ਬਾਂਝਪਨ ਦੇ ਰੋਗਾਂ ਦੀ ਮੁਫ਼ਤ ਜਾਂਚ ਦਾ 122 ਮਰੀਜ਼ਾਂ ਨੇ ਲਾਭ ਕੀਤਾ ਪ੍ਰਾਪਤ ਬਾਂਝਪਨ ਦੇ ਰੋਗਾਂ ਦੀ ਮੁਫ਼ਤ ਜਾਂਚ ਦਾ 122 ਮਰੀਜ਼ਾਂ ਨੇ ਕੀਤਾ ਲਾਭ ਪ੍ਰਾਪਤ
Publish Date: Sun, 25 Oct 2026 03:22 PM (IST)
Updated Date: Sun, 25 Oct 2026 03:25 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇੱਕ ਹੋਰ ਸ਼ਲਾਘਾਯੋਗ ਕਦਮ ਚੁੱਕਦਿਆਂ ਬਾਂਝਪਨ ਦੀ ਸਮੱਸਿਆ ਨਾਲ ਜੂਝ ਰਹੇ ਜੋੜਿਆਂ ਦੀਆਂ ਬਿਮਾਰੀਆਂ ਦੀ ਮੁਫ਼ਤ ਜਾਂਚ ਕੀਤੀ। ਇਸ ਕੈਂਪ ਵਿਚ ਦੂਰ-ਦੁਰਾਡੇ ਤੋਂ ਆਏ ਕੁੱਲ 122 ਮਰੀਜ਼ਾਂ ਦੀ ਮੁਫ਼ਤ ਜਾਂਚ ਕਰ ਕੇ ਉਨ੍ਹਾਂ ਨੂੰ ਡਾਕਟਰੀ ਸਲਾਹ ਦਿੱਤੀ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਮੌਕੇ ਵਿਚ ਹਸਪਤਾਲ ਦੇ ਡਾ. ਸ਼ਵੇਤਾ ਬਾਗਰੀਆ ਬਾਂਝਪਨ, ਜੱਚਾ-ਬੱਚਾ ਅਤੇ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਨੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ 122 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਬਾਂਝਪਨ ਕੋਈ ਸਰਾਪ ਨਹੀਂ, ਸਗੋਂ ਇੱਕ ਬਿਮਾਰੀ ਹੈ ਜਿਸਦਾ ਸਮੇਂ ਸਿਰ ਸਹੀ ਇਲਾਜ ਸੰਭਵ ਹੈ। ਹਸਪਤਾਲ ਵੱਲੋਂ ਬਾਂਝਪਣ ਦੀ ਸਮੱਸਿਆ ਨਾਲ ਜੂਝ ਰਹੇ ਜੋੜਿਆਂ ਦੀ ਮਦਦ ਕਰਨ ਲਈ ਕੀਤੀ। ਵਿਸ਼ੇਸ਼ ਜਾਂਚ ਦੌਰਾਨ ਮੁਫ਼ਤ ਡਾਕਟਰੀ ਸਲਾਹ ਪ੍ਰਦਾਨ ਕਰਨ ਤੋਂ ਇਲਵਾ ਮੁਫਤ ਥਾਇਰਾਇਡ ਟੈਸਟ, ਮੁਫਤ 3 ਮਹੀਨੇ ਵਾਲਾ ਸ਼ੂਗਰ ਟੈਸਟ, ਮੁਫਤ ਯੂਰਿਕ ਐਸਿਡ ਟੈਸਟ, ਮੁਫਤ ਨਿਊਰੋਪੈਥੀ ਜਾਂਚ, ਪੁਰਸ਼ਾਂ ਦੇ ਸ਼ਕਰਾਣੂਆਂ ਦੀ ਜਾਂਚ ਟੈਸਟ ਮੁਫਤ, ਗਰਭਵਤੀ ਔਰਤਾਂ ਅਤੇ ਪੀਸੀਓਡੀ ਤੇ ਪੀਸੀਓਐੱਸ ਨਾਲ ਪੀੜਤ ਔਰਤਾਂ ਲਈ ਅਲਟਰਾ ਸਾਊਂਡ ਸਕੈਨ ਵੀ ਮੁਫਤ ਕੀਤਾ। ਜਦਕਿ ਮਰੀਜ਼ਾਂ ਪੀਸੀਓਡੀ ਟੈਸਟਾਂ, ਬੱਚੇਦਾਨੀ ਦੀਆਂ ਰਸੌਲੀਆਂ ਅਤੇ ਲਕੋਰੀਆ ਦੀ ਜਾਂਚ (ਪੈਪ ਸਮੀਅਰ) ਦੇ ਟੈਸਟਾਂ ਉੱਤੇ ਵੀ 50 ਫ਼ੀਸਦੀ ਦੀ ਭਾਰੀ ਛੋਟ ਦਿੱਤੀ। ਡਾ. ਸ਼ਵੇਤਾ ਬਾਗਰੀਆ ਨੇ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉਕਤ ਬਿਮਾਰੀਆਂ ਤੋਂ ਬਚਾਅ ਸਬੰਧੀ ਵੀ ਜਾਗਰੁਕ ਕੀਤਾ। ਡਾ. ਸ਼ਵੇਤਾ ਬਾਗਰੀਆ ਨੇ ਮਰੀਜ਼ਾਂ ਨੂੰ ਸਹੀ ਖਾਣ-ਪੀਣ, ਨਿਯਮਤ ਕਸਰਤ, ਤਣਾਅ ਮੁਕਤ ਜੀਵਨ ਅਤੇ ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਂਝਪਨ ਲਈ ਸਿਰਫ਼ ਔਰਤ ਹੀ ਨਹੀਂ, ਪੁਰਸ਼ ਵੀ ਬਰਾਬਰ ਜ਼ਿੰਮੇਵਾਰ ਹੋ ਸਕਦੇ ਹਨ, ਇਸ ਲਈ ਦੋਵਾਂ ਦੀ ਜਾਂਚ ਜ਼ਰੂਰੀ ਹੁੰਦੀ ਹੈ। ਇਸ ਮੌਕੇ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਅਤੇ ਜੋਤੀ ਰਾਣੀ ਓਪੀਡੀ ਇੰਚਾਰਜ ਅਤੇ ਹਸਪਤਾਲ ਸਟਾਫ ਵੀ ਹਾਜ਼ਰ ਸਨ।