ਗਿੱਦੜਬਾਹਾ ਕੁਸ਼ਤੀ ਕੇਂਦਰ ਦੇ ਪਹਿਲਵਾਨਾਂ ਨੇ ਵੱਖ-ਵੱਖ ਮੁਕਾਬਲਿਆਂ ’ਚ ਜਿੱਤੇ 28 ਤਮਗੇ ਗਿੱਦੜਬਾਹਾ ਕੁਸ਼ਤੀ ਕੇਂਦਰ ਦੇ ਪਹਿਲਵਾਨਾਂ ਨੇ ਵੱਖ ਵੱਖ ਮੁਕਾਬਲਿਆਂ ’ਚ ਜਿੱਤੇ 28 ਤਮਗੇ
Publish Date: Sat, 24 Oct 2026 06:26 PM (IST)
Updated Date: Sat, 24 Oct 2026 06:28 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਿੱਦੜਬਾਹਾ ਵਿਖੇ ਖੇਡ ਵਿਭਾਗ ਦੇ ਅਧੀਨ ਚੱਲ ਰਹੇ ਕੁਸ਼ਤੀ ਕੇਂਦਰ ਦੇ ਪਹਿਲਵਾਨਾਂ ਨੇ 70ਵੀਆਂ ਪੰਜਾਬ ਸਕੂਲ ਸਟੇਟ ਖੇਡਾਂ, ਸੀਨੀਅਰ ਸਟੇਟ ਕੁਸ਼ਤੀ ਮੁਕਾਬਲਿਆਂ ਅਤੇ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਸੀਜ਼ਨ-4 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 13 ਸੋਨੇ, 7 ਚਾਂਦੀ ਅਤੇ 8 ਕਾਂਸੀ ਦੇ ਤਮਗਿਆਂ ਸਮੇਤ ਕੁੱਲ 28 ਤਮਗੇ ਜਿੱਤੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਸ਼ਤੀ ਕੋਚ ਨੀਰਜ ਸ਼ਰਮਾਂ ਨੇ ਦੱਸਿਆ ਕਿ 70ਵੀਆਂ ਪੰਜਾਬ ਸਕੂਲ ਸਟੇਟ ਖੇਡਾਂ ਵਿੱਚ ਅਰਸ਼ਦੀਪ ਸਿੰਘ ਨੇ ਅੰਡਰ-14 ਲੜਕਿਆਂ ਦੇ 38 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ, ਅੰਡਰ-14 ਲੜਕੀਆਂ ਵਿੱਚ ਹਰਸ਼ਪ੍ਰੀਤ ਕੌਰ ਨੇ 36 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ ਅਤੇ ਤ੍ਰਿਸ਼ਾ ਸ਼ਰਮਾ ਨੇ 33 ਕਿਲੋ ਭਾਰ ਵਰਗ ਵਿੱਚ ਕਾਂਸੀ ਦੇ ਤਮਗੇ ਹਾਸਲ ਕੀਤੇ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਦੇ ਵਰਗ ਵਿੱਚ ਗੁਰੂ ਪਿਆਰੀ ਕੌਰ ਨੇ 46 ਕਿਲੋ ਅਤੇ ਸਿਮਰਨ ਨੇ 73 ਕਿਲੋ ਵਿੱਚ ਭਾਰ ਵਰਗਾਂ ਵਿਚ ਸੋਨੇ ਦੇ ਤਮਗੇ ਜਿੱਤੇ, ਜਦਕਿ ਕੋਮਲਪ੍ਰੀਤ ਕੌਰ ਨੇ 49 ਕਿਲੋ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਅੰਡਰ-19 ਲੜਕਿਆਂ ਵਿੱਚ ਰਾਜਨ ਨੇ 57 ਕਿਲੋ ਵਿੱਚ ਸੋਨਾ, ਅਰਹਮ ਜੈਨ ਨੇ 67 ਕਿਲੋ ਵਿੱਚ ਭਾਰ ਵਰਗ ਵਿਚ ਚਾਂਦੀ ਅਤੇ ਭਵਕਰਨ ਨੇ 97 ਕਿਲੋ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਅਰਮੀਤ ਨੇ 59 ਕਿਲੋ ਅਤੇ ਰਾਜਵੀਰ ਕੌਰ ਨੇ 76 ਕਿਲੋ ਭਾਰ ਵਰਗ ਵਿੱਚ ਸੋਨੇ ਦੇ ਤਮਗੇ ਹਾਸਲ ਕੀਤੇ। ਫਰੀਦਕੋਟ ਵਿਖੇ ਹੋਏ ਸੀਨੀਅਰ ਸਟੇਟ ਕੁਸ਼ਤੀ ਮੁਕਾਬਲਿਆਂ ਵਿੱਚ ਸੁਖਦੀਪ ਕੌਰ ਨੇ 50 ਕਿਲੋ ਭਾਰ ਵਰਗ ਵਿੱਚ ਸੋਨੇ ਅਤੇ ਸੁਖਮਨਜੋਤ ਕੌਰ ਨੇ 76 ਕਿਲੋ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਸੀਜ਼ਨ-4 ਦੌਰਾਨ ਅੰਡਰ-14 ਗਰੁੱਪ ਵਿਚ 41 ਕਿਲੋ ਭਾਰ ਵਰਗ ਵਿਚ ਅਰਸ਼ਦੀਪ ਸਿੰਘ ਨੇ ਅਤੇ ਹਰਸ਼ਪ੍ਰੀਤ ਕੌਰ ਨੇ 36 ਕਿਲੋ ਭਾਰ ਵਰਗ ਵਿੱਚ ਸੋਨ ਤਮਗੇ ਹਾਸਲ ਕੀਤੇ। ਅੰਡਰ-17 ਵਿੱਚ ਸਿਮਰਨ ਨੇ 73 ਕਿਲੋ ਵਿੱਚ ਸੋਨਾ, ਦੇਵਾਸ਼ਿਸ਼ ਨੇ 60 ਕਿਲੋ ਵਿੱਚ ਚਾਂਦੀ, ਜਸਦੀਪ ਨੇ 55 ਕਿਲੋ, ਕੋਮਲਪ੍ਰੀਤ ਕੌਰ ਨੇ 46 ਕਿਲੋ ਅਤੇ ਗੁਰੂ ਪਿਆਰੀ ਕੌਰ ਨੇ 49 ਕਿਲੋ ਭਾਰ ਵਰਗ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ। ਅੰਡਰ-21 ਵਿੱਚ ਰਾਜਵੀਰ ਕੌਰ ਨੇ 72 ਕਿਲੋ, ਸੁਖਮਨਜੋਤ ਕੌਰ ਨੇ 76 ਕਿਲੋ ਅਤੇ ਸੁਖਦੀਪ ਕੌਰ ਨੇ 50 ਕਿਲੋ ਵਿੱਚ ਸੋਨੇ ਦੇ ਤਮਗੇ ਜਿੱਤੇ। ਰਾਜਨ ਨੇ 57 ਕਿਲੋ ਵਿੱਚ ਚਾਂਦੀ ਅਤੇ ਰਤਿੰਦਰ ਸਿੰਘ ਨੇ 79 ਕਿਲੋ ਫ੍ਰੀਸਟਾਈਲ ਤੇ 82 ਕਿਲੋ ਗ੍ਰੀਕੋ-ਰੋਮਨ ਵਿੱਚ ਕਾਂਸੀ ਦੇ 2 ਤਮਗੇ ਹਾਸਲ ਕੀਤੇ। 21 ਤੋਂ 30 ਸਾਲ ਉਮਰ ਵਰਗ ਵਿੱਚ ਹਰਮਨਪ੍ਰੀਤ ਸਿੰਘ ਨੇ 74 ਕਿਲੋ ਅਤੇ ਅਜ਼ਾਇੰਦਰ ਸਿੰਘ ਨੇ 86 ਕਿਲੋ ਵਿੱਚ ਚਾਂਦੀ ਦੇ ਤਮਗੇ ਜਿੱਤੇ। ਕੁਸ਼ਤੀ ਕੇਂਦਰ ਦੇ ਤਮਗੇ ਜੇਤੂ ਪਹਿਲਵਾਨਾ ਨੂੰ ਆਪ ਆਗੂ ਪ੍ਰਭਜੌੋਤ ਸਿੰਘ ਪੈਵੀ ਢਿੱਲੋਂ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕੁਸ਼ਤੀ ਕੋਚ ਨੀਰਜ ਸ਼ਰਮਾਂ ਅਤੇ ਤਮਗਾ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸੁਭਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਮਾਸਟਰ ਬਲਵਿੰਦਰ ਸਿੰਘ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਥਾਂਦੇਵਾਲਾ, ਸਿਟੀ ਕਲੱਬ ਪ੍ਰਧਾਨ ਮਿੰਟੂ ਵਾਲੀਆ, ਧਰਮ ਬੋਰਡ ਦੇ ਪ੍ਰਧਾਨ ਅਨਿਲ ਗਰਗ, ਗੁਰਪ੍ਰੀਤ ਸਿੰਘ ਥਰਾਜਵਾਲਾ, ਗੁਰਪ੍ਰੀਤ ਸਿੰਘ ਪਿਓਰੀ, ਵਿਜੇ ਸਿੰਘ, ਗੁਰਜੀਤ ਸਿੰਘ ਭਾਰੂ, ਕੁਲਬੀਰ ਸਿੰਘ ਭਾਰੂ, ਸੁਭਾ ਸਿੰਘ, ਕੌਂਸਲਰ ਮਾਧੋ ਦਾਸ ਸਿੰਘ ਖਾਲਸਾ ਆਦਿ ਵੀ ਮੌਜੂਦ ਸਨ।