ਰੇਲਵੇ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਜਲਾਲਾਬਾਦ ਰੋਡ ’ਤੇ ਦੇਵੇ ਲਾਂਘੇ ਦੀ ਸਹੂਲਤ ਰੇਲਵੇ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਅੰਦਰ ਜਲਾਲਾਬਾਦ ਰੋਡ ਉਪਰ ਦੇਵੇ ਲਾਂਘੇ ਦੀ ਸਹੂਲਤ
Publish Date: Sat, 12 Sep 2026 03:33 PM (IST)
Updated Date: Sun, 13 Sep 2026 04:02 AM (IST)
-ਪਹਿਲਾਂ ਹੀ ਦੋਵੇਂ ਪਾਸੇ ਦੇ ਬਾਜ਼ਾਰਾਂ ਦੀ ਵਿਕਰੀ ’ਤੇ ਪਿਆ ਅਸਰ : ਸ਼ਾਮ ਲਾਲ ਗੋਇਲ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੀ ਜਨਤਾ ਨੂੰ ਰੇਲਵੇ ਵਿਭਾਗ ਦੇ ਖਿਲਾਫ ਸੰਘਰਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜਿਵੇਂ ਕਿ ਸ਼ਹਿਰ ਦੀ ਮੁੱਖ ਸੜਕ ਮੁਕਤਸਰ ਜਲਾਲਾਬਾਦ ਰੋਡ ਤੇ ਸ਼ਹਿਰ ’ਚ ਫਾਟਕ ਨੰਬਰ ਬੀ 30 ਤੇ ਰੋਡ ਓਵਰ ਬ੍ਰਿਜ ਬਣਾਉਣ ਕਾਰਨ ਇਹ ਫਾਟਕ ਸਾਲ 2019 ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਹੈ। ਪ੍ਰੰਤੂ 8 ਫੁੱਟ ਪੈਦਲ ਰਸਤਾ ਡੀਸੀ ਸਾਹਿਬ ਵੱਲੋਂ ਦਿੱਤਾ ਗਿਆ ਸੀ। ਨਿਯਮਾਂ ਅਨੁਸਾਰ ਜਿੱਥੇ ਰੋਡ ਓਵਰ ਬ੍ਰਿਜ ਬਣਦਾ ਹੈ ਉੱਥੇ ਅੰਡਰ ਪਾਸ ਰੇਲਵੇ ਵਿਭਾਗ ਨੂੰ ਬਣਾਉਣਾ ਹੁੰਦਾ ਹੈ ਜੋ ਕਿ ਇੱਥੇ ਨਹੀਂ ਬਣਾਇਆ ਗਿਆ ਪ੍ਰੰਤੂ ਇਹ ਫਾਟਕ ਬੰਦ ਹੋਣ ਕਾਰਨ ਸ਼ਹਿਰ ਦੀ ਵੱਸੋਂ ਅਤੇ ਬਾਜ਼ਾਰ ਨੂੰ ਦੋਵੇਂ ਪਾਸੇ ਆਉਣ ਜਾਣ ਲਈ ਵੱਡੀ ਮੁਸ਼ਕਿਲ ਹੈ। ਬਹੁਤ ਸਾਰੇ ਦੁਕਾਨਦਾਰਾਂ ਦੀਆਂ ਦੁਕਾਨਾਂ ਅਤੇ ਮਕਾਨ ਦੋਵੇਂ ਪਾਸੇ ਹਨ ਇਸ ਪੁੱਲ ਨੂੰ ਬਣਨ ਤੋਂ ਪਹਿਲਾਂ ਰੇਲਵੇ ਸਟੇਸ਼ਨ ਦੀ ਲੰਬਾਈ 700 ਮੀਟਰ ਸੀ। ਅੰਮ੍ਰਿਤ ਭਾਰਤ ਸਕੀਮ ਅਨੁਸਾਰ ਰੇਲਵੇ ਸਟੇਸ਼ਨ ਦੀ ਲਿਮਿਟ ਇਕ ਕਿਲੋਮੀਟਰ 32 ਵੱਧ ਗਈ ਹੈ। ਵਿਭਾਗ ਨੇ ਰੇਲਵੇ ਕਰਾਸਿੰਗ ਏ 29 ਤੋਂ ਸੀ 31 ਦੇ ਵਿਚਕਾਰ ਦੋਵੇਂ ਪਾਸੇ ਨੌ ਫੁੱਟ ਉੱਚੀ ਦੀਵਾਰ ਬਣਾ ਕੇ ਸਾਰੇ ਲਾਂਘੇ ਖਤਮ ਕਰ ਦਿੱਤੇ ਹਨ ਸਮੇਤ ਕਰਾਸਿੰਗ ਨੰਬਰ ਬੀ 30 ਬੰਦ ਕਰਨ ਦੇ ਜਿਸ ਦੇ ਨਤੀਜੇ ਵਜੋਂ ਸ਼ਹਿਰ ਪੱਕੇ ਤੌਰ ਤੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਰੇਲਵੇ ਵੱਲੋਂ ਕੰਧ ਬਣਾਉਣ ਕਾਰਨ ਪੱਛਮੀ ਤਰਫ ਇੰਟਰੀ ਗੇਟ ਨੰਬਰ ਦੋ ਬਣਾਉਣਾ ਮਨਜ਼ੂਰ ਹੈ। ਸੜਕ ਜਲਾਲਾਬਾਦ ਰੋਡ ਓਵਰਬ੍ਰਿਜ ਨੂੰ ਪਹੁੰਚਣੀ ਚਾਹੀਦੀ ਹੈ ਨਿਯਮਾਂ ਅਨੁਸਾਰ ਰੇਲਵੇ ਵਿਭਾਗ ਨੂੰ ਚਾਹੀਦਾ ਹੈ ਕਿ ਫਾਟਕ ਨੰਬਰ 29 ਤੋਂ 30 ਅਤੇ 31 ਤੱਕ ਇਕ ਕਿਲੋਮੀਟਰ ਲੰਬੇ ਰੋਡ ਅੰਡਰ ਬ੍ਰਿਜ (ਅੰਡਰ ਪਾਥ) ਲਾਂਘੇ ਬਣਾਉਣੇ ਚਾਹੀਦੇ ਹਨ। ਇਸ ਸੰਬੰਧ ਦੇ ’ਚ ਸ਼ਹਿਰ ਦੀਆਂ ਸੰਸਥਾਵਾਂ ਅਤੇ ਆਮ ਜਨਤਾ ਰੇਲਵੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਰੇਲਵੇ ਵਿਭਾਗ ਇਸ ਸਹੂਲਤ ਪ੍ਰਦਾਨ ਕਰੇ ਜੋ ਕਿ ਹੁਣ ਤੱਕ ਇਹ ਸਹੂਲਤ ਲਈ ਰੇਲਵੇ ਵਿਭਾਗ ਨੇ ਧਿਆਨ ਨਹੀਂ ਦਿੱਤਾ ਹੈ। ਇਸ਼ ਸੰਬੰਧੀ ਜ਼ਿਲ੍ਹਾ ਨੈਸ਼ਨਲ ਕੰਜਊਮਰ ਅਵੇਅਰਨੈਸ ਗਰੁੱਪ ਦੇ ਸਰਪ੍ਰਸਤ ਸ਼ਾਮ ਲਾਲ ਗੋਇਲ, ਜ਼ਿਲਾ ਪ੍ਰਧਾਨ ਗਗਨਦੀਪ ਗੋਇਲ, ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ, ਉਪ ਪ੍ਰਧਾਨ ਜਸਵੰਤ ਸਿੰਘ ਬਰਾੜ, ਕ੍ਰਿਸ਼ਨ ਦੂਮੜਾ, ਬਲਜੀਤ ਸਿੰਘ, ਭੰਵਰ ਨਾਲ ਸ਼ਰਮਾ, ਵਿਨੋਦ ਆਰੀਆ ਅਤੇ ਹੋਰ ਸਾਰੇ ਮੈਂਬਰਾਂ ਨੇ ਮੰਗ ਕੀਤੀ ਹੈ ਰੇਲਵੇ ਵਿਭਾਗ ਫਾਟਕ ਨੰਬਰ ਬੀ 30 ਤੇ ਜਲਦੀ ਤੋਂ ਜਲਦੀ ਪੈਦਲ ਰਸਤਾ ਛੱਡੇ, ਵਿੰਡੋ ਨੰਬਰ ਦੋ ਤੇ ਇੰਟਰੀ ਗੇਟ ਖੋਲੇ ਤੇ ਏ 29 ਫਾਟਕ ਤੇ ਅੰਡਰ ਬ੍ਰਿਜ ਜਾਂ ਰੋਡ ਅੰਡਰ ਬਰਿਜ ਉਸਾਰੇ। ਇੱਥੇ ਦੱਸਣਾ ਜਰੂਰੀ ਹੈ ਕਿ ਰੇਲਵੇ ਵੱਲੋਂ ਪਹਿਲਾਂ ਹੀ ਹੋਰ ਸ਼ਹਿਰਾਂ ਜਿਵੇਂ ਫਾਜ਼ਿਲਕਾ ਬਠਿੰਡਾ ਬਰਨਾਲਾ ਮਲੋਟ ’ਚ ਇਹ ਸਹੂਲਤ ਦਿੱਤੀ ਹੈ ਪ੍ਰੰਤੂ ਮੁਕਤਸਰ ਵਿੱਚ ਨਹੀਂ ਮਿਲ ਰਹੀ ਜੇਕਰ ਰੇਲਵੇ ਨੇ ਇਹ ਰਸਤੇ ਦੀ ਸਹੂਲਤ ਨਾ ਦਿੱਤੀ ਤਾਂ ਸ਼ਹਿਰ ਵਾਸੀਆਂ ਵਿੱਚ ਰੋਸ ਪੈਦਾ ਹੋਵੇਗਾ ਜਿਸ ਲਈ ਲੰਬੇ ਸੰਘਰਸ਼ ਲਈ ਮਜਬੂਰ ਹੋਣਾ ਪੈਣਾ ਪਵੇਗਾ। ਜਿਸ ਲਈ ਰੇਲਵੇ ਵਿਭਾਗ ਜਿੰਮੇਵਾਰ ਹੋਵੇਗਾ। ਜ਼ਿਕਰਯੋਗ ਹੈ ਕਿ ਜਲਾਲਾਬਾਦ ਰੋਡ ਤੇ ਹਰ ਸਾਲ ਮਾਘੀ ਮੇਲੇ ਤੋਂ ਗੁਰੂ ਘਰ ਟੁੱਟੀ ਗੰਢੀ ਸਾਹਿਬ ਤੋਂ ਟਿੱਬੀ ਸਾਹਿਬ ਤੱਕ ਧਾਰਮਿਕ ਨਗਰ ਕੀਰਤਨ ਅਤੇ ਨਿਹੰਗਾ ਸਿੰਘਾਂ ਨੇ ਫਤਿਹ ਮਾਰਚ ਕਰਨਾ ਹੁੰਦਾ ਜਿਸ ਲਈ ਇਹ ਪੈਦਲ ਰਸਤਾ ਦੇਣਾ ਵੀ ਜਰੂਰੀ ਹੈ। ਇਹ ਰਸਮ ਮੁਗਲ ਰਾਜ ਉੱਪਰ ਜਿੱਤ ਦੀ ਪ੍ਰਤੀਕ ਹੈ, ਜਿਸ ਦੀ ਸਿੱਖ ਧਰਮ ’ਚ ਬਹੁਤ ਹੀ ਧਾਰਮਿਕ ਮਹੱਤਤਾ ਹੈ ਜਿਸ ਲਈ ਲਾਂਘਾ ਅਤਿ ਜਰੂਰੀ ਅਤੇ ਇਸ ਵਿਰਾਸਤੀ ਰੀਤ ਨੂੰ ਚਾਲੂ ਰੱਖਣਾ ਬਹੁਤ ਜ਼ਰੂਰੀ ਹੈ।