ਸ੍ਰੀ ਰਾਮ ਸੇਵਾ ਸਮਿਤੀ ਦੀ ਰਾਮਲੀਲਾ ਦੇ ਸਮਾਪਤੀ ਮੌਕੇ ਉਮੜੇ ਦਰਸ਼ਕ ਸ੍ਰੀ ਰਾਮ ਸੇਵਾ ਸਮਿਤੀ ਦੀ ਰਾਮਲੀਲਾ ਦੇ ਸਮਾਪਤੀ ਮੌਕੇ ਉਮੜੇ ਦਰਸ਼ਕ
Publish Date: Tue, 20 Oct 2026 04:31 PM (IST)
Updated Date: Tue, 20 Oct 2026 04:33 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਰਾਮ ਸੇਵਾ ਸਮਿਤੀ ਵੱਲੋਂ ਰੈੱਡ ਕਰਾਸ ਭਵਨ ’ਚ ਆਯੋਜਿਤ ਸ੍ਰੀ ਰਾਮਲੀਲਾ ਬੀਤੀ ਰਾਤ ਧੂਮਧਾਮ ਨਾਲ ਸੰਪੰਨ ਹੋ ਗਈ। ਸ੍ਰੀ ਰਾਮਲੀਲਾ ਦੀ ਆਖਰੀ ਨਾਈਟ ’ਚ ਲੰਕਾ ਦਹਿਨ, ਅੰਗਦ ਵੱਲੋਂ ਰਾਵਣ ਦੇ ਦਰਬਾਰ ’ਚ ਪੈਰ ਜਮਾਉਣਾ, ਲਛਮਣ ਮੂਰਛਾ, ਹਨੂੰਮਾਨ ਜੀ ਦਾ ਸੁਸ਼ੈਣ ਵੈਦ ਨੂੰ ਲਾਉਣਾ, ਸੰਜੀਵਨੀ ਬੂਟੀ ਲਿਆ ਕੇ ਲਛਮਣ ਜੀ ਦੇ ਪ੍ਰਾਣ ਬਚਾਉਣਾ ਆਦਿ ਦ੍ਰਿਸ਼ ਦਿਖਾਏ ਗਏ। ਇਸ ਦੌਰਾਨ ਵੱਡੀ ਗਿਣਤੀ ’ਚ ਦਰਸ਼ਕ ਮੌਜੂਦ ਸਨ ਜਿਨ੍ਹਾਂ ਨੇ ਰਾਮਲੀਲਾ ਦਾ ਭਰਪੂਰ ਆਨੰਦ ਮਾਣਿਆ। ਆਖਰੀ ਨਾਈਟ ਵਿੱਚ ਜੋਤੀ ਪ੍ਰਜਵਲਿਤ ਕਰਨ ਦੀ ਰਸਮ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਦੇ ਬੇਟੇ ਰਾਜਬਲਵਿੰਦਰ ਸਿੰਘ ਮਰਾੜ, ਮੋਹਕਮ ਸੰਧੂ, ਭਾਜਪਾ ਦੇ ਸਪੋਕਸਪਰਸਨ ਮਿੰਕਲ ਬਜਾਜ, ਕਾਂਗਰਸੀ ਨੇਤਾ ਗੁਰਦਾਸ ਗਿਰਧਰ, ਸੀਨੀਅਰ ਪੱਤਰਕਾਰ ਰਣਜੀਤ ਸਿੰਘ ਢਿੱਲੋਂ, ਨਗਰ ਕੌਂਸਲ ਦੇ ਉਪ ਪ੍ਰਧਾਨ ਗੁਰਪਿੰਦਰ ਸ਼ੈਲੀ, ਦੀਪਕ ਗਰਗ, ਦੀਪਾਂਕੁਰ ਰਮਨ, ਪ੍ਰਦੀਪ ਧੂੜੀਆ, ਜਸਵਿੰਦਰ ਸ਼ਰਮਾ ਸਮੇਤ ਹੋਰਾਂ ਮਹਿਮਾਨਾਂ ਨੇ ਸੰਯੁਕਤ ਰੂਪ ’ਚ ਅਦਾ ਕੀਤੀ। ਇਸ ਮੌਕੇ ਬੱਚਿਆਂ ਤੋਂ ਸ੍ਰੀ ਰਾਮਾਇਣ ਨਾਲ ਸਬੰਧਤ ਸਵਾਲ ਵੀ ਪੁੱਛੇ ਗਏ ਜਿਨ੍ਹਾਂ ਦੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਪੁਰਸਕਾਰ ਵੀ ਦਿੱਤੇ ਗਏ। ਉੱਥੇ ਹੀ ਵਿਕਟੋਰੀਆ ਫਾਇਰ ਵਰਕਰਜ਼ ਦੇ ਓਨਰ ਰਾਜੇਸ਼ ਕੁਮਾਰ ਕੁੱਕੂ ਵੱਲੋਂ ਸ੍ਰੀ ਰਾਮ ਸੇਵਾ ਸਮਿਤੀ ਦੇ ਅਹੁਦੇਦਾਰਾਂ ਨੂੰ ਕਿਰਪਾਨਾਂ ਭੇਂਟ ਕਰਕੇ ਵਿਸ਼ੇਸ਼ ਤੌਰ ’ਤੇ ਪੁਰਸਕਾਰਿਤ ਕੀਤਾ ਗਿਆ। ਕੁੱਕੂ ਨੇ ਕਿਹਾ ਕਿ ਵਰ੍ਹਿਆਂ ਤੋਂ ਮੁਕਤਸਰ ’ਚ ਸ੍ਰੀ ਰਾਮਲੀਲਾ ਦਾ ਮੰਚਨ ਬੰਦ ਸੀ, ਪਰ ਸਮਿਤੀ ਨੇ ਪਿਛਲੇ ਦੋ ਸਾਲਾਂ ਤੋਂ ਫਿਰ ਤੋਂ ਸ੍ਰੀ ਰਾਮਲੀਲਾ ਸ਼ੁਰੂ ਕਰਵਾ ਕੇ ਲੋਕਾਂ ਨੂੰ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਕਾਬਿਲੇਤਾਰੀਫ਼ ਹੈ। ਸਮਿਤੀ ਵੱਲੋਂ ਵੀ ਰਾਜੇਸ਼ ਕੁੱਕੂ ਨੂੰ ਸਨਮਾਨਿਤ ਕੀਤਾ ਗਿਆ। ਟਿੱਬੀ ਸਾਹਿਬ ਗੋਸ਼ਾਲਾ ਕਮੇਟੀ ਦੇ ਪ੍ਰਧਾਨ ਅੰਮ੍ਰਿਤ ਲਾਲ ਖੁਰਾਨਾ ਨੇ ਆਪਣੇ ਸੰਬੋਧਨ ’ਚ ਦਰਸ਼ਕਾਂ ਨੂੰ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਮਾਸਟਰ ਜਸਪਾਲ ਸਿੰਘ ਅਤੇ ਬ੍ਰਹਮਵੇਦ ਸ਼ਰਮਾ ਨੇ ਸੰਯੁਕਤ ਰੂਪ ’ਚ ਕੀਤਾ। ਇਸ ਮੌਕੇ ਸਮਿਤੀ ਦੇ ਪ੍ਰਧਾਨ ਰਮਨ ਗਿਰਧਰ, ਹੈਪੀ ਸ਼ਰਮਾ, ਸੰਜੀਵ ਖੇੜਾ, ਸੰਜੀਵ ਗਾਵੜੀ, ਐਡਵੋਕੇਟ ਸੰਜੀਵ ਗੁਪਤਾ, ਸੁਰਿੰਦਰ ਧਵਨ, ਸ਼ੁਭਮ ਖੇੜਾ, ਅਸ਼ਵਨੀ ਆਰੀਆ, ਤੇਜਿੰਦਰ ਸਿੰਘ ਬੱਬੂ ਬਾਂਸਲ, ਰਾਕੇਸ਼ ਵਾਟਸ, ਨੀਟੂ ਦੂਮੜਾ, ਰਾਜੇਸ਼ ਬਾਂਸਲ ਡੀਕੇ ਜਵੈਲਰਜ਼, ਰਾਜੀਵ ਆਹੂਜਾ, ਮਨੋਹਰ ਸਿੰਘ, ਰਾਜ ਖੁਰਾਨਾ, ਕੁਲਦੀਪ ਗੁੰਬਰ, ਅਸ਼ੋਕ ਬਤਰਾ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ।