ਸ਼ਹੀਦ ਭਗਤ ਸਿੰਘ ਕਲੱਬ ਨੇ ਮਨਾਇਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਵਸ ਸ਼ਹੀਦ ਭਗਤ ਸਿੰਘ ਕਲੱਬ ਨੇ ਮਨਾਇਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਵਸ
Publish Date: Mon, 28 Sep 2026 03:46 PM (IST)
Updated Date: Mon, 28 Sep 2026 03:48 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸੋਮਵਾਰ ਨੂੰ ਜਲਾਲਾਬਾਦ-ਟਿੱਬੀ ਸਾਹਿਬ ਰੋਡ ਸਥਿਤ ਸ਼ਹੀਦ ਭਗਤ ਸਿੰਘ ਚੌਂਕ ਸ਼ਹੀਦੀ ਸਮਾਰਕ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਵਸ ਸਮਾਰੋਹ ਧੂੰਮਧਾਮ ਨਾਲ ਮਨਾਇਆ ਗਿਆ। ਕਲੱਬ ਪ੍ਰਧਾਨ ਸੰਜੇ ਵਾਲੀਆ ਦੀ ਪ੍ਰਧਾਨਗੀ ਹੇਠ ਹੋਏ ਕਲੱਬ ਮੈਂਬਰਾਂ, ਵੱਖ-ਵੱਖ ਸਮਾਜਿਕ, ਮਜ਼ਦੂਰ-ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ ਨੂੰ ਫੁੱਲ ਮਾਲਾਵਾਂ ਭੇਟ ਕਰਨ ਦੀ ਰਸਮ ਅਦਾ ਕੀਤੀ। ਕਲੱਬ ਵੱਲੋਂ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾਵਾਂ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਹ ਤੋਹਫ਼ੇ ਕਲੱਬ ਦੇ ਮੈਂਬਰ ਸਾਂਈ ਬੁੱਕ ਪਲਾਜ਼ਾ ਦੇ ਮਾਲਕ ਸਤੀਸ਼ ਕੁਮਾਰ ਅਰੋੜਾ ਵੱਲੋਂ ਸਪਾਂਸਰ ਕੀਤੇ ਗਏ ਸਨ। ਜਦਕਿ ਲੱਡੂਆਂ ਦਾ ਪ੍ਰਸਾਦ ਖੁੰਗਰ ਸਵੀਟਸ ਹਾਊਸ ਵੱਲੋਂ ਵੰਡਿਆ ਗਿਆ। ਸ਼ਹੀਦੀ ਸਮਾਰਕ ਵਿਖੇ ਸਮਾਗਮ ਉਪਰੰਤ ਰਾਮਾ ਕ੍ਰਿਸ਼ਨਾ ਮਿਡਲ ਸਕੂਲ ’ਚ ਵੀ ਸਮਾਗਮ ਹੋਇਆ। ਇਸ ਦੌਰਾਨ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੇ ਅੱਗੇ ਸ਼ਮਾਂ ਰੋਸ਼ਨ ਕਰਨ ਦੀ ਰਸਮ ਅਦਾ ਹੋਈ। ਇਸ ਮੌਕੇ ਆਲ ਇੰਡੀਆ ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਦੇ ਰਾਜਕੁਮਾਰ ਤੇ ਉਨ੍ਹਾਂ ਦੇ ਸਾਥੀ, ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਮਨਜਿੰਦਰ ਸਿੰਘ, ਮਿੱਠਾ ਸਿੰਘ ਤੇ ਸਾਥੀ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਮੰਗਾ ਸਿੰਘ, ਬਲਦੇਵ ਸਿੰਘ, ਓਮ ਪ੍ਰਕਾਸ਼, ਮਜ਼ਦੂਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਬੱਗਾ ਸਿੰਘ ਤੇ ਸਾਥੀ, ਟੀਐੱਸਯੂ ਪੰਜਾਬ ਦੇ ਜੁਆਇੰਟ ਸਕੱਤਰ ਬਲਜਿੰਦਰ ਸ਼ਰਮਾ, ਗੁਰਸੇਵਕ ਸਿੰਘ ਤੇ ਗੁਰਪਾਲ ਪਾਲੀ, ਫ੍ਰੀਡਮ ਫਾਈਟਰ ਉੱਤਰਾਧਿਕਾਰੀ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ, ਗੁਰਮੀਤ ਤੇ ਸਾਥੀ, ਜੈ ਮਾਂ ਚਿੰਤਪੁਰਨੀ ਲੰਗਰ ਸੇਵਾ ਦਲ ਦੇ ਸੇਵਾਦਾਰ ਹੀਰਾ ਲਾਲ ਸ਼ਰਮਾ, ਕਲੱਬ ਦੇ ਮੈਂਬਰ ਪੀਆਰਓ ਜਗਦੀਸ਼ ਚੰਦਰ ਜੋਸ਼ੀ, ਡਾ. ਤ੍ਰਿਲੋਕ ਸਿੰਘ, ਪ੍ਰਿੰਸੀਪਲ ਗੁਰਮੀਤ ਸਿੰਘ, ਵਿਨੋਦ ਸ਼ਰਮਾ, ਜਵਾਲਾ ਪ੍ਰਤਾਪ ਸਿੰਘ ਵਾਲੀਆ, ਅਰਸ਼ ਸ਼ਰਮਾ, ਸ਼ੈਲੇਂਦਰ ਔਲਖ, ਸੰਜੀਵ ਸੰਜੂ, ਸਤਨਾਮ ਸਿੰਘ, ਸੋਨੂੰ ਖੁੰਗਰ, ਅਸ਼ੋਕ ਫ੍ਰੈਂਡ, ਭੱਪਾ, ਪੰਕਜ ਭਾਟੀਆ, ਸੁਰਿੰਦਰ ਕੁਮਾਰ ਜੱਟੂ, ਐੱਸਕੇ ਜੂਸ ਵਾਲਾ ਸਮੇਤ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।