ਨਿਸ਼ਾਨ ਅਕੈਡਮੀ ਔਲਖ ਦੇ ਵਿਦਿਆਰਥੀਆਂ ਨੇ ਜਿੱਤੀ ਓਵਰਆਲ ਟਰੋਫ਼ੀ ਨਿਸ਼ਾਨ ਅਕੈਡਮੀ ਔਲਖ ਦੇ ਵਿਦਿਆਰਥੀਆਂ ਨੇ ਜਿੱਤੀ ਓਵਰਆਲ ਟਰੋਫ਼ੀ
Publish Date: Wed, 09 Sep 2026 05:15 PM (IST)
Updated Date: Wed, 09 Sep 2026 05:16 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ 1 ਤੋਂ 4 ਸਤੰਬਰ ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ 11ਵੀਂ ਪੰਜਾਬ ਸਟੇਟ ਗੱਤਕਾ ਚੈਂਪੀਅਨਸ਼ਿਪ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ’ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਭਗ 950 ਖਿਡਾਰੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਇਸ ਮੁਕਾਬਲੇ ’ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਕਰਦਿਆਂ ਨਿਸ਼ਾਨ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ, ਔਲਖ ਦੇ ਖਿਡਾਰੀਆਂ ਨੇ ਅੰਡਰ-11, ਅੰਡਰ-14 ਅਤੇ ਅੰਡਰ-17 ਉਮਰ ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖਿਡਾਰੀਆਂ ਦੇ ਬਿਹਤਰੀਨ ਪ੍ਰਦਰਸ਼ਨ ਦੇ ਦਮ ਤੇ ਅਕੈਡਮੀ ਨੇ ਓਵਰਆਲ ਚੈਂਪੀਅਨਸ਼ਿਪ ਟਰੋਫ਼ੀ ’ਤੇ ਕਬਜ਼ਾ ਜਮਾਇਆ। ਪ੍ਰਾਪਤ ਕੀਤੇ ਨਤੀਜਿਆਂ ਅਨੁਸਾਰ ਲੜਕਿਆਂ ਨੇ ਸਿੰਗਲ ਸੋਟੀ (ਅੰਡਰ-14) ਇੰਡਵੀਜੂਅਲ ਪਹਿਲਾ ਸਥਾਨ, ਟੀਮ ਡੈਮੋ (ਅੰਡਰ-11) ਪਹਿਲਾ ਸਥਾਨ, ਫ਼ਰੀ ਸੋਟੀ ਟੀਮ (ਅੰਡਰ-17) ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਨੇ ਫ਼ਰੀ ਸੋਟੀ ਟੀਮ (ਅੰਡਰ-17) ਪਹਿਲਾ ਸਥਾਨ, ਫ਼ਰੀ ਸੋਟੀ ਇੰਡਵੀਜੂਅਲ (ਅੰਡਰ-17) ਪਹਿਲਾ ਸਥਾਨ, ਸਿੰਗਲ ਸੋਟੀ ਟੀਮ (ਅੰਡਰ-14) ਪਹਿਲਾ ਸਥਾਨ, ਸਿੰਗਲ ਸੋਟੀ ਇੰਡਵੀਜੂਅਲ (ਅੰਡਰ-14) ਪਹਿਲਾ ਸਥਾਨ ਪ੍ਰਾਪਤ ਕੀਤਾ। ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕਸ਼ਮੀਰ ਸਿੰਘ, ਡਾਇਰੈਕਟਰ ਇਕਓਂਕਾਰ ਸਿੰਘ, ਪ੍ਰਿੰਸੀਪਲ ਹਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਵੀਰਪਾਲ ਕੌਰ ਅਤੇ ਐਡਮਿਨਿਸਟ੍ਰੇਟਰ ਇੰਦਰਜੀਤ ਕੌਰ ਨੇ ਵਿਦਿਆਰਥੀਆਂ ਅਤੇ ਗੱਤਕਾ ਕੋਚ ਗੁਰਲਾਲ ਸਿੰਘ ਨੂੰ ਮੁਬਾਰਕਬਾਦ ਦਿੱਤੀ। ਪ੍ਰਬੰਧਕਾਂ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਲਗਨ ਦੀ ਭਾਵਨਾ ਪੈਦਾ ਕਰਦੀਆਂ ਹਨ। ਕੋਚ ਗੁਰਲਾਲ ਸਿੰਘ ਨੇ ਬੱਚਿਆਂ ਨੂੰ ਭਵਿੱਖ ਵਿੱਚ ਵੀ ਖੇਡਾਂ ’ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਅੰਤ ’ਚ ਸਮੂਹ ਸਕੂਲ ਪਰਿਵਾਰ ਨੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬੱਚੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਫ਼ਲਤਾਵਾਂ ਹਾਸਲ ਕਰਕੇ ਚੜ੍ਹਦੀ ਕਲਾ ’ਚ ਰਹਿਣ।