ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 75 ਵਾਹਨਾਂ ਦੀ ਨੀਲਾਮੀ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 75 ਵਾਹਨਾਂ ਦੀ ਨੀਲਾਮੀ
Publish Date: Sat, 25 Jul 2026 04:44 PM (IST)
Updated Date: Sat, 25 Jul 2026 04:47 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਥਾਣਿਆਂ ’ਚ ਪਏ 75 ਲਾਵਾਰਿਸ ਤੇ ਫੈਸਲਾਸ਼ੁਦਾ ਕੇਸਾਂ ਨਾਲ ਸਬੰਧਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨੀਲਾਮੀ ਕੀਤੀ ਗਈ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤੇ ਥਾਣਿਆਂ ਚ ਸਾਫ਼-ਸੁਥਰਾ ਮਾਹੌਲ ਤੇ ਜਗ੍ਹਾ ਖਾਲੀ ਕਰਵਾਉਣ ਦੇ ਮਕਸਦ ਨਾਲ ਇਹ ਕਦਮ ਚੁੱਕਿਆ ਗਿਆ ਹੈ। ਕਮੇਟੀ ਮੈਂਬਰਾਂ ਦੀ ਮੌਜੂਦਗੀ ਚ ਹੋਈ ਇਸ ਬੋਲੀ ਚ 53 ਦੋ-ਪਹੀਆ, 20 ਚਾਰ-ਪਹੀਆ ਅਤੇ 2 ਹੋਰ ਵਾਹਨ ਨੀਲਾਮ ਕੀਤੇ ਗਏ। 10.85 ਲੱਖ ਰੁਪਏ ਦੀ ਰਾਖਵੀਂ ਕੀਮਤ ਵਾਲੇ ਇਹ ਵਾਹਨ 11.13 ਲੱਖ ਰੁਪਏ ਚ ਬੋਲੇ ਗਏ, ਜਿਸ ਤੇ 18% GST (2,00,340 ਰੁਪਏ) ਸਮੇਤ ਕੁੱਲ 13,13,340 ਰੁਪਏ ਸਰਕਾਰੀ ਖ਼ਜ਼ਾਨੇ ਚ ਜਮ੍ਹਾਂ ਹੋਣਗੇ। ਇਸ ਬੋਲੀ ਚ ਵੱਖ-ਵੱਖ ਜ਼ਿਲ੍ਹਿਆਂ ਦੇ ਬੋਲੀਕਾਰਾਂ ਨੇ ਹਿੱਸਾ ਲਿਆ, ਜਿਸ ਚੋਂ ਅਲਾਟ ਨੰਬਰ 1 ਦੀ ਬੋਲੀ ਜੈ ਐੱਮਐੱਸ ਕੰਤ ਰਾਜ ਕੰਸਟਰਕਸ਼ਨ (ਬਠਿੰਡਾ) ਅਤੇ ਅਲਾਟ ਨੰਬਰ 2 ਦੀ ਬੋਲੀ ਬਾਬਾ ਵਿਸ਼ਵਕਰਮਾ ਇੰਟਰਪ੍ਰਾਈਜਿਸ (ਮਾਨਸਾ) ਨੇ ਜਿੱਤੀ। ਐੱਸਐੱਸਪੀ ਨੇ ਦੱਸਿਆ ਕਿ ਬਾਕੀ ਰਹਿੰਦੇ ਵਾਹਨਾਂ ਦੀ ਵੀ ਜਲਦ ਨੀਲਾਮੀ ਕੀਤੀ ਜਾਵੇਗੀ।