ਫਿਰੌਤੀ ਲਈ ਕਰਵਾਈ ਗਈ ਫਾਇਰਿੰਗ ਮਾਮਲੇ ’ਚ 2 ਗ੍ਰਿਫ਼ਤਾਰ ਫਿਰੌਤੀ ਲਈ ਕਰਵਾਈ ਗਈ ਫਾਇਰਿੰਗ ਮਾਮਲੇ ’ਚ 02 ਗ੍ਰਿਫ਼ਤਾਰ
Publish Date: Sun, 16 Aug 2026 06:03 PM (IST)
Updated Date: Sun, 16 Aug 2026 06:05 PM (IST)
ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਥਾਣਾ ਸਿਟੀ ਮਲੋਟ ਦੀ ਟੀਮ ਨੇ ਫਿਰੌਤੀ ਲਈ ਕਰਵਾਈ ਗਈ ਫਾਇਰਿੰਗ ਦੇ ਮਾਮਲੇ ’ਚ ਦੋ ਮੁੱਖ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਤੀ 22.07.2026 ਨੂੰ ਥਾਣਾ ਸਿਟੀ ਮਲੋਟ ਦੇ ਅਧੀਨ ਪੈਂਦੀ ਸਟਾਰ ਸਿਟੀ ਕਾਲੋਨੀ ’ਚ ਇੱਕ ਮਕਾਨ ਉੱਪਰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਇਸ ਸਬੰਧੀ ਥਾਣਾ ਸਿਟੀ ਮਲੋਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਤਫ਼ਤੀਸ਼ ਦੌਰਾਨ ਮਿਲੇ ਸਬੂਤਾਂ ਦੇ ਆਧਾਰ ਤੇ ਧਾਰਾਵਾਂ ਵਾਧਾ ਕੀਤਾ ਗਿਆ। ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਇਸ ਵਾਰਦਾਤ ਦੀ ਸਾਜ਼ਿਸ਼ ਗੁਰਜੰਟ ਸਿੰਘ ਉਰਫ਼ ਜੰਟਾ ਖਰੜ, ਜੋ ਇਸ ਸਮੇਂ ਆਸਟ੍ਰੇਲੀਆ ’ਚ ਰਹਿ ਰਿਹਾ ਹੈ ਵੱਲੋਂ ਰਚੀ ਗਈ ਸੀ। ਲਗਾਤਾਰ ਛਾਪੇਮਾਰੀ ਦੌਰਾਨ ਪੁਲਿਸ ਨੇ 14 ਅਗਸਤ ਨੂੰ ਨੀਗਮ ਉਰਫ਼ ਦੇਵਾ, ਵਾਸੀ ਗਾਮੜੀ, ਜ਼ਿਲ੍ਹਾ ਸੋਨੀਪਤ (ਹਰਿਆਣਾ) ਤੇ ਰਵਿੰਦਰ ਉਰਫ਼ ਬਿੰਦਰ, ਵਾਸੀ ਖਾਨਪੁਰ ਕਲਾਂ, ਜ਼ਿਲ੍ਹਾ ਸੋਨੀਪਤ (ਹਰਿਆਣਾ) ਨੂੰ ਗੁਰੁਗ੍ਰਾਮ (ਹਰਿਆਣਾ) ਤੋਂ ਗ੍ਰਿਫ਼ਤਾਰ ਕਰ ਲਿਆ। ਦੋਵੇਂ ਮੁਲਜ਼ਮ ਇਸ ਮਾਮਲੇ ਦੇ ਮੁੱਖ ਸ਼ਾਰਪ ਸ਼ੂਟਰ ਹਨ। ਮਾਨਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ ਦੋਵੇਂ ਵਿਅਕਤੀਆਂ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਵਾਰਦਾਤ ’ਚ ਵਰਤਿਆ ਗਿਆ ਹਥਿਆਰ, ਮੋਟਰਸਾਈਕਲ ਅਤੇ ਹੋਰ ਅਹਿਮ ਸਬੂਤ ਬਰਾਮਦ ਕਰਨ ਦੇ ਨਾਲ-ਨਾਲ ਇਸ ਸਾਜ਼ਿਸ਼ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।