ਅੰਬੇਡਕਰ ਚੌਂਕ ਅਤੇ ਪਾਰਕ ਦੀ ਹਾਲਤ ਸੁਧਾਰਨ ਲਈ ਈਓ ਨੂੰ ਲਿਖਿਆ ਪੱਤਰ
ਅੰਬੇਡਕਰ ਚੌਂਕ ਅਤੇ ਪਾਰਕ ਦੀ ਹਾਲਤ ਸੁਧਾਰਨ ਲਈ ਈਓ ਨੂੰ ਪੱਤਰ ਲਿਖਿਆ : ਢੋਸੀਵਾਲ
Publish Date: Tue, 24 Mar 2026 03:35 PM (IST)
Updated Date: Tue, 24 Mar 2026 03:37 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸ਼ਹਿਰ ਦੀ ਮਲੋਟ ਰੋਡ ਸਥਿਤ ਡਾ. ਅੰਬੇਡਕਰ ਚੌਕ ਦੇ ਪੁਨਰ ਨਿਰਮਾਣ ਸਬੰਧੀ ਈਓ ਨੂੰ ਪੱਤਰ ਲਿਖਿਆ ਹੈ। ਮਿਸ਼ਨ ਮੁਖੀ ਜਗਦੀਸ਼ ਰਾਏ ਢੋਸੀਵਾਲ ਨੇ ਆਪਣੀ ਸੰਸਥਾ ਤੇ ਲੋਕਾਂ ਦੇ ਸਹਿਯੋਗ ਨਾਲ ਕਰੀਬ ਪੌਣੇ ਦੋ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਇਕੱਤਰ ਕਰਕੇ ਇਸ ਪਾਰਕ ਦੀ ਹਾਲਤ ਨੂੰ ਸੁਧਾਰਿਆ ਸੀ। ਪਰੰਤੂ ਪ੍ਰਸ਼ਾਸਨ ਦੇ ਲੋੜੀਂਦੇ ਸਹਿਯੋਗ ਦੀ ਅਣਹੋਂਦ ਵਿੱਚ ਇਹ ਕੰਮ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਪ੍ਰਧਾਨ ਢੋਸੀਵਾਲ ਨੇ ਆਪਣੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਨਗਰ ਕੌਂਸਲ ਕਾਰਜ ਸਾਧਕ ਅਫਸਰ ਵਰੁਣ ਸਹੋਤਾ ਨੂੰ ਅੰਬੇਡਕਰ ਚੌਕ ਦੇ ਪੁਨਰ ਨਿਰਮਾਣ ਅਤੇ ਅੰਬੇਡਕਰ ਪਾਰਕ ਦੀ ਹਾਲਤ ਸੁਧਾਰਨ ਸਬੰਧੀ ਪੱਤਰ ਲਿਖਿਆ ਹੈ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਕੁਝ ਦਿਨਾਂ ਬਾਅਦ ਆਉਂਦੀ 14 ਅਪ੍ਰੈਲ ਨੂੰ ਦੇਸ਼ ਦੇ ਮਹਾਨ ਵਿਦਵਾਨ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਦੇਸ਼ ਵਿਦੇਸ਼ ਵਿੱਚ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਲਈ ਆਉਂਦੀ ਅੰਬੇਡਕਰ ਜੈਯੰਤੀ ਚੌਦਾਂ ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਉਕਤ ਅਬੰਡੇਕਰ ਚੌਂਕ ਦਾ ਪੁਨਰ ਨਿਰਮਾਣ ਕਰਵਾਇਆ ਜਾਵੇ, ਇੱਥੇ ਡਾ. ਅੰਬੇਡਕਰ ਦਾ ਬੁੱਤ ਅਤੇ ਡਿਸਪਲੇਅ ਬੋਰਡ ਲਗਵਾਏ ਜਾਣ।