11 ਅਕਤੂਬਰ ਤੋਂ ਸ਼ਹਿਰ ’ਚ ਸ਼ੁਰੂ ਹੋਵੇਗਾ ਸ਼੍ਰੀ ਰਾਮਲੀਲਾ ਦਾ ਮੰਚਨ 11 ਅਕਤੂਬਰ ਤੋਂ ਸ਼ਹਿਰ ’ਚ ਸ਼ੁਰੂ ਹੋਵੇਗਾ ਸ੍ਰੀ ਰਾਮਲੀਲਾ ਦਾ ਮੰਚਨ
Publish Date: Thu, 01 Oct 2026 04:43 PM (IST)
Updated Date: Fri, 02 Oct 2026 04:02 AM (IST)
ਸ਼੍ਰੀ ਰਾਮ ਸੇਵਾ ਸੰਮਤੀ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਰੀ ਕੀਤਾ ਕਾਰਡ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼੍ਰੀ ਰਾਮ ਸੇਵਾ ਸੰਮਤੀ ਵੱਲੋਂ ਪਿਛਲੇ ਸਾਲ ਵਾਂਗ ਇਸ ਵਾਰ ਵੀ ਰੈੱਡ ਕਰਾਸ ਭਵਨ ’ਚ ਸ਼੍ਰੀ ਰਾਮਲੀਲਾ ਦਾ ਸ਼ਾਨਦਾਰ ਮੰਚਨ ਕਰਵਾਇਆ ਜਾ ਰਿਹਾ ਹੈ। 11 ਅਕਤੂਬਰ ਤੋਂ ਜਲੰਧਰ ਦੇ ਕਲਾਕਾਰ ਸ੍ਰੀ ਮੁਕਤਸਰ ਸਾਹਿਬ ’ਚ ਰਾਮਲੀਲਾ ਦਾ ਮੰਚਨ ਸ਼ੁਰੂ ਕਰ ਦੇਣਗੇ, ਜਦਕਿ 20 ਅਕਤੂਬਰ ਨੂੰ ਵਿਜੇਦਸ਼ਮੀ (ਦੁਸਹਿਰਾ) ਦਾ ਤਿਉਹਾਰ ਵੀ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧ ’ਚ ਸੰਮਤੀ ਵੱਲੋਂ ਕੋਟਕਪੂਰਾ ਰੋਡ ਸਥਿਤ ਵਿੱਕੀ ਸਵੀਟਸ ਵਿਖੇ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿੱਥੇ ਸ਼੍ਰੀ ਰਾਮਲੀਲਾ ਅਤੇ ਵਿਜੇਦਸ਼ਮੀ ਉਤਸਵ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ, ਉੱਥੇ ਹੀ ਇਸ ਸਬੰਧ ’ਚ ਕਾਰਡ ਵੀ ਜਾਰੀ ਕੀਤਾ ਗਿਆ। ਨਾਲ ਹੀ ਸ਼ਹਿਰ ਵਾਸੀਆਂ ਨੂੰ ਇਸ ਰਾਮਲੀਲਾ ਮੰਚਨ ਮੌਕੇ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਪ੍ਰਧਾਨ ਰਮਨ ਗਿਰਧਰ ਅਤੇ ਚੇਅਰਮੈਨ ਰਾਹੁਲ ਚੁਘ ਨੇ ਕਿਹਾ ਕਿ ਇਸ ਵਾਰ ਵੀ ਸ਼ਹਿਰ ’ਚ ਸ਼੍ਰੀ ਰਾਮਲੀਲਾ ਦਾ ਮੰਚਨ ਸੰਮਤੀ ਵੱਲੋਂ ਹੀ ਕੀਤਾ ਜਾ ਰਿਹਾ ਹੈ। ਕਈ ਸਾਲਾਂ ਤੋਂ ਸ਼ਹਿਰ ’ਚ ਰਾਮਲੀਲਾਵਾਂ ਦਾ ਮੰਚਨ ਬੰਦ ਹੋ ਚੁੱਕਾ ਸੀ, ਪਰ ਪਿਛਲੇ ਸਾਲ ਸੰਮਤੀ ਨੇ ਇਹ ਬੀੜਾ ਚੁੱਕਿਆ ਅਤੇ ਰਾਮਲੀਲਾ ਕੀਤੀ ਤਾਂ ਸ਼ਹਿਰ ਵਾਸੀਆਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਕਿਸਮ ਦੀ ਜਾਣਕਾਰੀ ਜਾਂ ਸਹਿਯੋਗ ਦੇਣ ਲਈ ਸੁਰਿੰਦਰ ਧਵਨ ਨਾਲ 94633-82115 ਅਤੇ ਰਾਜੇਸ਼ ਕੁਮਾਰ ਕੁੱਕੂ ਨਾਲ 70097-04379 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਆਯੋਜਨਾਂ ’ਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਮੌਕੇ ਸੰਜੀਵ ਖੇੜਾ, ਸੰਜੀਵ ਗਾਵੜੀ, ਐਡਵੋਕੇਟ ਸੰਜੀਵ ਗੁਪਤਾ, ਅੰਮ੍ਰਿਤ ਲਾਲ ਖੁਰਾਣਾ, ਸੁਰਿੰਦਰ ਧਵਨ, ਰਾਕੇਸ਼ ਬਾਬਾ ਵਾਟਸ, ਮਿੰਕਲ ਬਜਾਜ, ਮਨੋਹਰ ਸਿੰਘ ਕੁੰਦਨ, ਤਰਸੇਮ ਬਤਰਾ ਲਾਡੀ, ਪ੍ਰੋਜੈਕਟ ਇੰਚਾਰਜ ਅਸ਼ਵਨੀ ਆਰਿਆ ਵੀ ਮੌਜੂਦ ਸਨ।