ਮਾਤਾ ਅਮਰਜੀਤ ਕੌਰ ਨਮਿਤ ਸ਼ਰਧਾਂਜਲੀ ਸਮਾਗਮ 18 ਨੂੰ
ਮਾਤਾ ਅਮਰਜੀਤ ਕੌਰ ਨਮਿਤ ਸ਼ਰਧਾਂਜਲੀ ਸਮਾਗਮ 18 ਨੂੰ : ਢੋਸੀਵਾਲ
Publish Date: Fri, 16 Jan 2026 03:33 PM (IST)
Updated Date: Fri, 16 Jan 2026 03:33 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬਹੁਜਨ ਸਮਾਜ ਮਾਤਾ ਅਮਰਜੀਤ ਕੌਰ (77) ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਮੌਤ ’ਤੇ ਬਹੁਜਨ ਸਮਾਜ ਪਾਰਟੀ ਸਮੇਤ ਹੋਰ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਮੈਂਬਰਾਂ ਸਮੇਤ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ। ਸਾਮਜ ਸੇਵੀ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਮਾਤਾ ਅਮਰਜੀਤ ਕੌਰ ਦੀ ਯਾਦ ਵਿੱਚ ਉਨ੍ਹਾਂ ਦੇ ਬੇਟੇ ਫਿਲਮ ਡਾਇਰੈਕਟਰ ਸਿਰਮਜੀਤ ਸਿੰਘ, ਬੇਟੀ ਕਿਰਨਦੀਪ ਕੌਰ, ਜਵਾਈ ਮਨਪ੍ਰੀਤ ਸਿੰਘ, ਭਰਾ ਰਿਟਾਇਰਡ ਸੁਪਰਡੈਂਟ ਸੁਖਜਿੰਦਰ ਸਿੰਘ ਤੱਖੀ ਅਤੇ ਰਿਟਾਇਰਡ ਸੀਨੀਅਰ ਫਾਰਮੇਸੀ ਅਫਸਰ ਸਵਰਨਜੀਤ ਸਿੰਘ ਵੱਲੋਂ ਸ਼ਰਧਾਂਜਲੀ ਸਮਾਗਮ ਆਯੋਜਿਤ ਕਰਵਾਇਆ ਜਾਵੇਗਾ। ਇਹ ਸਮਾਗਮ ਆਉਂਦੀ 18 ਜਨਵਰੀ ਐਤਵਾਰ ਨੂੰ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ 12:00 ਤੋਂ 1:00 ਵਜੇ ਤੱਕ ਹੋਵੇਗਾ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ।