ਵਿਕਾਸ ਮਿਸ਼ਨ ਨੇ ਬਸੰਤ ਤੇ ਗਣਤੰਤਰ ਦਿਵਸ ਦੀ ਖੁਸ਼ੀ ਕੀਤੀ ਸਾਂਝੀ
ਵਿਕਾਸ ਮਿਸ਼ਨ ਵੱਲੋਂ ਵਿਦਿਆਰਥੀਆਂ ਨੂੰ ਮੌਸਮੀ ਫਲ਼ ਵੰਡੇ
Publish Date: Fri, 23 Jan 2026 05:01 PM (IST)
Updated Date: Fri, 23 Jan 2026 05:03 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਕਾਸ ਮਿਸ਼ਨ ਵੱਲੋਂ ਬਸੰਤ ਤੇ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਬੀੜ ਸਰਕਾਰ ਦੇ ਵਿਦਿਆਰਥੀਆਂ ਅਤੇ ਸਟਾਫ ਨਾਲ ਸਾਂਝੀਆਂ ਕੀਤੀਆਂ। ਮਿਸ਼ਨ ਮੁਖੀ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਪੈਟਰਨ ਪ੍ਰਦੀਪ ਧੂੜੀਆ, ਉਨ੍ਹਾਂ ਦੀ ਧਰਮ ਪਤਨੀ ਸੁਨੀਤਾ ਧੂੜੀਆ ਅਤੇ ਦੋਵੇਂ ਪੁੱਤਰ ਕੇਸ਼ਵ ਧੂੜੀਆ ਅਤੇ ਕੁਸ਼ਲ ਧੂੜੀਆ ਸਮੇਤ ਸੀਨੀਅਰ ਮੈਂਬਰ ਅਤੇ ਸਥਾਨਕ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਰਵਿੰਦਰ ਕਟਾਰੀਆ, ਮਿਸ਼ਨ ਹਮਦਰਦ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਾਇਕਲਿਸਟ ਜਨਕ ਜੌੜਾ, ਕੁਲਵਿੰਦਰ ਕੁਮਾਰ ਅਤੇ ਨਰਿੰਦਰ ਕਾਕਾ ਆਦਿ ਸਕੂਲ ਵਿਖੇ ਪਹੁੰਚੇ। ਸਕੂਲ ਮੁਖ ਅਧਿਆਪਕਾ ਪੁਸ਼ਪਾ ਰਾਣੀ ਸਮੇਤ ਪੂਜਾ ਦੁਆ, ਸੁਖਦੇਵ ਸਿੰਘ, ਗੁਰਦਿੱਤ ਸਿੰਘ, ਡਿੰਪਲ ਰਾਣੀ, ਅਮਨਦੀਪ ਕੌਰ, ਵਿਸ਼ਾਲੀ, ਸਤਵਿੰਦਰ ਕੌਰ, ਨਿਰਮਲਾ ਦੇਵੀ, ਸੁਹਿਰਦ ਕੌਰ, ਅਸੀਤ ਕੌਰ, ਰੂਪਿੰਦਰ ਕੌਰ, ਕੁਲਵੰਤ ਕੌਰ, ਦਵਿੰਦਰ ਕੌਰ, ਨਰਿੰਦਰ ਕੌਰ, ਜਮਨਾ ਦੇਵੀ ਅਤੇ ਪਰਮਜੀਤ ਕੌਰ ਨਾਲ 350 ਵਿਦਿਆਰਥੀਆਂ ਨੂੰ ਮੌਸਮੀ ਫਲ਼ ਵੰਡੇ ਗਏ। ਮਿਸ਼ਨ ਮੁੱਖੀ ਢੋਸੀਵਾਲ ਵੱਲੋਂ ਸਕੂਲ ਦੇ ਸਮੂਹ ਸਟਾਫ, ਵਿਦਿਆਰਥੀਆਂ ਤੇ ਮਿਸ਼ਨ ਮੈਂਬਰਾਂ ਨੂੰ ਬਸੰਤ ਤੇ ਗਣਤੰਤਰ ਦਿਹਾੜੇ ਦੀਆਂ ਵਧੀਆਂ ਦਿੱਤੀਆਂ ਗਈਆਂ।