- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਮ ਭਵਨ ਵਿਖੇ ਧੂਮਧਾਮ ਨਾਲ ਮਨਾਈ ਗਈ ਸ੍ਰੀ ਰਾਧਾ ਅਸ਼ਟਮੀ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਸ੍ਰੀ ਹਨੂਮਾਨ ਚਾਲੀਸਾ ਮੰਡਲ ਵੱਲੋਂ ਸ੍ਰੀ ਰਾਧਾ ਅਸ਼ਟਮੀ ਉਤਸਵ ਦਾ ਆਯੋਜਨ ਕੀਤਾ ਗਿਆ, ਜਿਸ ’ਚ ਮੰਡਲ ਦੇ ਮੈਂਬਰਾਂ ਨੇ ਪ੍ਰਭੂ ਇੱਛਾ ਤੱਕ ਸ੍ਰੀ ਰਾਧਾ ਰਾਣੀ ਦਾ ਗੁਣਗਾਨ ਕਰਕੇ ਉਤਸਵ ਦਾ ਆਨੰਦ ਮਾਣਿਆ। ਇਸ ਦੌਰਾਨ ਸ਼ਰਧਾਲੂ ਰਾਧਾ ਰਾਣੀ ਦੇ ਭਜਨਾਂ ’ਤੇ ਝੂਮਦੇ ਹੋਏ ਨਜ਼ਰ ਆ ਰਹੇ ਸਨ ਅਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ। ਉਤਸਵ ਦੀ ਸ਼ੁਰੂਆਤ ਅਮਨ ਵਾਟਸ ਵੱਲੋਂ ਸ੍ਰੀ ਰਾਧਾ ਰਾਣੀ ਦਾ ਭਜਨ ਗਾਉਣ ਨਾਲ ਹੋਈ। ਇਸਤੋਂ ਬਾਅਦ ਵਰੁਣ ਭਾਟੀਆ, ਸ਼ੋਭਾ ਜੋਸ਼ੀ, ਮਹਿਲਾ ਮੰਡਲ ਦੀ ਪ੍ਰਧਾਨ ਸੁਨੀਤਾ ਵਾਟਸ, ਸੋਨੀਆ ਨਾਗਪਾਲ, ਰੇਨੂ ਬਜਾਜ, ਵਰੁਣ ਕਟਾਰੀਆ ਆਦਿ ਵੱਲੋਂ ਭਜਨ ਗਾਇਨ ਕੀਤਾ ਗਿਆ ਅਤੇ ਮਾਹੌਲ ਨੂੰ ਰਾਧਾ ਰਾਣੀ ਦੇ ਰੰਗ ’ਚ ਰੰਗ ਦਿੱਤਾ। ਮੰਦਰ ਪਰਿਸਰ ਰਾਧਾ ਰਾਣੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮੰਡਲ ਦੇ ਚੇਅਰਮੈਨ ਡਾ. ਸੁਭਾਸ਼ ਖੁਰਾਣਾ ਨੇ ਸਭ ਦਾ ਧੰਨਵਾਦ ਕੀਤਾ। ਪ੍ਰਧਾਨ ਅਨਿਲ ਵਾਟਸ ਨੇ ਸਭ ਦਾ ਸਵਾਗਤ ਕੀਤਾ। ਇਸ ਮੌਕੇ ਭਾਰਤੀ ਸਟੇਟ ਬੈਂਕ ਦੇ ਮੈਨੇਜਰ ਗਣੇਸ਼ ਪਾਰੀਕ ਸਪਰਿਵਾਰ ਅਤੇ ਸ੍ਰੀ ਰਘੁਨਾਥ ਮੰਦਰ ਕਮੇਟੀ ਦੇ ਚੇਅਰਮੈਨ ਰਾਜ ਖੁਰਾਣਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਵੀਰ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਤਸਵ ਦੌਰਾਨ ਇਮਰਤੀ, ਮੱਠੀਆਂ, ਸਮੋਸਿਆਂ ਦਾ ਪ੍ਰਸਾਦ ਵੰਡਿਆ ਗਿਆ। ਉੱਥੇ ਹੀ ਚਾਟ, ਦਹੀ-ਭੱਲੇ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਨੱਥੂ ਰਾਮ ਗੋਇਲ, ਰਾਜਕੁਮਾਰ ਗੋਇਲ, ਕੈਸ਼ੀਅਰ ਦਵਿੰਦਰ ਤਾਇਲ, ਪਾਇਲਟ, ਪ੍ਰੈੱਸ ਅਤੇ ਪ੍ਰਚਾਰ ਸਕੱਤਰ ਜਗਦੀਸ਼ ਚੰਦਰ ਜੋਸ਼ੀ, ਸੋਨੂ ਨਾਗਪਾਲ, ਰਾਕੇਸ਼ ਬਜਾਜ, ਸੰਦੀਪ ਚੁੱਘ, ਰਾਜ ਗੋਇਲ, ਸੰਦੀਪ ਬਜਾਜ, ਵਰੁਣ ਕਟਾਰੀਆ, ਮਨੋਜ ਕੁਮਾਰ ਬੰਟੀ ਸ਼ਰਮਾ, ਮਾਨ ਸਿੰਘ, ਤਰਸੇਮ ਲਾਲ ਮੁਜਰਾਲ, ਰੋਮੀ ਗੁਗਲਾਨੀ, ਵਰੁਣ ਭਾਟੀਆ, ਪੰਕਜ ਭਾਟੀਆ, ਹਰੀਸ਼ ਜੋਸ਼ੀ, ਕ੍ਰਿਸ਼ਨ ਕੁਮਾਰ ਗੱਬਰ, ਅਮਨ ਵਾਟਸ, ਸੀ.ਏ. ਕਰਨ ਵਾਟਸ, ਸੁਰਿੰਦਰ ਕੁਮਾਰ ਜੱਟੂ, ਰਾਜਪਾਲ, ਚਰਨਜੀਤ ਸ਼ਰਮਾ, ਲਲਿਤ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।