ਦਸ਼ਮੇਸ਼ ਬੀਐਡ ਕਾਲਜ ਬਾਦਲ ਵਿਖੇ ਵਿਸ਼ੇਸ਼ ਲੈਕਚਰ ਕਰਵਾਇਆ
ਦਸ਼ਮੇਸ਼ ਬੀਐਡ ਕਾਲਜ ਬਾਦਲ ਵਿਖੇ ਵਿਸ਼ੇਸ਼ ਲੈਕਚਰ ਦਾ ਆਯੋਜਨ
Publish Date: Thu, 02 Apr 2026 03:44 PM (IST)
Updated Date: Fri, 03 Apr 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਦਸ਼ਮੇਸ਼ ਵਿੱਦਿਅਕ ਕਾਲਜ (ਲੜਕੀਆਂ), ਬਾਦਲ ਵਿਖੇ ‘ਪੰਜਾਬੀ ਪ੍ਰੰਪਰਾਗਤ ਹਸਤ-ਦਸਤਕਾਰੀ’ ਵਿਸ਼ੇ ’ਤੇ ਵਿਸ਼ੇਸ ਲੈਕਚਰ ਦਾ ਆਯੋਜਨ ਕੀਤਾ ਗਿਆ। ਡਾ. ਸਿਮਰਜੀਤ ਕੌਰ ਬਰਾੜ, ਪ੍ਰਿਸੀਪਲ ਦਸ਼ਮੇਸ਼ ਗਰਲਜ਼ ਕਾਲਜ ਆਫ਼ ਐਜ਼ੂਕੇਸ਼ਨ ਬਾਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਪਰੋਕਤ ਵਿਸ਼ੇ ’ਤੇ ਵਿਸ਼ੇਸ ਲੈਕਚਰ ਲਈ ਡਾ. ਹਰਵਿੰਦਰ ਸਿੰਘ, ਐਸੋਸੀਏਟ ਪ੍ਰੋਫੈਸਰ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਨੂੰ ਸੱਦਿਆ ਗਿਆ। ਇਸ ਮੌਕੇ ਡਾ. ਐਸਐਸ ਸੰਘਾ, ਡਾਇਰੈਕਟਰ ਪ੍ਰਿੰਸੀਪਲ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ। ਡਾ. ਸਿਮਰਜੀਤ ਕੌਰ ਬਰਾੜ ਨੇ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਨੂੰ ਜੀ ਆਇਆਂ ਕਿਹਾ ਤੇ ਫੁੱਲ ਦੇਕੇ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਹਰਵਿੰਦਰ ਨੇ ਆਪਣੇ ਭਾਸ਼ਣ ’ਚ ਪ੍ਰੰਪਰਾਗਤ ‘ਪੰਜਾਬੀ ਹਸਤ-ਦਸਤਕਾਰੀ’ ਦੀ ਸੰਭਾਲ ’ਚ ਆਧੁਨਿਕ ਸਾਧਨਾਂ ਰਾਹੀਂ ਸੰਭਾਲ ਦੇ ਨਾਲ-ਨਾਲ ਇਸ ਵਿਰਾਸਤ ਦੀ ਅਸਲੀਅਤ ਨੂੰ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਆਨ-ਲਾਇਨ ਸਾਧਨ ’ਤੇ ਖੁੱਲੀ ਪਹੁੰਚ ਦੀਆਂ ਸੀਮਾਵਾਂ ਅਤੇ ਚਣੋਤੀਆਂ ਦੀ ਗੱਲ ਕੀਤੀ। ਉਨ੍ਹਾਂ ਇਸ ਵਿਰਾਸਤ ਨੂੰ ਵਰਤਮਾਨ ਸਮੇਂ ਰੁਜ਼ਗਾਰ ਦੇ ਮੌਕੇ ਵਜੋਂ ਵੀ ਪੇਸ਼ ਕੀਤਾ। ਮੰਚ ਦਾ ਸੰਚਾਲਨ ਉਂਕਾਰ ਸਿੰਘ ਚਹਿਲ ਦੁਆਰਾ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ’ਚ ਡਾ. ਐਸਐਸ ਸੰਘਾ ਨੇ ਮੁੱਖ ਵਕਤਾ ਦਾ ਧੰਨਵਾਦ ਕੀਤਾ ਕੀਤਾ। ਡਾ. ਸਿਮਰਜੀਤ ਕੌਰ ਬਰਾੜ, ਡਾ. ਐਸਐਸ ਸੰਘਾ ਅਤੇ ਸਮੂਹ ਸਟਾਫ ਵੱਲੋਂ ਮੁੱਖ ਵਕਤਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਸ਼ਮੇਸ਼ ਗਰਲਜ਼ ਕਾਲਜ, ਬਾਦਲ ਦਾ ਸਟਾਫ ਵੀ ਹਾਜ਼ਰ ਸੀ।