- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸ਼ਾਸਨ ਨੇ 32 ਨਜਾਇਜ਼ ਕਾਲੋਨੀਆਂ ਦੀ ਲਿਸਟ ਜਾਰੀ ਕੀਤੀ, ਤਿੰਨ ’ਤੇ ਚੱਲਿਆ ਬੁਲਡੋਜ਼ਰ

-ਮੁਕਤਸਰ ਸ਼ਹਿਰ ਦੀ ਹੱਦ ’ਚ ਲਗਾਤਾਰ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਨਾਲ ਸਰਕਾਰ ਨੂੰ ਲਾਇਆ ਜਾ ਰਿਹਾ ਸੀ ਲੱਖਾਂ ਦਾ ਚੂਨਾ
-ਬਾਕੀ 29 ਕਾਲੋਨੀਆਂ ’ਤੇ ਵੀ ਕਾਰਵਾਈ ਦੀ ਤਿਆਰੀ ’ਚ ਪ੍ਰਸ਼ਾਸਨ
-ਕਾਲੋਨਾਈਜ਼ਰਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਵੀ ਨਹੀਂ ਰੋਕੀ ਜਾ ਰਹੀ ਸੀ ਨਾਜਾਇਜ਼ ਉਸਾਰੀ
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਮੁਕਤਸਰ ਸ਼ਹਿਰ ’ਚ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ ਕਾਰਵਾਈ ਕਰਨ ਜਾ ਰਿਹਾ ਹੈ। ਪ੍ਰਸ਼ਾਸਨ ਨੇ 32 ਨਾਜਾਇਜ਼ ਕਾਲੋਨੀਆਂ ਦੀ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ ’ਚ ਉਸਾਰੀ ਦਾ ਕੰਮ ਰੁਕਵਾ ਦਿੱਤਾ ਗਿਆ ਹੈ। ਉੱਥੇ ਹੀ ਬੁੱਧਵਾਰ ਨੂੰ ਮਲੋਟ ਰੋਡ ’ਤੇ ਉਸਾਰੀ ਅਧੀਨ ਤਿੰਨ ਨਾਜਾਇਜ਼ ਕਾਲੋਨੀਆਂ ’ਤੇ ਬੁਲਡੋਜ਼ਰ ਚਲਾਇਆ ਗਿਆ ਹੈ। ਨਗਰ ਕੌਂਸਲ ਦੇ ਈਓ ਵਰੁਣ ਸਹੋਤਾ ਨੇ ਕਿਹਾ ਕਿ ਸਾਰੀਆਂ ਨਾਜਾਇਜ਼ ਕਾਲੋਨੀਆਂ ’ਤੇ ਕਾਰਵਾਈ ਹੋਵੇਗੀ। ਕੇਵਲ ਤਿੰਨ ’ਤੇ ਬੁਲਡੋਜ਼ਰ ਚੱਲਿਆ ਹੈ। ਬੁੱਧਵਾਰ ਨੂੰ ਮੀਂਹ ਦੇ ਬਾਵਜੂਦ ਕੌਂਸਲ ਦੀ ਟੀਮ ਨੇ ਪੁਲਿਸ ਬਲ ਅਤੇ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ’ਚ ਤਿੰਨ ਨਜਾਇਜ਼ ਕਾਲੋਨੀਆਂ ’ਤੇ ਬੁਲਡੋਜ਼ਰ ਚਲਾ ਕੇ ਉੱਥੇ ਬਣੀਆਂ ਬਾਊਂਡਰੀ ਵਾਲ ਅਤੇ ਹੋਰ ਗ਼ੈਰ-ਕਾਨੂੰਨੀ ਉਸਾਰੀਆਂ ਢਾਹ ਦਿੱਤੀਆਂ ਹਨ। ਵਰੁਣ ਸਹੋਤਾ ਨੇ ਸਪੱਸ਼ਟ ਕੀਤਾ ਕਿ ਬਾਕੀ ਬਚੀਆਂ 29 ਕਾਲੋਨੀਆਂ ਖ਼ਿਲਾਫ਼ ਵੀ ਆਉਣ ਵਾਲੇ ਦਿਨਾਂ ’ਚ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਹਿਲਾਂ ਦਿੱਤੇ ਗਏ ਸਨ ਨੋਟਿਸ : ਡਿਊਟੀ ਮੈਜਿਸਟ੍ਰੇਟ ਅਤੇ ਨਾਇਬ ਤਹਿਸੀਲਦਾਰ ਬਲਜੀਤ ਸਿੰਘ ਸਰਾਂ ਨੇ ਦੱਸਿਆ ਕਿ ਇਹ ਕਾਰਵਾਈ ਸਰਕਾਰ ਦੇ ਹੁਕਮਾਂ ਅਤੇ ਮੌਜੂਦਾ ਕਾਨੂੰਨਾਂ ਅਨੁਸਾਰ ਕੀਤੀ ਜਾ ਰਹੀ ਹੈ। ਸਬੰਧਤ ਕਾਲੋਨਾਈਜ਼ਰਾਂ ਨੂੰ ਪਹਿਲਾਂ ਨਿਯਮਾਂ ਦੀ ਪਾਲਣਾ ਕਰਨ ਲਈ ਨੋਟਿਸ ਅਤੇ ਹਦਾਇਤਾਂ ਦਿੱਤੀਆਂ ਗਈਆਂ ਸਨ। ਪਰ ਨਿਯਮਾਂ ਦੀ ਉਲੰਘਣਾ ਲਗਾਤਾਰ ਜਾਰੀ ਰਹਿਣ ਕਾਰਨ ਹੁਣ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
ਲੋਕਾਂ ਨੂੰ ਅਪੀਲ : ਨਗਰ ਕੌਂਸਲ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਪਲਾਟ ਜਾਂ ਪ੍ਰਾਪਰਟੀ ਦੀ ਖ਼ਰੀਦ ਤੋਂ ਪਹਿਲਾਂ ਉਸਦੀ ਕਾਨੂੰਨੀ ਮੰਜ਼ੂਰੀ, ਨਕਸ਼ਾ ਅਤੇ ਰਿਕਾਰਡ ਦੀ ਪੂਰੀ ਜਾਂਚ ਜ਼ਰੂਰ ਕਰ ਲੈਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਜਾਇਜ਼ ਕਾਲੋਨੀਆਂ ’ਚ ਪਲਾਟ ਖ਼ਰੀਦਣ ਨਾਲ ਭਵਿੱਖ ’ਚ ਕਾਨੂੰਨੀ ਅਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰ ’ਚ ਗ਼ੈਰ-ਕਾਨੂੰਨੀ ਕਾਲੋਨੀਆਂ ਖ਼ਿਲਾਫ਼ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਨਿਯਮ ਤੋੜਨ ਵਾਲਿਆਂ ’ਤੇ ਸਖ਼ਤ ਕਾਰਵਾਈ ਹੋਵੇਗੀ।
- ਨਾਜਾਇਜ਼ ਐਲਾਨੀਆਂ 32 ਕਾਲੋਨੀਆਂ ਦੀ ਲਿਸਟ-
1 ਮਲੋਟ ਰੋਡ, ਹਾਂਡਾ ਏਜੰਸੀ ਦੇ ਸਾਹਮਣੇ, ਡੇਰਾ ਰਾਧਾ ਸੁਆਮੀ ਦੇ ਉੱਪਰ ਵਾਲਾ ਇਲਾਕਾ।
2 ਮਲੋਟ ਰੋਡ, ਬੈਕਸਾਈਡ ਮਿਸ਼ਨ ਹਸਪਤਾਲ।
3 ਮਲੋਟ ਰੋਡ, ਬੈਕਸਾਈਡ ਮਿਸ਼ਨ ਹਸਪਤਾਲ।
4 ਮਲੋਟ ਰੋਡ, ਬੈਕਸਾਈਡ ਮਿਸ਼ਨ ਹਸਪਤਾਲ।
5 ਮਲੋਟ ਰੋਡ, ਸਾਹਮਣੇ ਰਤਨ ਕੰਪਿਊਟਰ ਸੈਂਟਰ।
6 ਬਰਕੰਦੀ ਰੋਡ, ਸਾਹਮਣੇ ਨੋਟਰੇ ਡੇਮ ਹੋਮ ਐਨਕਲੇਵ।
7 ਮਿਡਵੇ ਕਾਲੋਨੀ ਦੇ ਪਿੱਛੇ, ਕੋਟਕਪੂਰਾ-ਬਠਿੰਡਾ ਰੋਡ ਬਾਈਪਾਸ।
8 ਕੋਟਕਪੂਰਾ-ਬਠਿੰਡਾ ਰੋਡ ਬਾਈਪਾਸ, ਮਿਡਵੇ ਕਾਲੋਨੀ - ਬੂਟਾ ਗਿੱਲ ਚਾਰੀ ਵਾਲੀ ਗਲੀ ਦੀ ਲਿੰਕ ਰੋਡ।
9 ਰਾਹਤ ਹੋਟਲ ਦੇ ਸਾਹਮਣੇ ਵਾਲੀ ਗਲੀ ਦੇ ਅਖੀਰ ਵਿੱਚ, ਸਾਹਮਣੇ ਡਿਪਟੀ ਦਲੀਪ ਸਿੰਘ ਮਾਰਗ, ਕੱਚਾ, ਉਦੇਕਰਨ ਰੋਡ।
10 ਆਦੇਸ਼ ਨਗਰ ਦੇ ਕੋਲ ਕਬੀਰ ਐਨਕਲੇਵ, ਕੋਟਕਪੂਰਾ ਰੋਡ।
11 ਜਲਾਲਾਬਾਦ ਰੋਡ, ਭਾਈ ਮਹਾ ਸਿੰਘ ਯਾਦਗਾਰੀ ਗੇਟ ਦੇ ਕੋਲ।
12 ਬੈਕਸਾਈਡ ਭਾਈ ਜਰਨੈਲ ਸਿੰਘ ਨਗਰ - ਮਲੋਟ, ਅਬੋਹਰ ਰੋਡ ਬਾਈਪਾਸ।
13 ਅਬੋਹਰ ਰੋਡ-ਜਲਾਲਾਬਾਦ ਰੋਡ ਬਾਈਪਾਸ ਦੇ ਸਾਹਮਣੇ, ਕਲਮ ਨੰਬਰ ਦੇ ਕੋਲ, ਕੋਟਲੀ ਰੋਡ, ਬੱਲਮਗੜ੍ਹ ਰੋਡ ਫਾਟਕ।
14 ਸ਼ਮਸ਼ਾਨਘਾਟ ਦੇ ਕੋਲ, ਗੋਨਿਆਣਾ ਰੋਡ।
15 ਫਿਰੋਜ਼ਪੁਰ ਰੋਡ, ਸਰਕਾਰੀ ਕਾਲਜ ਦੇ ਕੋਲ।
16 ਕੱਚਾ ਭਾਗਸਰ ਰੋਡ।
17 ਜਲਾਲਾਬਾਦ ਰੋਡ ਦੇ ਕੋਲ।
18 ਅਬੋਹਰ-ਜਲਾਲਾਬਾਦ ਬਾਈਪਾਸ।
19 ਅਬੋਹਰ-ਜਲਾਲਾਬਾਦ ਰੋਡ ਬਾਈਪਾਸ, ਗੁਰੂ ਤੇਗ ਬਹਾਦਰ ਨਗਰ ਦੇ ਅੰਤ ਵਿੱਚ।
20 ਮੰਡੀ ਰੋਡ, ਲਾਲੀ ਡੇਅਰੀ ਦੇ ਕੋਲ ਸੂਏ ਦਾ ਪੁਲ।
21 ਬੂੜਾ ਗੁੱਜਰ ਰੋਡ, ਲਾਂਬਾ ਦੇ ਖੇਤਾਂ ਦੇ ਕੋਲ।
22 ਅਬੋਹਰ ਰੋਡ ਬਾਈਪਾਸ, ਬੱਲਮਗੜ੍ਹ ਰੋਡ, ਜੀਵਨ ਸਿੰਘ ਨਗਰ।
23 ਬਠਿੰਡਾ ਰੋਡ, ਸਾਹਮਣੇ ਨਹਿਰੀ ਕਾਲੋਨੀ।
24 ਬਠਿੰਡਾ ਰੋਡ, ਗੁਰੂ ਤੇਗ ਬਹਾਦਰ ਨਗਰ, ਪਹਿਲੀ ਗਲੀ।
25 ਬਠਿੰਡਾ-ਮਲੋਟ ਬਾਈਪਾਸ, ਆਰ.ਓ. ਵਾਲੀ ਗਲੀ ਦੇ ਅੰਤ ਵਿੱਚ, ਗੁਰੂ ਨਾਨਕ ਬਸਤੀ ਦੇ ਕੋਲ।
26 ਕਿਰਤ ਨਗਰ।
27 ਮਲੋਟ ਰੋਡ, ਅਬੋਹਰ ਰੋਡ ਬਾਈਪਾਸ, ਸ਼ਹੀਦ ਭਗਤ ਸਿੰਘ ਨਗਰ ਦੇ ਅਖੀਰ ’ਤੇ ਗਲੀ ਨੰਬਰ 2।
28 ਮਲੋਟ ਰੋਡ, ਅਬੋਹਰ ਰੋਡ ਬਾਈਪਾਸ, ਸ਼ਹੀਦ ਭਗਤ ਸਿੰਘ ਨਗਰ, ਗਲੀ ਨੰ. 3 ਦੇ ਅੰਤ ’ਚ।
29 ਕੋਟਕਪੂਰਾ ਰੋਡ, ਪਿੱਪਲ ਪੰਪ ਦੇ ਨਾਲ ਵਾਲੀ ਗਲੀ ਅਤੇ ਸਾਹਮਣੇ ਪੁਰਾਣਾ ਆਦਰਸ਼ ਹਸਪਤਾਲ।
30 ਬੱਲਮਗੜ੍ਹ ਰੋਡ, ਰੇਲਵੇ ਫਾਟਕ ਦੇ ਕੋਲ ਸਾਹਮਣੇ ਸ਼ਕਤੀਮਾਨ ਏਜੰਸੀ।
31 ਮਲੋਟ ਰੋਡ, ਸਾਹਮਣੇ ਮਿਸ਼ਨ ਹਸਪਤਾਲ, ਸ਼੍ਰੀ ਮੁਕਤਸਰ ਸਾਹਿਬ।
32 ਅਬੋਹਰ ਰੋਡ ਬਾਈਪਾਸ।