- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਮ ਸੇਵਾ ਸਮਿਤੀ ਦਾ ਸ਼ਾਨਦਾਰ ਰਾਮਲੀਲਾ ਮੰਚਨ ਸ਼ੁਰੂ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਰਾਮ ਸੇਵਾ ਸਮਿਤੀ ਵੱਲੋਂ ਰੈੱਡ ਕਰਾਸ ਭਵਨ ਵਿਖੇ ਸ੍ਰੀ ਰਾਮ ਲੀਲਾ ਦਾ ਸ਼ਾਨਦਾਰ ਮੰਚਨ ਸ਼ੁਰੂ ਕਰ ਦਿੱਤਾ ਗਿਆ ਹੈ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਪਹਿਲੀ ਰਾਤ ਦਾ ਉਦਘਾਟਨ ਦੀਵਾ ਜਗਾਉਣ ਦੀ ਰਸਮ ਅਦਾ ਕਰਕੇ ਕੀਤਾ। ਸੀਨੀਅਰ ਆਪ ਨੇਤਾ ਮੇਘਰਾਜ ਗਰਗ ਦੋਦਾ ਵਾਲੇ, ਕੌਂਸਲਰ ਵਿੱਕੀ ਡਮੋਲੀਆ ਤੇ ਹੋਰ ਆਗੂ ਵੀ ਉਨ੍ਹਾਂ ਨਾਲ ਮੌਜੂਦ ਸਨ। ਭਾਜਪਾ ਬੁਲਾਰੇ ਮਿੰਕਲ ਬਜਾਜ ਤੇ ਕਮੇਟੀ ਦੇ ਕਈ ਮੈਂਬਰ ਦੀਵਾ ਜਗਾਉਣ ਦੀ ਰਸਮ ’ਚ ਸ਼ਾਮਲ ਹੋਏ। ਸ੍ਰੀ ਰਾਮਲੀਲਾ ਦੇ ਮੰਚਨ ਤੋਂ ਪਹਿਲਾਂ ਪੂਜਾ ਕੀਤੀ ਗਈ। ਪੰਡਿਤ ਇੰਦਰ ਸ਼ਰਮਾ ਨੇ ਪੂਜਾ ਦਾ ਸੰਚਾਲਨ ਕੀਤਾ ਜਦਕਿ ਸੰਜੀਵ ਗੁਪਤਾ, ਕ੍ਰਿਸ਼ਨ ਕੁਮਾਰ ਬੰਟੀ ਗੋਇਲ, ਸੁਰਿੰਦਰ ਧਵਨ ਨੇ ਮੁੱਖ ਮੇਜ਼ਬਾਨ ਵਜੋਂ ਹਿੱਸਾ ਲਿਆ। ਇਸ ਤੋਂ ਬਾਅਦ ਸ੍ਰੀ ਰਾਮ ਲੀਲਾ ਦਾ ਮੰਚਨ ਸ਼ੁਰੂ ਹੋਇਆ। ਪਹਿਲੀ ਰਾਤ ਜਦੋਂ ਭਗਵਾਨ ਵਿਸ਼ਨੂੰ ਆਰਾਮ ਕਰ ਰਹੇ ਸਨ ਤਾਂ ਦਰਬਾਨ ਜੈ-ਵਿਜੇ ਨੂੰ ਬ੍ਰਾਹਮਣਾਂ ਨੂੰ ਮਿਲਣ ਤੋਂ ਰੋਕਣ ਲਈ ਸਰਾਪ ਦਿੱਤਾ ਗਿਆ, ਵੇਦਵਤੀ ਤੇ ਰਾਵਣ ਵਿਚਕਾਰ ਸੰਵਾਦ, ਰਾਵਣ ਦੁਆਰਾ ਤਪੱਸਿਆ ਕਰਕੇ ਭਗਵਾਨ ਸ਼ਿਵ ਨੂੰ ਖੁਸ਼ ਕਰਨਾ ਤੇ ਵਰਦਾਨ ਪ੍ਰਾਪਤ ਕਰਨਾ ਆਦਿ ਨਾਟਕ ਪੇਸ਼ ਕੀਤੇ ਗਏ। ਇਸ ਮੌਕੇ ਕਮੇਟੀ ਪ੍ਰਧਾਨ ਰਮਨ ਗਿਰਧਰ, ਭਾਜਪਾ ਦੇ ਬੁਲਾਰੇ ਮਿੰਕਲ ਬਜਾਜ, ਹੈਪੀ ਸ਼ਰਮਾ, ਸੰਜੀਵ ਖੇੜਾ, ਸੰਜੀਵ ਗਾਵੜੀ, ਐਡਵੋਕੇਟ ਸੰਜੀਵ ਗੁਪਤਾ, ਰਾਜੇਸ਼ ਕੁਮਾਰ ਕੁੱਕੂ, ਅੰਮ੍ਰਿਤ ਲਾਲ ਖੁਰਾਣਾ, ਪ੍ਰੋਜੈਕਟ ਇੰਚਾਰਜ ਅਸ਼ਵਨੀ ਆਰੀਆ, ਤੇਜਿੰਦਰ ਸਿੰਘ ਬੱਬੂ ਬਾਂਸਲ, ਰਾਕੇਸ਼ ਵਾਟਸ, ਰਾਜੇਸ਼ ਬਾਂਸਲ ਡੀਕੇ ਜਵੈਲਰਜ਼, ਰਾਜੀਵ ਆਹੂਜਾ, ਮਨੋਹਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।