
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਸਰਕਾਰ ਨੇ ਸਰਕਾਰੀ ਸਕੂਲ ਦਾ ਨਾਮ ਬਦਲ ਕੇ ਅਜ਼ਾਦੀ ਘੁਲਾਟੀਏ ਸ. ਨਰਾਇਣ ਸਿੰਘ ਮੱਕੜ ਦੇ ਨਾਮ ਕੀਤਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਸਰਕਾਰੀ ਮਿਡਲ ਸਕੂਲ ਵਾਰਡ ਨੰਬਰ 2, ਮਲੋਟ ਦਾ ਨਾਮ ਬਦਲ ਕੇ ਸੁਤੰਤਰਤਾ ਸੰਗਰਾਮੀ ਨਰਾਇਣ ਸਿੰਘ ਮੱਕੜ ਸਰਕਾਰੀ ਮਿਡਲ ਸਕੂਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਸੁਤੰਤਰਤਾ ਸੰਗਰਾਮੀ ਪਰਿਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ’ਚ ਅਹਿਮ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਅਜਿਹੇ ਮਾਣ-ਸਨਮਾਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੋਣਗੇ। ਮੱਕੜ ਪਰਿਵਾਰ ਵੱਲੋਂ ਸਕੂਲ ਦੇ ਬਾਹਰ ਗੋਲਡਨ ਬੋਰਡ ਅਤੇ ਵਿਦਿਆਰਥੀਆਂ ਦੇ ਪੀਣ ਲਈ ਸਾਫ਼ ਪਾਣੀ ਵਾਸਤੇ 50 ਲੀਟਰ ਵਾਲੇ ਆਰਓ ਦੀ ਸੇਵਾ ਸਕੂਲ ਨੂੰ ਭੇਟ ਕੀਤੀ ਗਈ। ਇਸ ਮੌਕੇ ਸਕੂਲ ਵਿਖੇ ਪੁੱਜੇ ਨਰਾਇਣ ਸਿੰਘ ਮੱਕੜ ਦੀ ਧੀ ਜਸਮੀਤ ਕੌਰ ਤੇ ਸਪੁੱਤਰ ਗੁਰਮੀਤ ਸਿੰਘ ਦੀ ਪਤਨੀ ਪ੍ਰਿੰਸੀਪਲ ਲਵਿੰਗ ਲਿਟਲ ਪਲੇਵੇ ਸਕੂਲ ਮੀਨਾ ਅਰੋੜਾ ਵੱਲੋਂ ਸਕੂਲ ਸਟਾਫ਼ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਮੱਕੜ ਪਰਿਵਾਰ ਭਵਿੱਖ ’ਚ ਵੀ ਸਕੂਲ ਭਲਾਈ ਲਈ ਸਹਿਯੋਗ ਦਿੰਦਾ ਰਹੇਗਾ। ਇਸ ਸੇਵਾ ਲਈ ਸਕੂਲ ਮੁਖੀ ਗੌਰਵ ਭਟੇਜਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਮੱਕੜ ਪਰਿਵਾਰ ਦਾ ਧੰਨਵਾਦ ਕਰਦਿਆਂ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਚਿਣ ਭੇਂਟ ਕੀਤੇ ਗਿਆ। ਇਸ ਮੌਕੇ ਜ਼ਿਲ੍ਹਾ ਪੈਸਕੋ ਕੋਆਰਡੀਨੇਟਰ ਹਰਪ੍ਰੀਤ ਸਿੰਘ ਹੈਪੀ, ਵਰੰਟ ਅਫ਼ਸਰ (ਰਿਟਾ.), ਸ੍ਰੀ ਜੱਜਪਾਲ ਸ਼ਰਮਾ, ਅਮਨਦੀਪ ਸਮੇਤ ਸਮੇਤ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ।