- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਬੋਦੀਵਾਲਾ ਖੜਕ ਸਿੰਘ ਵਿਖੇ ਲੋਕਾਂ ਨੇ ਕੀਤੇ ਲੁੱਟ ਖੋਹ ਕਰਨ ਵਾਲੇ ਤਿੰਨ ਜਣੇ ਕਾਬੂ

ਬਲਕਰਨ ਜਟਾਣਾ, ਪੰਜਾਬੀ ਜਾਗਰਣ
ਮਲੋਟ : ਇੱਥੋਂ ਨੇੜਲੇ ਪਿੰਡ ਬੋਦੀਵਾਲਾ ਖੜਕ ਸਿੰਘ ਵਿਖੇ ਪਿੰਡ ਦੇ ਲੋਕਾਂ ਨੇ ਤਿੰਨ ਜਣਿਆਂ ਨੂੰ ਕਾਬੂ ਕਰ ਲਿਆ ਤੇ 112 ਨੰਬਰ ’ਤੇ ਕਾਲ ਕਰਕੇ ਪੁਲਿਸ ਨੂੰ ਫੜਾ ਦਿੱਤਾ ।ਪਿੰਡ ਵਾਸੀਆਂ ਮੁਤਾਬਿਕ ਤਿੰਨ ਜਣੇ ਮੋਟਰਸਾਈਕਲ ਉਪਰ ਇੱਕ ਘਰ ’ਚ ਵੜ ਗਏ, ਉਨ੍ਹਾਂ ਦੇ ਹੱਥ ਵਿੱਚ ਕਾਪੇ ਵੀ ਦੱਸੇ ਜਾ ਰਹੇ ਹਨ। ਜਦ ਪਿੰਡ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਪਿੰਡ ਵਾਲੇ ਵੀ ਪਿੱਛੇ ਪਹੁੰਚ ਗਏ ਅਤੇ ਏਨੇ ’ਚ ਲੁਟੇਰੇ ਹੋਰ ਵੀ ਚਾਰ ਘਰਾਂ ਵਿੱਚ ਵੜ ਗਏ ਤਾਂ ਪਿੰਡ ਵਾਲਿਆਂ ਨੇ ਪੂਰੀ ਮੁਸਤੈਦੀ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ 112 ਨੰਬਰ ’ਤੇ ਕਾਲ ਕੀਤੀ। ਵੱਡੀ ਗਿਣਤੀ ’ਚ ਇਕੱਤਰ ਹੋਏ ਪਿੰਡ ਵਾਸੀਆਂ ਨੇ ਸੜਕ ਉੱਤੇ ਬੈਠ ਕੇ ਜਾਮ ਲਾ ਦਿੱਤਾ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਾਡੇ ਪਿੰਡ ਰੋਜਾਨਾ ਹੀ ਲੋਟਾਂ ਖੋਹਾਂ ਹੁੰਦੀਆਂ ਹਨ। ਲੋਕਾਂ ਦੇ ਟਰਾਂਸਫਾਰਮਰ, ਮੋਟਰਾਂ ਚੋਰੀ ਹੋ ਜਾਂਦੀਆਂ ਹਨ। ਲੁਟੇਰੇ ਘਰਾਂ ’ਚ ਆ ਕੇ ਲੁੱਟਾਂ ਖੋਹਾਂ ਕਰਦੇ ਹਨ ਅਤੇ ਪਿੰਡ ਵਾਸੀਆਂ ਨੂੰ ਜਖ਼ਮੀ ਵੀ ਕਰ ਜਾਂਦੇ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਇਸ ਦੌਰਾਨ ਥਾਣਾ ਕਬਰ ਵਾਲਾ ਦੇ ਇੰਚਾਰਜ ਵਰੁਣ ਯਾਦਵ ਮੌਕੇ ਉੱਪਰ ਪਹੁੰਚ ਗਏ ਅਤੇ ਉਨ੍ਹਾਂ ਨੇ ਚਸ਼ਮਦੀਦ ਗਵਾਹਾਂ ਦੇ ਬਿਆਨ ਲੈ ਕੇ ਲੁੱਟ ਖੋਹ ਦਾ ਪਰਚਾ ਤਿੰਨ ਲੜਕਿਆਂ ਉੱਤੇ ਦਰਜ ਕਰ ਦਿੱਤਾ। ਵਾਰੁਣ ਯਾਦਵ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਰਿਮਾਂਡ ਲੈ ਕੇ ਡੁੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।