ਸੁਖਬੀਰ ਬਾਦਲ ਦੀ ਅਗਵਾਈ ’ਚ ਅਗਲੀ ਸਰਕਾਰ ਸ਼ਿਅਦ ਦੀ ਹੀ ਹੋਵੇਗੀ : ਸਰਬਜੀਤ ਝਿੰਜਰ ਸੁਖਬੀਰ ਬਾਦਲ ਦੀ ਅਗਵਾਈ ’ਚ ਆਉਣ ਵਾਲੀ ਸਰਕਾਰ ਸ਼ਿਅਦ ਦੀ ਹੀ ਹੋਵੇਗੀ : ਸਰਬਜੀਤ ਝਿੰਜਰ
Publish Date: Thu, 29 Oct 2026 06:26 PM (IST)
Updated Date: Fri, 30 Oct 2026 04:02 AM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ ਇਕ ਮੀਟਿੰਗ ਅੱਜ ਦੁਪਹਿਰ ਗਿੱਦੜਬਾਹਾ ਵਿਖੇ ਹਲਕਾ ਇੰਚਾਰਜ ਗੁਰਵਿੰਦਰ ਸਿੰਘ ਵਣਵਾਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਸ਼ਿਅਦ ਦੇ ਰਾਸ਼ਟਰੀ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦੇ ਹੋਏ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਕਰਕੇ ਲੋਕਾਂ ਦਾ ਦੁੱਖ ਦਰਦ ਚੰਗੀ ਤਰ੍ਹਾਂ ਸਮਝਦੀ ਹੈ, ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਉਹ ਸ਼ਿਅਦ ਦੇ ਕਾਰਜਕਾਲ ਦੌਰਾਨ ਹੋਇਆ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸਨ ਕਿ ਉਹ ਇਕ ਮਾਸਟਰ ਦੇ ਮੁੰਡੇ ਹਨ, ਜਦੋਂਕਿ ਸੱਤਾਂ ’ਚ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਉਨ੍ਹਾਂ ਮਾਸਟਰ ਹੀ ਕੁੱਟੇ ਅਤੇ ਫਿਰ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਦੱਸਦੇ ਹੋਏ ਕਿਸਾਨਾਂ ਤੇ ਕੁਟਾਪਾ ਚਾੜ੍ਹਿਆ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਕਿਹਾ ਕਰਦੇ ਸਨ ਕਿ ਨਸ਼ਾ ਸਰਕਾਰਾਂ ਵਿਕਵਾਉਂਦੀਆਂ ਹਨ ਪਰੰਤੂ ਅੱਜ ਆਏ ਦਿਨ ਰਾਜ ਅੰਦਰ ਨਸ਼ੇ ਨਾਲ ਨੌਜਵਾਨਾ ਦੀਆਂ ਮੌਤਾ ਹੋ ਰਹੀਆਂ ਹਨ, ਜਿਸ ਸੰਬੰਧੀ ਮੁੱਖ ਮੰਤਰੀ ਦੱਸਣ ਕਿ ਹੁਣ ਸਰਕਾਰ ਕਿਸ ਦੀ ਹੈ? ਅਤੇ ਨਸ਼ਾ ਕੋਣ ਵਿਕਵਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਇਹ ਟਰਾਲੀ ਚੋਰ ਤੇ ਰੇਤਾ ਚੋਰ ਤਾਂ ਸੀਗੇ ਪਰੰਤੂ ਅੱਜ ਇਹ ਪੰਜਾਬ ਦੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਵੀ ਚੋਰੀ ਕਰਨ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਅੰਦਰ ਬੀਤੇ ਸਮੇਂ ਦੌਰਾਨ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਤੇ ਬਦਨਾਮ ਕਰਕੇ ਇਕ ਵੀਲੇਨ ਰੂਪ ਵਿਚ ਪੇਸ਼ ਕੀਤਾ ਅਤੇ ਖੁਦ ਸੱਤਾਂ ਦਾ ਸੁੱਖ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਪ ਸਰਕਾਰ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ ਅਤੇ ਆਉਣ ਵਾਲੀਆਂ 2027 ਦੀਆਂ ਚੋਣਾ ’ਚ ਸ਼ਿਅਦ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ ਅਤੇ ਇਕ ਵੱਖਰਾ ਵੀਜਨ ਲੈ ਕੇ ਚੱਲੇ ਸ਼ਿਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਆਉਣ ਵਾਲੀ ਸਰਕਾਰ ਸ਼ਿਅਦ ਦੀ ਹੀ ਹੋਵੇਗੀ ਤੇ ਗਿੱਦੜਬਾਹਾ ਲਈ ਇਹ ਮਾਣ ਵਾਲੀ ਗੱਲ ਹੋਵੇਗੀ ਕਿ ਉਹ ਵਿਧਾਇਕ ਨਹੀਂ ਸਗੋਂ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਕਰਨਗੇ। ਮੀਟਿੰਗ ਨੂੰ ਹੋਰਨਾ ਤੋਂ ਇਲਾਵਾ ਹਲਕਾ ਇੰਚਾਰਜ ਗੁਰਵਿੰਦਰ ਸਿੰਘ ਵਣਵਾਲਾ, ਲੋਕ ਸਭਾ ਹਲਕਾ ਫਰੀਦਕੋਟ ਦੇ ਯੂਥ ਪ੍ਰਧਾਨ ਨਵਜਿੰਦਰ ਸਿੰਘ ਕਰਮਗੜ੍ਹ, ਸ਼ਿਅਦ ਦੇ ਮੁੱਖ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ, ਵਿਸ਼ਵਜੀਤ ਸਿੰਘ ਜਿੰਮੀ ਬਰਾੜ, ਸੰਦੀਪ ਬਾਠ, ਗੁਰਦਿਆਲ ਕੌਰ ਮੱਲਣ, ਨਵਤੇਜ ਸਿੰਘ ਕਾਉਣੀ, ਕੁਲਵਿੰਦਰ ਸਿੰਘ ਢਿੱਲੋਂ, ਹੇਮ ਰਾਜ, ਰਾਜਨ ਗਰਗ, ਸੁਨੀਲ ਕੁਮਾਰ, ਪਵਨ ਦੁੱਗੜ, ਗੁਰਪਿ੍ਰੰਕਸ ਮਾਨ, ਗੁਰਚਰਨ ਸਿੰਘ ਭਲਾਈਆਣਾ, ਕਾਕਾ ਚਹਿਲ, ਚਰਨਜੀਤ ਸਿੰਘ ਭੂੰਦੜ , ਕਾਕਾ ਚਹਿਲ ਦਫਤਰ ਇੰਚਾਰਜ, ਕੁਲਦੀਪ, ਅਜੇਪਾਲ, ਜੱਗਾ ਮੱਲਣ, ਬਾਲੀ ਮੱਲਣ ਹਰਵਿੰਦਰ ਸੋਨੂੰ ਅਤੇ ਸੁੱਚਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਵਰਕਰ ਅਤੇ ਆਗੂ ਹਾਜ਼ਰ ਸਨ।