ਦਰਦਨਾਕ ਹਾਦਸਾ: ਕਮਰੇ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਤਿੰਨ ਜਣੇ ਗੰਭੀਰ ਜ਼ਖ਼ਮੀ
ਦੱਸ ਦੇਈਏ ਕਿ ਕੁਲਵਿੰਦਰ ਸਿੰਘ ਅਤੇ ਉਸਦੀ ਪਤਨੀ ਅੰਗਹੀਣ ਹਨ। ਉਨ੍ਹਾਂ ਦੇ ਤਿੰਨ ਬੇਟੀਆਂ ਅਤੇ ਇੱਕ ਛੋਟਾ ਬੇਟਾ ਹੈ। ਕੁਲਵਿੰਦਰ ਸਿੰਘ ਬੱਸ ਸਟੈਂਡ ਨੇੜੇ ਰੇਹੜੀ ਲਾ ਕੇ ਪਰਿਵਾਰ ਪਾਲਦਾ ਸੀ ਅਤੇ ਪਰਿਵਾਰ ਦਾ ਇਕੋ-ਇਕ ਸਹਾਰਾ ਕੁਲਵਿੰਦਰ ਸਿੰਘ ਹੈ।
Publish Date: Fri, 25 Sep 2026 05:08 PM (IST)
Updated Date: Fri, 25 Sep 2026 05:18 PM (IST)
ਬਲਕਰਨ ਜਟਾਣਾ, ਪੰਜਾਬੀ ਜਾਗਰਣ, ਮਲੋਟ। ਪਿੰਡ ਪੰਨੀਵਾਲਾ ਫੱਤਾ ਵਿਖੇ ਕੁਲਵਿੰਦਰ ਸਿੰਘ ਜਦੋਂ ਦੋ ਬੇਟੀਆਂ ਪਰਨੀਤ ਕੌਰ, ਸਿਮਰਨਪ੍ਰੀਤ ਕੌ,ਰ ਛੱਤ ਥੱਲੇ ਸੁੱਤੇ ਪਏ ਸਨ ਤਾਂ ਅਚਾਨਕ ਛੱਤ ਡਿੱਗ ਪਈ। ਤਿੰਨੇ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ’ਚ ਉਨ੍ਹਾਂ ਨੂੰ ਸਰਕਾਰੀ ਐਂਬੂਲੈਂਸ ’ਚ ਪਾ ਕੇ ਸਿਵਲ ਹਸਪਤਾਲ ਮਲੋਟ ਵਿਖੇ ਪਹੁੰਚਾਇਆ ਗਿਆ।
ਦੱਸ ਦੇਈਏ ਕਿ ਕੁਲਵਿੰਦਰ ਸਿੰਘ ਅਤੇ ਉਸਦੀ ਪਤਨੀ ਅੰਗਹੀਣ ਹਨ। ਉਨ੍ਹਾਂ ਦੇ ਤਿੰਨ ਬੇਟੀਆਂ ਅਤੇ ਇੱਕ ਛੋਟਾ ਬੇਟਾ ਹੈ। ਕੁਲਵਿੰਦਰ ਸਿੰਘ ਬੱਸ ਸਟੈਂਡ ਨੇੜੇ ਰੇਹੜੀ ਲਾ ਕੇ ਪਰਿਵਾਰ ਪਾਲਦਾ ਸੀ ਅਤੇ ਪਰਿਵਾਰ ਦਾ ਇਕੋ-ਇਕ ਸਹਾਰਾ ਕੁਲਵਿੰਦਰ ਸਿੰਘ ਹੈ।
ਕੁਲਵਿੰਦਰ ਸਿੰਘ ਬਹੁਤ ਹੀ ਗਰੀਬ ਹੈ, ਉਨ੍ਹਾਂ ਕੋਲ ਸਿਰਫ ਇੱਕ ਕਮਰਾ ਹੈ ਅਤੇ ਉਹ ਵੀ ਡਿੱਗ ਪਿਆ। ਹੁਣ ਉਸ ਕੋਲ ਰਹਿਣ ਲਈ ਕੋਈ ਮਕਾਨ ਨਹੀਂ। ਦੋਵੇਂ ਜੀਅ ਅੰਗਹੀਣ ਹੋਣ ਕਰਕੇ ਕੋਈ ਕੰਮ ਧੰਦਾ ਵੀ ਨਹੀਂ ਕਰ ਸਕਦੇ। ਇਸ ਬਾਬਤ ਇਕੱਤਰ ਹੋਏ ਲੋਕਾਂ ਨੇ ਐਸਡੀਐਮ ਮਲੋਟ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਹਲਕਾ ਪਟਵਾਰੀ ਨੂੰ ਸਾਰੀ ਜਾਂਚ ਕਰਨ ਤੇ ਰਿਪੋਰਟ ਬਣਾ ਕੇ ਦੇਣ ਲਈ ਕਿਹਾ, ਪਟਵਾਰੀ ਸਮੇਤ ਮੁਲਾਜ਼ਮ ਰਿਪੋਰਟ ਬਣਾ ਕੇ ਲੈ ਗਏ ਹਨ। ਕੁਲਵਿੰਦਰ ਸਿੰਘ ਦੇ ਪਰਿਵਾਰ ਨੇ ਪੰਨੀਵਾਲਾ ਨਗਰ, ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਤੋਂ ਮਦਦ ਦੀ ਮੰਗ ਕੀਤੀ ਹੈ।