ਆਤਮਹੱਤਿਆ ਦੀ ਰੋਕਥਾਮ ਲਈ ਮਾਨਸਿਕ ਰੋਗਾਂ ਦੀ ਸਮੇਂ ਸਿਰ ਪਛਾਣ ਤੇ ਇਲਾਜ ਜ਼ਰੂਰੀ : ਐੱਸਐਮਓ ਬਾਂਸਲ ਆਤਮਹੱਤਿਆ ਦੀ ਰੋਕਥਾਮ ਲਈ ਮਾਨਸਿਕ ਰੋਗਾਂ ਦੀ ਸਮੇਂ ਸਿਰ ਪਛਾਣ ਤੇ ਇਲਾਜ ਜ਼ਰੂਰੀ : ਐੱਸਐਮਓ ਮਿਰਨਾਲ ਬਾਂਸਲ
Publish Date: Fri, 11 Sep 2026 05:10 PM (IST)
Updated Date: Fri, 11 Sep 2026 05:11 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾਕਟਰ ਲਖਵੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਿਰਨਾਲ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਆਤਮਹਤਿਆ ਰੋਕਥਾਮ ਦਿਵਸ ਮੌਕੇ ਸੀਐਚਸੀ ਦੋਦਾ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਅਤੇ ਆਯੂਸ਼ਮਾਨ ਅਰੋਗਿਆ ਕੇਂਦਰ ਸੁਖਣਾ ਅਬਲੂ ’ਚ ਲੋਕਾਂ ਨੂੰ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਐੱਸਐਮਓ ਡਾਕਟਰ ਮਿਰਨਾਲ ਬਾਂਸਲ ਨੇ ਦੱਸਿਆ ਕਿ ਆਤਮਹਤਿਆ ਇਕ ਗੰਭੀਰ ਮਾਨਸਿਕ ਅਤੇ ਸਮਾਜਿਕ ਬਿਮਾਰੀ ਹੈ ਜਿਸਦੀ ਰੋਕਥਾਮ ਲਈ ਮਾਨਸਿਕ ਰੋਗ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਬਹੁਤ ਜਰੂਰੀ ਹੈ। ਤਣਾਅ, ਚਿੰਤਾ, ਸਟ੍ਰੈੱਸ, ਉਦਾਸੀ, ਦੁੱਖ, ਇਕੱਲਾਪਨ ਅਤੇ ਨਸ਼ਿਆਂ ਦੀ ਆਦਤ ਅਜਿਹੇ ਕਾਰਕ ਹਨ ਜਿਹੜੇ ਵਿਅਕਤੀ ਨੂੰ ਜ਼ਿੰਦਗੀ ਖ਼ਤਮ ਕਰਨ ਵੱਲ ਮੋੜ ਦਿੰਦੇ ਹਨ। ਅਜਿਹੇ ਹਾਲਾਤਾਂ ’ਚ ਮਰੀਜ ਨੂੰ ਤੁਰੰਤ ਮਾਨਸਿਕ ਰੋਗਾਂ ਨਾਲ ਸਬੰਧਿਤ ਡਾਕਟਰ ਕੋਲ ਭੇਜ ਕੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ ਅਤੇ ਨਾਲ ਹੀ ਪਰਿਵਾਰ ਅਤੇ ਸਮਾਜਿਕ ਦਾਇਰੇ ਦਾ ਸਾਥ ਵੀ ਬਹੁਤ ਜਰੂਰੀ ਹੁੰਦਾ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਟੈਲੀ ਮਾਨਸ ਹੈਲਪ ਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ- 14416 ਜਾਂ 1-800-891-4416 ’ਤੇ ਗੱਲ ਕਰਕੇ ਮਾਹਿਰ ਡਾਕਟਰਾਂ ਦੀ ਟੀਮ ਤੋਂ ਲਾਭ ਲਿਆ ਜਾ ਸਕਦਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਦੋਦਾ ਹੈਲਥ ਸੁਪਰਵਾਈਜਰ , ਸੁਰਿੰਦਰ ਕੌਰ ਬੀਈ ਜਸ਼ਨਦੀਪ ਕੌਰ ਸੀਐਚਓ, ਅੰਮ੍ਰਿਤਪਾਲ ਕੌਰ ਮਪਹਵ,ਸੁਖਪਾਲ ਕੌਰ ਮਪਹਵ, ਜਸਪਾਲ ਸਿੰਘ ਮਪਹਵ ਆਦਿ ਹਾਜਰ ਰਹੇ।