- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਸ੍ਰੀ ਚਮਕੌਰ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਸਰਹਾਣਾ ਦੇ ਨੇੜੇ ਸਥਿਤ ਇੱਕ ਪੈਟਰੋਲ ਪੰਪ ਦੇ ਸਾਹਮਣੇ ਇੱਕ ਪਰਾਲੀ ਦੀਆਂ ਗੰਢਾਂ ਵਾਲੀ ਟਰੈਕਟਰ-ਟਰਾਲੀ ਅਤੇ ਬਲੈਰੋ ਵਿਚਕਾਰ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਬਲੈਰੋ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਸੜਕ ਹਾਦਸੇ ਵਿੱਚ ਬਲੈਰੋ ਵਿੱਚ ਲੱਦੇ ਪਸ਼ੂਆਂ ਵਿੱਚ ਇੱਕ ਮੱਝ ਦੀ ਮੌਤ ਹੋ ਗਈ, ਜਦਕਿ ਬਲੈਰੋ ਚਾਲਕ ਜ਼ਖ਼ਮੀ ਹੋ ਗਿਆ। ਮੋਰਿੰਡਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਸਬੰਧੀ ਬਲੈਰੋ ਚਾਲਕ ਗੁਰਭੇਜ ਸਿੰਘ ਨੇ ਦੱਸਿਆ ਕਿ ਹੋਰ ਸ੍ਰੀ ਚਮਕੌਰ ਸਾਹਿਬ ਤੋਂ ਆਪਣੀ ਬਲੈਰੋ ਨੰਬਰ ਪੀਬੀ10ਕੇਐੱਸ 4889 ਲੈ ਕੇ ਮੋਰਿੰਡੇ ਵੱਲ ਜਾ ਰਿਹਾ ਸੀ ਕਿ ਪਿੰਡ ਸਰਹਾਣਾ ਨੇੜੇ ਪੈਟਰੋਲ ਪੰਪ ਤੋਂ ਇੱਕ ਪਰਾਲੀ ਦੀਆਂ ਗੰਢਾਂ ਵਾਲੀ ਟਰੈਕਟਰ ਟਰਾਲੀ ਯੂਪੀ11ਸੀਐੱਮ 8225 ਪੈਟਰੋਲ ਪੰਪ ਤੋਂ ਤੇਲ ਪਵਾ ਕੇ ਸੜਕ ’ਤੇ ਇੱਕ ਦਮ ਤੇਜ਼ੀ ਨਾਲ ਆ ਗਈ। ਜਿਸ ਕਾਰਨ ਹਾਦਸਾ ਵਾਪਰਿਆ। ਜਿਸ ਵਿੱਚ ਬਲੈਰੋ ਗੱਡੀ ਪਲਟ ਗਈ ਅਤੇ ਉਸ ਦੇ ਸੱਟਾਂ ਲੱਗੀਆਂ, ਜਦਕਿ ਇਸ ਹਾਦਸੇ ਵਿੱਚ ਇੱਕ ਮੱਝ ਦੀ ਮੌਤ ਹੋ ਗਈ। ਉਧਰ ਦੂਜੇ ਪਾਸੇ ਪਰਾਲੀ ਦੀਆਂ ਗੰਢਾਂ ਵਾਲੀ ਟਰੈਕਟਰ-ਟਰਾਲੀ ਦੇ ਚਾਲਕ ਨੌਸ਼ਾਦ ਨੇ ਕਿਹਾ ਕਿ ਉਹ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਪੂਰੀ ਤਰ੍ਹਾਂ ਸੜਕ ਉੱਤੇ ਆ ਗਿਆ ਸੀ, ਉਸ ਨੇ ਇਸ ਹਾਦਸੇ ਲਈ ਬਲੈਰੋ ਚਾਲਕ ਦਾ ਕਸੂਰ ਕੱਢਿਆ।
ਉਧਰ ਤਫਤੀਸ਼ੀ ਅਫਸਰ ਏਐੱਸਆਈ ਸੁਭਾਸ਼ ਚੰਦਰ ਨੇ ਕਿਹਾ ਕਿ ਮੋਰਿੰਡਾ ਸ੍ਰੀ ਚਮਕੌਰ ਸਾਹਿਬ ਰੋਡ ’ਤੇ ਪਿੰਡ ਸਰਹਾਣਾ ਨੇੜੇ ਪੈਂਦੇ ਇੱਕ ਪੈਟਰੋਲ ਪੰਪ ’ਤੇ ਇਹ ਸੜਕ ਹਾਦਸਾ ਹੋ ਗਿਆ, ਜਿਸ ਵਿੱਚ ਬਲੈਰੋ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਬਲੈਰੋ ਚਾਲਕ ਜ਼ਖ਼ਮੀ ਹੋ ਗਿਆ। ਇਸ ਸਬੰਧੀ ਮਾਮਲੇ ਦੇ ਤਫਤੀਸ਼ੀ ਅਫਸਰ ਏਐੱਸਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਇਸ ਸਬੰਧੀ ਦੋਵੇਂ ਬਿਆਨ ਦੇ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਇਸੇ ਹਾਦਸੇ ਵਾਲੀ ਥਾਂ ਤੋਂ ਸਿਰਫ 50 ਗਜ ਦੀ ਦੂਰੀ ’ਤੇ ਹੋਏ ਹਾਦਸੇ ਵਿੱਚ ਇੱਕ ਨੌਜਵਾਨ ਜਪਨਾਮ ਸਿੰਘ ਦੀ ਵੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਦੋਵੇਂ ਵਾਹਨ ਕਬਜ਼ੇ ਵਿੱਚ ਲੈ ਕੇ ਚਾਲਕਾਂ ਨੂੰ ਬਿਆਨਾਂ ਲਈ ਥਾਣੇ ਬੁਲਾਇਆ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।