- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਐਸਪੀ ਵੱਲੋਂ ਡੀਪੀਓ ਦਫਤਰ ਵਿੱਚ ਵੱਖ-ਵੱਖ ਮੱਦਾ ਦੀ ਕੀਤੀ ਚੈਕਿੰਗ, ਪੁਲਿਸ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜਨਤਕ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਅਤੇ ਦਫਤਰੀ ਕਾਰਜ-ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਵੱਲੋਂ ਅੱਜ ਪੁਲਿਸ ਦਫਤਰ (ਡੀਪੀਓ) ਵਿਖੇ ਵੱਖ-ਵੱਖ ਮੱਦਾ ਦੀ ਵਿਸਥਾਰਪੂਰਕ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਦਫਤਰ ਅੰਦਰ ਹਾਜ਼ਰੀ ਪ੍ਰਣਾਲੀ, ਦਫਤਰੀ ਵਿਵਸਥਾ, ਫਾਈਲਾਂ ਦੀ ਸੰਭਾਲ ਅਤੇ ਅਧਿਕਾਰੀਆਂ/ਕਰਮਚਾਰੀਆਂ ਦੇ ਕੰਮਕਾਜ ਦੇ ਢੰਗ ਦੀ ਗਹਿਰਾਈ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਹਰਕਮਲ ਕੌਰ ਐਸਪੀ (ਐਚ) ਵੀ ਮੌਜੂਦ ਰਹੇ। ਐਸਐਸਪੀ ਵੱਲੋਂ ਰੀਡਰ ਬ੍ਰਾਂਚ, ਓਏਐਸਆਈ ਬ੍ਰਾਂਚ, ਅਕਾਊਂਟਸ ਬ੍ਰਾਂਚ, ਕੰਪਿਊਟਰ ਸੈੱਲ, ਸਿਕਿਉਰਟੀ ਬ੍ਰਾਂਚ, ਸੀਸੀਟੀਐਨਐੱਸ, ਐੱਚਆਰਐਮਐੱਸ ਸਮੇਤ ਡੀਪੀਓ ਦੀਆਂ ਸਾਰੀਆਂ ਮੁੱਖ ਸ਼ਾਖਾਵਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਮੁਲਾਜ਼ਮਾਂ ਦੀ ਹਾਜ਼ਰੀ, ਕੰਮਕਾਜ ਦੀ ਰਫ਼ਤਾਰ, ਦਫਤਰੀ ਅਨੁਸ਼ਾਸਨ ਅਤੇ ਜਨਤਕ ਸੇਵਾਵਾਂ ਨਾਲ ਸੰਬੰਧਤ ਰਿਕਾਰਡ ਦੀ ਪੜਤਾਲ ਕੀਤੀ ਗਈ। ਐਸਐਸਪੀ ਅਭਿਮੰਨਿਊ ਰਾਣਾ ਨੇ ਦਫਤਰ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਦਫਤਰ ’ਚ ਆਪਣੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਲੈ ਕੇ ਆਉਣ ਵਾਲੇ ਆਮ ਲੋਕਾਂ ਨਾਲ ਸਤਿਕਾਰਪੂਰਕ ਵਿਵਹਾਰ ਕੀਤਾ ਜਾਵੇ। ਲੋਕਾਂ ਦੀ ਗੱਲ ਧਿਆਨ ਨਾਲ ਸੁਣ ਕੇ ਸ਼ਿਕਾਇਤਾਂ ਨੂੰ ਬਿਨਾਂ ਦੇਰੀ ਸੰਬੰਧਤ ਅਧਿਕਾਰੀ ਦੇ ਧਿਆਨ ’ਚ ਲਿਆਂਦਾ ਜਾਵੇ ਅਤੇ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਦਫਤਰ ’ਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਅਸੁਵਿਧਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।