
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫੂਡ ਸੇਫਟੀ ਅਫਸਰ ਨੇ ਮਠਿਆਈਆਂ ਦੇ ਸੈਂਪਲ ਭਰੇ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਫੂਡ ਸੇਫਟੀ ਅਫਸਰ ਗਗਨਦੀਪ ਕੌਰ ਨੇ ਆਪਣੀ ਟੀਮ ਨਾਲ ਸਿਹਤ ਵਿਭਾਗ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ’ਤੇ ਛਾਪੇਮਾਰੀ ਕੀਤੀ। ਕੁਝ ਸਮੇਂ ਤੋਂ ਇਲਾਕੇ ’ਚ ਇਹ ਚਰਚਾ ਸੀ ਕੋਈ ਬਾਹਰੀ ਵਿਅਕਤੀ ਪਿੰਡਾਂ ਅਤੇ ਸ਼ਹਿਰ ’ਚ ਮੋਟਰਸਾਈਕਲ ’ਤੇ ਦੇਸੀ ਘਿਓ ਸਸਤੇ ਭਾਅ ’ਤੇ ਵੇਚ ਰਿਹਾ ਹੈ। ਇਸਤੋਂ ਬਾਅਦ , ਗਗਨਦੀਪ ਕੌਰ ਨੇ ਸ਼ਹਿਰ ਦੇ ਬਾਹਰੀ ਰਸਤਿਆਂ ’ਤੇ ਨਾਕਾਬੰਦੀ ਕੀਤੀ ਅਤੇ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਇਸਤੋਂ ਬਾਅਦ ਸ਼ਹਿਰ ਦੀਆਂ ਪੰਜ ਮਿਠਾਈਆਂ ਦੀਆਂ ਦੁਕਾਨਾਂ ’ਤੇ ਵੀ ਛਾਪੇਮਾਰੀ ਕੀਤੀ ਗਈ ਅਤੇ ਮਠਿਆਈਆਂ ਦੇ ਸੈਂਪਲ ਲਏ ਗਏ। ਇਸ ਮੌਕੇ ਮਠਿਆਈਆਂ ਬਣਾਉਣ ਵਾਲੀਆਂ ਜਗ੍ਹਾਵਾਂ ਦੀ ਸਾਫ਼ ਸਫਾਈ ਦਾ ਵੀ ਨਿਰੀਖਣ ਕੀਤਾ। ਮੈਡਮ ਗਗਨ ਦੀਪ ਨੇ ਇਲਾਕੇ ਦੇ ਦੁਕਾਨਦਾਰਾਂ ਅਤੇ ਠੇਲੇ ਲਗਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਖਾਣ ਪੀਣ ਵਾਲਾ ਅਣਮਿਆਰੀ ਸਮਾਨ ਨਾ ਵੇਚਣ। ਇਸਤੋਂ ਇਲਾਵਾ ਫਲ ਵਿਕਰੇਤਾਵਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਅਣਅਧਿਕਾਰਤ ਰਸਾਇਣਾਂ ਨਾਲ ਫਲ ਨਾ ਪਕਾਉਣ ਅਤੇ ਗਲੇ ਸੜੇ ਹੋਏ ਫਲ ਨਾ ਰੱਖਣ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਰੈੱਡ ਬੁੱਲ ਅਤੇ ਸਟਿੰਗ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਹ ਡਰਿੰਕ ਜਿਹੜੇ ਦੁਕਾਨਦਾਰਾਂ ਕੋਲ ਪਏ ਹਨ ਉਹ ਦੁਕਾਨਦਾਰ ਉਨ੍ਹਾਂ ਨੂੰ ਡੀਲਰਾਂ ਨੂੰ ਵਾਪਸ ਕਰ ਦੇਣ। ਜੇਕਰ ਕੋਈ ਫੜਿਆ ਗਿਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ । ਸੈਂਪਲਾਂ ਦੇ ਨਤੀਜੇ ਆਉਣ ਤੋਂ ਬਾਅਦ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਉਨ੍ਹਾਂ ਨਾਲ ਤਰਸੇਮ ਲਾਲ ਅਤੇ ਗੁਰਬਾਜ਼ ਸਿੰਘ ਵੀ ਮੌਜੂਦ ਸਨ।