ਦੋਆਬਾ ਆਰੀਆ ਸਕੂਲ 'ਚ 116ਵੀਂ ਸਲਾਨਾ ਐਥਲੈਟਿਕਸ ਮੀਟ ਕਰਵਾਈ ਦੋਆਬਾ ਆਰੀਆ ਸਕੂਲ 'ਚ 116ਵੀਂ ਸਲਾਨਾ ਐਥਲੈਟਿਕਸ ਮੀਟ ਕਰਵਾਈ
Publish Date: Mon, 26 Oct 2026 03:42 PM (IST)
Updated Date: Mon, 26 Oct 2026 03:43 PM (IST)
ਖੇਡਾਂ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਟੀਮ ਭਾਵਨਾ ਦਾ ਵਿਕਾਸ ਕਰਦੀਆਂ ਹਨ ਸਟਾਫ਼ ਰਿਪੋਰਟਰ. ਪੰਜਾਬੀ ਜਾਗਰਣ, ਨਵਾਂਸ਼ਹਿਰ : ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਚੱਲ ਰਹੀ 116ਵੀਂ ਸਾਲਾਨਾ ਐਥਲੈਟਿਕਸ ਮੀਟ 2026 ਦੇ ਦੂਜੇ ਦਿਨ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਸਮਾਗਮ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐੱਸਡੀਐੱਮ ਅਨਮਜੋਤ ਕੌਰ ਪੀਸੀਐੱਸ ਨੇ ਸ਼ਿਰਕਤ ਕੀਤੀ।।ਸਕੂਲ ਪਹੁੰਚਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਸ਼ਾਨਦਾਰ ਮਾਰਚ ਪਾਸਟ ਦਾ ਨਿਰੀਖਣ ਕੀਤਾ ਅਤੇ ਵਿਦਿਆਰਥੀਆਂ ਦੀ ਸਲਾਮੀ ਪ੍ਰਾਪਤ ਕੀਤੀ। ਐੱਸਡੀਐੱਮ ਅਨਮਜੋਤ ਕੌਰ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਸਕੂਲ ਦੇ ਪ੍ਰਿੰ. ਰਾਜਿੰਦਰ ਸਿੰਘ ਗਿੱਲ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਖੁਦ ਇੱਕ ਖਿਡਾਰੀ ਹਨ ਅਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਮੁਖੀ ਨੂੰ ਖੇਡਾਂ ਨਾਲ ਵੀ ਡੂੰਘਾ ਲਗਾਅ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਖੇਡ ਦੇ ਮੈਦਾਨ ਅਤੇ ਜਮਾਤ ਵਿੱਚ ਦੋਵਾਂ ਥਾਵਾਂ ਤੇ ਸਖ਼ਤ ਮਿਹਨਤ ਕਰਨ। ਖੇਡਾਂ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਦਾ ਵਿਕਾਸ ਕਰਦੀਆਂ ਹਨ। ਜਦਕਿ ਸਿੱਖਿਆ ਜੀਵਨ ਵਿੱਚ ਸਫ਼ਲਤਾ ਦੀ ਨੀਂਹ ਰੱਖਦੀ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਕੌਂਸਲਰ ਪਰਮ ਸਿੰਘ ਖ਼ਾਲਸਾ, ਪ੍ਰਦੀਪ ਭਾਰਦਵਾਜ ਜਾਗ੍ਰਿਤੀ ਕੰਪਿਉਟਰਸ ਅਤੇ ਕਮਲਜੀਤ ਚਾਂਦਲਾ ਨੇ ਵੀ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਧਾਨ ਜੀਆ ਲਾਲ ਸ਼ਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਮੈਨੇਜਰ ਸੁਸ਼ੀਲ ਪੁਰੀ ਨੇ ਮੁੱਖ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰਿੰ. ਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ 400 ਮੀਟਰ ਦੌੜ ਚ ਵਰੁਣ ਨੇ ਪਹਿਲਾ ਸਥਾਨ, ਮਹਿਕਜੋਤ ਨੇ ਦੂਜਾ ਸਥਾਨ, ਦਕਸ਼ ਨੇ ਤੀਜਾ ਸਥਾਨ ਹਾਂਸਲ ਕੀਤਾ। ਰੱਸਾਕਸ਼ੀ (ਲੜਕੇ) ਚ ਸਵਾਮੀ ਦਯਾਨੰਦ ਹਾਊਸ ਨੇ ਪਹਿਲਾ ਸਥਾਨ, ਸ. ਗਗਨ ਅਜੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਖੇਡਾਂ ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਭਿਨਵ ਭਾਟੀਆ, ਈਸ਼ਵ, ਟਿੰਕਜ, ਗੌਰਵ ਨੂੰ ਵੀ ਸਨਮਾਨਿਤ ਕੀਤਾ ਗਿਆ। ਹੌਲੀ ਸਾਈਕਲਿੰਗ ਚ ਫਤਿਹ ਸ਼ਹੀਦ ਭਗਤ ਸਿੰਘ ਹਾਊਸ ਜੇਤੂ ਰਿਹਾ। ਲੜਕੀਆਂ ਦੀ 400 ਮੀਟਰ ਦੌੜ ਚ ਸ਼ਹੀਦ ਭਗਤ ਸਿੰਘ ਹਾਉਸ ਦੀ ਪਲਕ ਨੇ ਪਹਿਲਾ, ਦੂਜਾ ਸਥਾਨ ਆਰਤੀ ਨੇ (ਪੰਡਿਤ ਦਵਿੰਦਰ ਕੁਮਾਰ ਜੀ ਹਾਊਸ ਨੇ ਅਤੇ ਤੀਜਾ ਸਥਾਨ ਖੁਸ਼ੀ ਨੇ ਸਵਾਮੀ ਦਯਾਨੰਦ ਜੀ ਹਾਊਸ ਨੇ ਪ੍ਰਾਪਤ ਕੀਤਾ। ਜਦਕਿ ਸਰਵੋਤਮ ਐਥਲੀਟ ਵੱਜੋਂ ਪਲਕ ਸ਼ਹੀਦ ਭਗਤ ਸਿੰਘ ਹਾਊਸ ਅਤੇ ਲੜਕਿਆਂ ਚ ਸਰਵੋਤਮ ਐਥਲੀਟ ਮਹਿਕਜੋਤ ਸਿੰਘ ਸਵਾਮੀ ਦਯਾਨੰਦ ਹਾਊਸ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡਾਂ ਦੀ ਸਫਲਤਾ ਲਈ ਕਨਵੀਨਰ ਵਾਈਸ ਪ੍ਰਿੰਸੀਪਲ ਇੰਦਰਜੀਤ ਕੌਰ, ਵਾਈਸ ਕਨਵੀਨਰ ਪਰਵੇਸ਼ ਰਾਈ, ਗੁਰਪ੍ਰੀਤ ਕੌਰ, ਮੰਚ ਸੰਚਾਲਕਾ ਰਜਨੀ ਨਈਅਰ, ਕਿਰਨ ਪਾਲ, ਕੋਮਲ, ਡਿੰਪਲ, ਕਮਲਜੀਤ ਕੌਰ, ਅਨੀਤਾ ਦੇਵਸ਼ਾਲੀ, ਬ੍ਰਿਸਨਾ, ਸੰਦੀਪ ਕੌਰ, ਕਿਰਨ ਅਤੇ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ।