- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਮਿਟ ਮਲੋਟ ਵਿਖੇ ਮਨਾਇਆ ਵਰਲਡ ਮੈਂਟਲ ਹੈਲਥ ਦਿਵਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਵਿਖੇ ਅਪਲਾਈਡ ਸਾਇੰਸ ਵਿਭਾਗ ਵੱਲੋਂ ਵਿਸ਼ਵ ਮੈਂਟਲ ਹੈਲਥ ਡੇ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਪਲਾਈਡ ਸਾਇੰਸ ਵਿਭਾਗ ਦੇ ਮੁਖੀ ਡਾ. ਜਸਕਰਨ ਸਿੰਘ ਭੁੱਲਰ, ਪ੍ਰੋਗਰਾਮ ਕੋਆਰਡੀਨੇਟਰ ਮੈਡਮ ਵੰਦਨਾ ਅਤੇ ਮੈਡਮ ਮਮਤਾ ਗੋਇਲ ਨੇ ਦੱਸਿਆ ਕਿ ਅੱਜ ਦਾ ਦਿਨ ਪੂਰੀ ਦੁਨੀਆ ’ਚ ਸਕਾਰਾਤਮਕ ਸੋਚ ਅਤੇ ਮੈਂਟਲ ਦੇ ਹੈਲਥ ਨੂੰ ਸਮਰਪਿਤ ਰਹਿੰਦਾ ਹੈ। ਵਰਲਡ ਮੈਂਟਲ ਹੈਲਥ ਡੇ ਮਨਾਉਣ ਲਈ ਸੰਸਥਾ ’ਚ ਆਰਟ ਆਫ ਲਿਵਿੰਗ ਐਨਜੀਓ ਦੇ ਮੈਂਬਰ ਬਰਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਸੰਸਥਾ ’ਚ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਜਿਨਾਂ ਨੇ ਸਕਾਰਾਤਮਕ ਸੋਚ ਅਪਣਾਉਣ ਬਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਬਰਿੰਦਰ ਸਿੰਘ ਨੇ ਵੱਖ-ਵੱਖ ਕਿਰਿਆਵਾਂ ਜਿਵੇਂ ਕਿ ਸੁਦਰਸ਼ਨ ਕਿਰਿਆ ਨਾਲ ਆਪਣੇ ਮਨ ਦੀ ਸ਼ੁੱਧਤਾ ਅਤੇ ਦਿਮਾਗੀ ਹੈਲਥ ਨੂੰ ਵਧੀਆ ਰੱਖਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਸਕਰਾਤਮਕ ਸੋਚ ਅਪਣਾਉਣ ਬਾਰੇ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਸੰਸਥਾ ’ਚ ਵੱਖ-ਵੱਖ ਤਰ੍ਹਾਂ ਦੇ ਦਰੱਖਤ ਲਗਾਏ ਗਏ। ਬੀਐਸਸੀ ਨਾਨ ਮੈਡੀਕਲ ਅਤੇ ਬੀਟੈਕ ਏਆਈਐਮਐਲ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਇਸ ਜਾਣਕਾਰੀ ਭਰਪੂਰ ਪ੍ਰੋਗਰਾਮ ਦਾ ਬਹੁਤ ਲਾਹਾ ਖੱਟਿਆ। ਇਸ ਮੌਕੇ ਸੰਸਥਾ ਦੇ ਡੀਨ ਸਟੂਡੈਂਟ ਵੈੱਲਫੇਅਰ ਡਾ. ਮੋਹਿਤ ਕੁਮਾਰ, ਸੁਨੀਲ ਕੁਮਾਰ ਕਲਰਕ ਅਤੇ ਸਮੂਹ ਸਟਾਫ ਅਪਲਾਈਡ ਸਾਇੰਸ ਵਿਭਾਗ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਨੇ ਅਪਲਾਈਡ ਸਾਇੰਸ ਵਿਭਾਗ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ।