ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਰੇਲਵੇ ਸਟੇਸ਼ਨਾਂ ਦੀ ਸਪੈਸ਼ਲ ਚੈਕਿੰਗ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਰੇਲਵੇ ਸਟੇਸ਼ਨਾਂ ਦੀ ਸਪੈਸ਼ਲ ਚੈਕਿੰਗ
Publish Date: Sun, 12 Jul 2026 04:16 PM (IST)
Updated Date: Sun, 12 Jul 2026 04:18 PM (IST)
ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਜ਼ਿਲ੍ਹੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਭਿਮੰਨਿਊ ਰਾਣਾ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਇੱਕ ਵਿਸਥਾਰਪੂਰਕ ਚੈਕਿੰਗ ਮੁਹਿੰਮ ਚਲਾਈ ਗਈ। ਇਸ ਚੈਕਿੰਗ ਦੌਰਾਨ ਜ਼ਿਲ੍ਹਾ ਅੰਦਰ ਵੱਖ-ਵੱਖ ਥਾਵਾਂ ਤੇ ਨਾਕਿਆਂ ਤੋਂ ਇਲਾਵਾ, ਰੇਲਵੇ ਸਟੇਸ਼ਨ ਤੇ ਜਾਂਚ ਕੀਤੀ ਗਈ। ਰੇਲਵੇ ਸਟੇਸ਼ਨ ਤੇ ਚੈਕਿੰਗ-ਪੈਸੈਂਜਰ ਬੈਗਾਂ ਦੀ ਸਕੈਨਿੰਗ, ਰਿਕਾਰਡ ਜਾਂਚ ਕੀਤੀ ਗਈ, ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ, ਅਤੇ ਸਵਾਰੀਆਂ ਦੇ ਬੈਗਾਂ ਦੀ ਜਾਂਚ ਕੀਤੀ। ਜੀਆਰਪੀ ਪੁਲਿਸ ਟੀਮ ਦੇ ਨਾਲ ਮਿਲ ਕੇ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਪਛਾਣ ਪੁਸ਼ਟੀ ਕੀਤੀ ਗਈ। ਕਈ ਵਿਅਕਤੀਆਂ ਦੇ ਰਿਕਾਰਡ PAIS ਐਪ ਰਾਹੀਂ ਤੁਰੰਤ ਵੇਰੀਫਾਈ ਕੀਤੇ ਗਏ, ਤਾਂ ਜੋ ਉਹਨਾਂ ਦੇ ਕਿਸੇ ਕ੍ਰਿਮੀਨਲ ਰਿਕਾਰਡ ਨੂੰ ਜਾਂਚਿਆ ਜਾ ਸਕੇ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੁਰੱਖਿਆ ਯਕੀਨੀ ਬਣਾਉਣ ਲਈ ਰੇਲਵੇ ਸਟੇਸ਼ਨਾ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਰੇਲਵੇ ਸਟੇਸ਼ਨ ਦੇ ਨਜ਼ਦੀਕ ਲੰਬੇ ਸਮੇਂ ਤੋਂ ਲਵਾਰਸ ਅਵਸਥਾ ’ਚ ਖੜ੍ਹੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ‘ਵਾਹਨ ਐਪ’ ਦੀ ਮਦਦ ਨਾਲ ਵਾਹਨਾਂ ਨੂੰ ਵੈਰੀਫਾਈ ਕੀਤਾ ਤੇ ਉਹਨਾਂ ਦੇ ਪੁਲਿਸ ਰਿਕਾਰਡ ਨੂੰ ਵੀ ਵੇਰੀਫਾਈ ਕੀਤਾ ਗਿਆ, ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਉਨ੍ਹਾਂ ਵਿੱਚੋਂ ਕੋਈ ਵਾਹਨ ਕਿਸੇ ਨਾਜਾਇਜ਼ ਗਤੀਵਿਧੀ ਜਾਂ ਪੈਂਡਿੰਗ ਕੇਸ ਵਿੱਚ ਲੋੜੀਂਦਾ ਤਾਂ ਨਹੀਂ ਹੈ। ਨਾਲ ਹੀ ਰੇਲ ਗੱਡੀ ਵਿੱਚ ਸਵਾਰ ਹੋਣ ਵਾਲੇ ਯਾਤਰੀਆਂ ਨੂੰ ਚੈੱਕ ਕੀਤਾ ਗਿਆ। ਇਹ ਸਰਚ ਆਪਰੇਸ਼ਨ ਸ੍ਰੀ ਮੁਕਤਸਰ ਸਾਹਿਬ ਜਿਲੇ ਦੀਆਂ ਚਾਰੇ ਸਬ ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਲੰਬੀ ਅਤੇ ਮਲੋਟ ਵਿਖੇ ਚਲਾਇਆ ਗਿਆ ਇਸ ਮੌਕੇ ਬਚਨ ਸਿੰਘ ਡੀਐਸਪੀ (ਸ੍ਰੀ ਮੁਕਤਸਰ ਸਾਹਿਬ), ਜਤਿੰਦਰ ਸਿੰਘ ਡੀਐਸਪੀ (ਗਿੱਦੜਬਾਹਾ) ਹਰਬੰਸ ਸਿੰਘ ਡੀਐਸਪੀ (ਲੰਬੀ) ਜਸਪਾਲ ਸਿੰਘ ਡੀਐਸਪੀ (ਮਲੋਟ ਵੱਲੋਂ ਅਲੱਗ ਅਲੱਗ ਪੁਲਸ ਟੀਮਾਂ ਮੌਜੂਦ ਰਹੀਆ। ਜਿੱਥੇ ਵੀ ਪੁਲਿਸ ਨੂੰ ਕੋਈ ਵਾਹਨ ਜਾਂ ਵਿਅਕਤੀ ਸ਼ੱਕੀ ਲੱਗਾ, ਉੱਥੇ ਉਨ੍ਹਾਂ ਦੇ ਵਾਹਨ ਦੇ ਕਾਗਜ਼, ਡਰਾਇਵਿੰਗ ਲਾਇਸੈਂਸ, ਨੰਬਰ ਪਲੇਟ ਜਾਂ ਵਾਧੂ ਐਕਸੈਸਰੀਜ਼ ਜਾਂਚੀਆਂ ਗਈਆਂ। ਬਿਨਾਂ ਨੰਬਰ, ਡਿੰਮ ਲਾਈਟ, ਮੋਡੀਫਾਈਡ ਸਿਲੈਂਸਰ ਜਾਂ ਹੋਰ ਟਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕ ਕੇ ਉਨ੍ਹਾਂ ਉੱਤੇ ਕਾਰਵਾਈ ਕੀਤੀ ਗਈ। ਉੱਥੇ ਹੀ ਪੀਏਆਈਐਸ ਐਪ ਦੀ ਵਰਤੋਂ ਕਰਕੇ ਜਿਨ੍ਹਾਂ ਵਿਅਕਤੀਆਂ ਤੇ ਸ਼ੱਕ ਹੋਇਆ, ਉਨ੍ਹਾਂ ਦਾ ਰਿਕਾਰਡ ਕ੍ਰਿਮੀਨਲ ਡਾਟਾਬੇਸ ਚੈੱਕ ਕੀਤਾ ਗਿਆ। ਅਭਿਮੰਨਿਊ ਰਾਣਾ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਇਸ ਮੁਹਿੰਮ ਬਾਰੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ਦੀ ਨੂੰ ਨਿਰੰਤਰ ਚੈਕਿੰਗ ਹੋ ਰਹੀ ਹੈ, ਜਿਸਦਾ ਉਦੇਸ਼ ਜਨਤਾ ’ਚ ਭਰੋਸਾ ਪੈਦਾ ਕਰਨਾ ਹੈ। ਕਿਸੇ ਵੀ ਸ਼ੱਕੀ ਜਾਂ ਗਲਤ ਤੱਤ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਤੁਸੀਂ ਆਪਣੇ ਇਲਾਕੇ ’ਚ ਕਿਸੇ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨੂੰ ਦੇਖਦੇ ਹੋ, ਤਾਂ ਬੇਝਿਜਕ ਪੁਲਿਸ ਨਾਲ ਸੰਪਰਕ ਕਰੋ। ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ ਤੇ ਤੁਹਾਡੇ ਸਹਿਯੋਗ ਨਾਲ ਸੂਬੇ ’ਚ ਸ਼ਾਂਤੀ ਬਣੀ ਰਹੇਗੀ।