾਨ ਨਸ਼ਾ ਕਰਦਿਆਂ ਕਾਬੂ
2 ਨੌਜਵਾਨ ਨਸ਼ਾ ਕਰਦਿਆਂ ਕਾਬੂ
Publish Date: Thu, 22 Jan 2026 04:35 PM (IST)
Updated Date: Fri, 23 Jan 2026 04:04 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਦੇ ਏਐੱਸਆਈ ਸੁਦਾਗਰ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਰਾਹੋਂ ਤੋਂ ਘਕੇਵਾਲ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਨੇ ਰੇਲਵੇ ਫਾਟਕ ਕਰਾਸ ਕੀਤਾ ਤਾਂ ਸੜਕ ਦੇ ਖੱਬੇ ਪਾਸੇ ਕੱਚੀ ਪਹੀ ਦੇ ਕਿਨਾਰੇ ਇੱਕ ਨੌਜਵਾਨ ਆਪਣੇ ਹੱਥ ’ਚ ਫੜੀ ਇੱਕ ਪੰਨੀ ਹੇਠਾਂ ਲਾਈਟਰ ਬਾਲ ਕੇ ਇੱਕ ਪਾਈਪ ਨਾਲ ਧੂੰਆਂ ਸੁੰਘਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਲਾਈਟਰ, ਪੰਨੀ ਤੇ ਪਾਈਪ ਜ਼ਮੀਨ ’ਤੇ ਸੁੱਟ ਕੇ ਖੜ੍ਹਾ ਹੋ ਗਿਆ, ਜਿਸ ਨੂੰ ਏਐੱਸਆਈ ਸੁਦਾਗਰ ਸਿੰਘ ਨੇ ਗੱਡੀ ਰੁਕਵਾ ਕੇ ਸਮੇਤ ਸਾਥੀ ਕਰਮਚਾਰੀਆਂ ਦੇ ਜਾ ਕੇ ਕਾਬੂ ਕੀਤਾ। ਪੁੱਛਗਿੱਛ ਦੌਰਾਨ ਉਕਤ ਨੌਜਵਾਨ ਨੇ ਆਪਣਾ ਨਾਂ ਅਵਤਾਰ ਉਰਫ ਕਾਕੂ ਪੁੱਤਰ ਚਮਨ ਲਾਲ ਵਾਸੀ ਪਿੰਡ ਨੀਲੋਵਾਲ ਦੱਸਿਆ। ਉਸ ਵੱਲੋਂ ਸੁੱਟੇ ਸਾਮਾਨ ’ਚੋਂ ਇੱਕ ਲਾਈਟਰ, ਇੱਕ ਹੈਰੋਇਨ ਅਲੂਦ ਪੰਨੀ ਤੇ ਇੱਕ 10 ਰੁਪਏ ਦੇ ਨੋਟ ਦਾ ਪਾਈਪ ਬਰਾਮਦ ਹੋਇਆ। ਇਸੇ ਤਰ੍ਹਾਂ ਦੂਸਰੇ ਮਾਮਲੇ ’ਚ ਪੁਲਿਸ ਥਾਣਾ ਪੋਜੇਵਾਲ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਪੁਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਤੋਂ ਸੜੋਆ ਵੱਲ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਕੁੱਲਪੁਰ ਕੋਲ ਨਜ਼ਦੀਕ ਜੰਗਲ ਏਰੀਆ ਪੁੱਜੀ ਤਾਂ ਜੰਗਲ ’ਚ ਇੱਕ ਨੌਜਵਾਨ ਬੈਠਾ ਦਿਖਾਈ ਦਿੱਤਾ। ਇਸ ’ਤੇ ਸ਼ੱਕ ਹੋਣ ’ਤੇ ਏਐੱਸਆਈ ਪੁਸ਼ਵਿੰਦਰ ਕੁਮਾਰ ਨੇ ਗੱਡੀ ਰੁਕਵਾ ਕੇ ਉਸ ਕੋਲ ਜਾ ਕੇ ਦੇਖਿਆ ਤਾਂ ਨੌਜਵਾਨ ਫੁਆਇਲ ਪੇਪਰ ’ਤੇ ਕੋਈ ਨਸ਼ੀਲੀ ਚੀਜ਼ ਰੱਖ ਕੇ ਉਸ ਦੇ ਥੱਲੇ ਮਾਚਿਸ ਦੀਆਂ ਤੀਲੀਆਂ ਜਲਾ ਕੇ ਸੇਕ ਦੇ ਰਿਹਾ ਸੀ ਤੇ ਉਸ ’ਚੋ ਨਿਕਲ ਰਹੇ ਧੂੰਏਂ ਨੂੰ ਨੋਟ ਦਾ ਪਾਈਪ ਬਣਾ ਕੇ ਸੁੰਘ ਰਿਹਾ ਸੀ। ਪੁਲਿਸ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਕੇ ਉਸ ਦਾ ਨਾਂ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਰਾਜ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਦਿਆਲਾ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਪਾਸੋਂ ਫੁਆਇਲ ਪੇਪਰ ਹੈਰੋਇਨ ਅਲੂਦ, ਮਾਚਿਸ ਦੀਆਂ ਤੀਲੀਆ ਦੀ ਡੱਬੀ ਤੇ 10 ਰੁਪਏ ਦਾ ਕਰੰਸੀ ਨੋਟ ਬਰਾਮਦ ਹੋਣ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।