ਸ੍ਰੀ ਰਾਮ ਨਾਟਕ ਕਲੱਬ ਨੇ ਕਰਵਾਇਆ ਬੱਲੀ ਪੂਜਨ ਸ੍ਰੀ ਰਾਮ ਨਾਟਕ ਕਲੱਬ ਨੇ ਕਰਵਾਇਆ ਬੱਲੀ ਪੂਜਨ
Publish Date: Thu, 01 Oct 2026 04:39 PM (IST)
Updated Date: Fri, 02 Oct 2026 04:02 AM (IST)
ਜਗਸੀਰ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸ਼੍ਰੀ ਰਾਮ ਨਾਟਕ ਕਲੱਬ ਪੱਕਾ ਤਲਾਬ ਰਜਿ. 88 ਗਿੱਦੜਬਾਹਾ ਵੱਲੋ ਅੱਜ ਸਥਾਨਕ ਪੱਕਾ ਤਲਾਬ ਵਿਖੇ ਬੱਲੀ ਪੂਜਨ ਕਰਵਾਇਆ ਗਿਆ। ਇਸ ਮੌਕੇ ਆਯੋਜਿਤ ਸਮਾਰੋਹ ਦੌਰਾਨ ਆਮ ਆਦਮੀ ਪਾਰਟੀ ਆਗੂ ਪੈਵੀ ਢਿੱਲੋਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਪੰਡਿਤ ਕੈਲਾਸ਼ ਸ਼ਾਸ਼ਤਰੀ ਵੱਲੋਂ ਵਿਧੀ ਅਨੁਸਾਰ ਬੱਲੀ ਪੂਜਨ ਦੀ ਰਸਮ ਅਦਾ ਕਰਵਾਈ ਗਈ। ਇਸ ਮੌਕੇ ਸ੍ਰੀ ਰਾਮ ਨਾਟਕ ਕਲੱਬ ਦੇ ਸਰਪ੍ਰਸਤ ਲਾਭ ਸਿੰਘ ਅਤੇ ਮੇਘਨਾਥ ਬਾਂਸਲ ਨੇ ਦੱਸਿਆ ਕਿ ਇਸ ਸਾਲ ਭਗਵਾਨ ਸ੍ਰੀ ਰਾਮ ਜੀ ਦੀ ਪੱਕਾ ਤਾਲਾਬ (ਬਾਬਾ ਗੰਗਾ ਰਾਮ ਜੀ ਬਾਸਕਿਟਬਾਲ ਸਟੇਡੀਅਮ) ਗਿੱਦੜਬਾਹਾ ਵਿਖੇ ਚੇਅਰਮੈਨ ਸ੍ਰੀਚੰਦ ਪਰੂਥੀ ਤੇ ਪ੍ਰਧਾਨ ਬਿੱਕਰ ਸਿੰਘ ਵਿੱਕੀ ਥੋਰੀਆ ਦੀ ਅਗਵਾਈ ’ਚ ਖੇਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਮ ਲੀਲਾ ਇਸ ਸਾਲ 3 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ 20 ਅਕਤੂਬਰ ਨੂੰ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਸੇਵਾ ਸਮਿਤੀ ਵੱਲੋਂ ਦੁਸ਼ਹਿਰਾ ਮਨਾਇਆ ਜਾਵੇਗਾ ਜਦੋਂਕਿ 21 ਅਕਤੂਬਰ ਨੂੰ ਰਾਮ ਲੀਲਾ ਦੌਰਾਨ ਰਾਜਤਿਲਕ ਨਾਇਟ ਹੋਵੇਗੀ। ਇਸ ਮੌਕੇ ਕਲੱਬ ਦੇ ਚੇਅਰਮੈਨ ਸ੍ਰੀ ਚੰਦ ਪਰੂਥੀ, ਉਪ ਪ੍ਰਧਾਨ ਬਾਬੂ ਰਾਮ ਮਾਰਬਲ ਤੇ ਬਿੱਟੂ ਤੰਵਰ, ਸਕੱਤਰ ਬਿੱਟੂ ਬਾਂਸਲ ਤੇ ਕਮਲ ਇਟਕਾਨ ਅਤੇ ਕੈਸ਼ੀਅਰ ਕੈਲਾਸ਼ ਸ਼ਾਸਤਰੀ ਤੋਂ ਇਲਾਵਾ ਕਰਮੇਸ਼ ਅਰੋੜਾ, ਮਦਨ ਬਾਂਸਲ, ਨਵੀਨ ਮਿੱਤਲ, ਸੰਜੀਵ ਬਾਂਸਲ ਬਬਲੂ, ਗੁਲਸ਼ਨ ਸਾਵਰੀਆ, ਰਾਕੇਸ਼ ਸਾਵਰੀਆ, ਅਸ਼ੋਕ ਟਾਂਕ, ਰਵਿੰਦਰ ਕੁਮਾਰ ਡੀਸੀ, ਪ੍ਰਕਾਸ਼ ਨਾਗਰ, ਰਾਜ ਬੁੱਟਰ, ਸੁਮਿਤ ਕੁਮਾਰ, ਰਾਜ ਕਪੂਰ, ਸਤਪਾਲ ਪਰੂਥੀ, ਦੀਪਕ ਨਾਗਰ,ਅੰਮ੍ਰਿਤਪਾਲ ਪਿੰਕੀ, ਤਰਸੇਮ ਲੋਹਾਕਾਰ, ਸ਼ਿਵਰਾਜ ਰਾਜੌਰਾ, ਨੋਨੂੰ ਸੋਨੂੰ, ਅਮਿਤ ਕੁਮਾਰ ਪੱਟੂ, ਮਲਕੀਤ ਸਿੰਘ ਅਤੇ ਸੁਮਿਤ ਕੁਮਾਰ ਆਦਿ ਵੀ ਮੌਜੂਦ ਸਨ।