- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਇਆਕਲਪ ਟੀਮ ਵੱਲੋਂ ਸੀਐੱਚਸੀ ਦੋਦਾ ਦਾ ਵਿਸ਼ੇਸ਼ ਨਿਰੀਖਣ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਊਨਿਟੀ ਹੈਲਥ ਸੈਂਟਰ ਦੋਦਾ ਦਾ ਕਾਇਆਕਲਪ ਹੇਠ ਫਾਈਨਲ ਨਿਰੀਖਣ ਕੀਤਾ ਗਿਆ। ਇਸ ਚੈਕਿੰਗ ਦਾ ਮੁੱਖ ਉਦੇਸ਼ ਹਸਪਤਾਲ ’ਚ ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ, ਸਫ਼ਾਈ ਵਿਵਸਥਾ ਅਤੇ ਇਨਫੈਕਸ਼ਨ ਕੰਟਰੋਲ ਦੇ ਪ੍ਰਬੰਧਾਂ ਦਾ ਮੁਲਾਂਕਣ ਕਰਨਾ ਸੀ। ਨਿਰੀਖਣ ਦੌਰਾਨ ਜ਼ਿਲ੍ਹਾ ਬਠਿੰਡਾ ਤੋਂ ਆਈ ਟੀਮ ਮੈਡਮ ਸ਼ੀਨੂ ਗੋਇਲ ਅਤੇ ਮੈਡਮ ਜਸਪ੍ਰੀਤ ਕੌਰ ਵੱਲੋਂ ਹਸਪਤਾਲ ਦੇ ਵੱਖ-ਵੱਖ ਵਾਰਡਾਂ, ਓਪੀਡੀ, ਲੇਬਰ ਰੂਮ, ਅਤੇ ਲੈਬਾਰਟਰੀ ਦੀ ਸਫ਼ਾਈ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਤਹਿਤ ਕੂੜੇ-ਕਰਕਟ ਦੇ ਨਿਪਟਾਰੇ ਲਈ ਅਪਣਾਏ ਜਾ ਰਹੇ ਨਿਯਮਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸੀਐੱਚਸੀ ਦੋਦਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਿਰਨਾਲ ਬਾਂਸਲ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਮਰੀਜ਼ਾਂ ਨੂੰ ਵਧੀਆ ਅਤੇ ਸਾਫ਼-ਸੁਥਰਾ ਮਾਹੌਲ ਦੇਣ ਲਈ ਹਮੇਸ਼ਾ ਵਚਨਬੱਧ ਹੈ। ਨੋਡਲ ਅਫ਼ਸਰ ਡਾ. ਹਰਪ੍ਰੀਤ ਸਿੰਘ ਤੇ ਨਰਸਿੰਗ ਸਿਸਟਰ ਕਿਰਨ ਬਾਲਾ ਵੱਲੋਂ ਕਾਇਆਕਲਪ ਟੀਮ ਦੇ ਮੈਂਬਰਾਂ ਨੂੰ ਹਸਪਤਾਲ ਦਾ ਰਾਊਂਡ ਕਰਵਾਇਆ ਗਿਆ। ਇਸ ਮੌਕੇ ਐੱਸਐਮਓ ਡਾ. ਮਿਰਨਾਲ ਬਾਂਸਲ, ਨੋਡਲ ਅਫ਼ਸਰ ਡਾ. ਹਰਪ੍ਰੀਤ ਸਿੰਘ, ਕਾਇਆਕਲਪ ਨਿਰੀਖਣ ਜਾਂਚ ਟੀਮ ਜਸਪ੍ਰੀਤ ਤੇ ਸ਼ੀਨੁ ਗੋਇਲ, ਬੀਈਈ ਸੁਰਿੰਦਰ ਕੌਰ, ਨਰਸਿੰਗ ਸਿਸਟਰ ਮੈਡਮ ਕਿਰਨ ਬਾਲਾ, ਹੈਲਥ ਸੁਪਰਵਾਈਜਰ ਸੁਖਵਿੰਦਰ ਸਿੰਘ ਦੋਦਾ, ਚਮਕੌਰ ਸਿੰਘ ਐਮਐਲਟੀ ਸਮੂਹ ਨਰਸਿੰਗ ਸਟਾਫ, ਫਾਰਮੇਸੀ ਅਫ਼ਸਰ ਰਮਨ, ਕਾਂਤਾ ਰਾਣੀ ਏਐਨਐਮ, ਸੁਖਪਾਲ ਕੌਰ ਏਐਨਐਮ ਤੇ ਹਸਪਤਾਲ ਦਾ ਸਮੂਹ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ਼ ਹਾਜ਼ਰ ਸੀ।