ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਤਿੰਨ ਰੋਜ਼ਾ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਤਿੰਨ ਰੋਜ਼ਾ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ
Publish Date: Thu, 29 Oct 2026 04:05 PM (IST)
Updated Date: Fri, 30 Oct 2026 04:01 AM (IST)
ਪੰਜਾਬੀ ਜਾਗਰਣ, ਰਿਪੋਰਟਰ ਸ੍ਰੀ ਮੁਕਤਸਰ ਸਾਹਿਬ : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਯਾਦਵਿੰਦਰ ਸਿੰਘ ਮਾਨ ਦੀ ਰਹਿਨੁਮਾਈ ਅਤੇ ਬੀਪੀਈਓ ਜਗਦੀਪ ਸਿੰਘ ਦੀ ਅਗਵਾਈ ’ਚ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਤਿੰਨ ਰੋਜ਼ਾ ਮੁਕਾਬਲਿਆਂ ’ਚ ਅੱਜ ਤੀਜੇ ਦਿਨ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹੇ ਦੇ 06 ਬਲਾਕਾਂ ਤੋਂ ਆਏ ਲੜਕੇ ਅਤੇ ਲੜਕੀਆਂ ਨੇ ਵੱਖ-ਵੱਖ ਅਥਲੈਟਿਕ ਮੁਕਾਬਲਿਆਂ ’ਚ ਬੜੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ’ਚ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ ਦੌੜਾਂ ਅਤੇ ਰਿਲੇਅ ਰੇਸ ਕਰਵਾਈ ਗਈ। ਨਾਲ ਹੀ ਗੋਲਾ ਸੁੱਟਣ ਦੇ ਮੁਕਾਬਲੇ ਅਤੇ ਲੰਬੀ ਛਾਲ ਦੇ ਮੁਕਾਬਲੇ ਵੀ ਹੋਏ। ਸਰਕਾਰੀ ਪ੍ਰਾਇਮਰੀ ਸਕੂਲ ਚੱਕ ਬੀੜ ਸਰਕਾਰ ਦਾ ਵਿਦਿਆਰਥੀ ਮੁਜ਼ੱਮਿਲ ਲੜਕਿਆਂ ਵਿੱਚੋਂ ਬੈਸਟ ਐਥਲੀਟ ਰਿਹਾ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਸੋਥਾ ਦੀ ਵਿਦਿਆਰਥਣ ਅਨਮੋਲ ਪ੍ਰੀਤ ਕੌਰ ਲੜਕੀਆਂ ’ਚੋਂ ਬੈਸਟ ਐਥਲੀਟ ਰਹੀ। ਸੁਰਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਬਤੌਰ ਮੁੱਖ ਮਹਿਮਾਨ ਅਤੇ ਰਜਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬਰੀਵਾਲਾ, ਸੁਖਦੇਵ ਸਿੰਘ ਪ੍ਰੀਤ ਬੇਦੀ ਚੇਅਰਮੈਨ ਖੱਤਰੀ-ਅਰੋੜਾ ਵੈਲਫੇਅਰ ਬੋਰਡ ਹਲਕਾ ਸ੍ਰੀ ਮੁਕਤਸਰ ਸਾਹਿਬ, ਕ੍ਰਿਸ਼ਨ ਕੁਮਾਰ, ਦਿਆਲ ਸਿੰਘ ਸਾਬਕਾ ਬੀਪੀਈਓ, ਦਰਸ਼ਨ ਸਿੰਘ ਮਹਿਲ ਸਾਬਕਾ ਬੀਪੀਈਓ ਨੇ ਖੇਡਾਂ ’ਚ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਤਿੰਨ ਰੋਜ਼ਾ ਖੇਡ ਮੇਲੇ ’ਚ ਬੀਪੀਈਓ ਮਨੋਜ ਕੁਮਾਰ, ਬਲਵਿੰਦਰ ਸਿੰਘ, ਯਸ਼ਪਾਲ ਸਿੰਘ ਤੋਂ ਇਲਾਵਾ ਸੁਰਿੰਦਰ ਸਿੰਘ ਡੀਐਮ ਸਪੋਰਟਸ, ਸੀਐਚਟੀ ਮਮਤਾ ਰਾਣੀ, ਪ੍ਰਗਟ ਸਿੰਘ ਜੰਬਰ, ਮਨਜੀਤ ਕੁਮਾਰ, ਮਨਜੀਤ ਭੁੱਟੀਵਾਲਾ, ਰਣਜੀਤ ਭਲਾਈਆਣਾ, ਸੁਖਦੇਵ ਸਿੰਘ, ਦਵਿੰਦਰ ਸਿੰਘ ਭੁੱਟੀਵਾਲਾ, ਹੈਡ ਟੀਚਰ ਸੰਜੀਵ ਕੁਮਾਰ, ਤਰਸੇਮ ਕੁਮਾਰ, ਵਿਨੋਦ ਆਸ਼ੂ, ਦਵਿੰਦਰ ਸਿੰਘ, ਨਵਦੀਪ ਅਹੂਜਾ, ਗੁਰਪ੍ਰੀਤ ਸਿੰਘ ਥਾਂਦੇਵਾਲਾ, ਸੁਖਮੰਦਰ ਸਿੰਘ, ਮਨਦੀਪ ਸਿੰਘ ਨਿੱਪਾ, ਹਰਮਨ ਸਿੰਘ, ਕਾਰਜ ਸਿੰਘ, ਨੀਰਜ ਕੁਮਾਰ, ਰਮਨਦੀਪ, ਗੁਰਪ੍ਰੀਤ ਅਰੋੜਾ ਨੇ ਵਿਸ਼ੇਸ਼ ਸੇਵਾਵਾਂ ਦਿੱਤੀਆਂ ਅਤੇ ਇਸ ਖੇਡ ਮੇਲੇ ਨੂੰ ਸਫਲ ਬਣਾਇਆ।