ਦਿਨ-ਦਿਹਾੜੇ ਹਥਿਆਰਾਂ ਦੇ ਜ਼ੋਰ ਕੈਮਰਾ ਤੇ ਹੋਰ ਸਾਮਾਨ ਖੋਹਿਆ
ਦਿਨ ਦਿਹਾੜੇ ਹਥਿਆਰਾਂ ਦੀ ਨੋਕ ’ਤੇ ਦੋ ਵਿਅਕਤੀ ਕੈਮਰਾ ਤੇ ਹੋਰ ਸਮਾਨ ਖੋ ਕੇ ਫਰਾਰ
Publish Date: Fri, 13 Feb 2026 07:01 PM (IST)
Updated Date: Fri, 13 Feb 2026 07:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਦੇ ਫਾਜ਼ਿਲਕਾ ਚੌਕ ’ਚ ਸਥਿਤ ਇੱਕ ਫੋਟੋ ਸਟੂਡੀਓ ਤੋਂ ਦਿਨ ਦਿਹਾੜੇ ਹੀ ਹਥਿਆਰਾਂ ਦੀ ਨੋਕ ’ਤੇ ਦੋ ਵਿਅਕਤੀ ਕੈਮਰਾ ਅਤੇ ਹੋਰ ਸਮਾਨ ਖੋ ਕੇ ਫਰਾਰ ਹੋ ਗਏ। ਦੁਕਾਨ ’ਤੇ ਕੰਮ ਕਰਨ ਵਾਲੇ ਮੁੰਡੇ ਨੇ ਦੱਸਿਆ ਕਿ ਉਹ ਉਸ ਕੋਲ ਫੋਟੋ ਕਰਾਉਣ ਦੇ ਬਹਾਨੇ ਪਹਿਲਾਂ ਇੱਕ ਵਿਅਕਤੀ ਅਤੇ ਫਿਰ ਦੂਜਾ ਵਿਅਕਤੀ ਉਸ ਕੋਲ ਆਇਆ ਅਤੇ ਉਸਨੇ ਕਾਪੇ ਅਤੇ ਦੂਜੇ ਨੇ ਪਿਸਟਲ ਦਿਖਾ ਕੇ ਉਸ ਤੋਂ ਪਹਿਲਾਂ ਕੈਮਰਾ ਅਤੇ ਫਿਰ ਡਰੋਨ ਦੀ ਕਿਰਤ ਤੇ ਹੋਰ ਸਮਾਨ ਲੈ ਕੇ ਮੋਟਰਸਾਈਕਲ ’ਤੇ ਸਵਾਰ ਹੋ ਗਏ। ਕੰਮ ਕਰਨ ਵਾਲੇ ਮੁੰਡੇ ਨੇ ਦੱਸਿਆ ਕਿ ਉਨ੍ਹਾਂ ਨੇ ਪਿੱਛੇ ਮੋਟਰਸਾਈਕਲ ਵੀ ਲਾਇਆ ਪਰ ਲੁਟੇਰੇ ਉਨਾਂ ਦੇ ਹੱਥ ਨਾ ਆਏ। ਉਸਨੇ ਦੱਸਿਆ ਕਿ ਮੋਟਰਸਾਈਕਲ ਉੱਪਰ ਕੋਈ ਵੀ ਨੰਬਰ ਨਹੀਂ ਲਿਖਿਆ ਹੋਇਆ ਸੀ। ਦੁਕਾਨ ਦੇ ਮਾਲਕ ਗੁਰਮੀਤ ਸਿੰਘ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੀ ਫੋਟੋਗ੍ਰਾਫੀ ਦੀ ਦੁਕਾਨ ਵਿੱਚੋਂ ਦੋ ਵਿਅਕਤੀ ਹਥਿਆਰਾਂ ਦੀ ਨੋਕ ਤੇ ਸਟੂਡੀਓ ’ਚ ਕੈਮਰਾ ਤੇ ਡਰੋਨ ਦੀ ਕਿੱਟ ਅਤੇ ਹੋਰ ਸਮਾਨ ਲੈ ਗਏ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਓਧਰ ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਦਰ ਮਲੋਟ ਐਸਐਚਓ ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਅਮਨ ਸਟੂਡੀਓ ਫਾਜ਼ਿਲਕਾ ਚੌਕ ਮਲੋਟ ਵਿਖੇ ਦੋ ਵਿਅਕਤੀ ਫੋਟੋ ਕਰਾਉਣ ਦੇ ਬਹਾਨੇ ਆਏ ਪਰ ਉਨ੍ਹਾਂ ਨੇ ਫੋਟੋ ਕਰਾਉਣ ਤੋਂ ਪਹਿਲਾਂ ਹੀ ਇਕੱਲਾ ਕੈਮਰਾ ਮੈਨ ਦੇਖਦਿਆਂ ਕਾਪਾ ਦਿਖਾ ਕੇ ਕੈਮਰਾ ਤੇ ਹੋਰ ਸਮਾਨ ਦੀ ਲੁੱਟ ਖੋਹ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੁਟੇਰਿਆਂ ਨੂੰ ਬਹੁਤ ਜਲਦ ਫੜ ਲਿਆ ਜਾਵੇਗਾ ਅਤੇ ਅਜਿਹੀ ਵਾਰਦਾਤ ਉਹ ਬਰਦਾਸ਼ਤ ਨਹੀਂ ਕਰਦੇ।