ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਸਮਾਪਤ
ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਵਿਖੇ ਸੱਤ ਰੋਜ਼ਾ ਐਨਐਸਐਸ ਕੈਂਪ ਸੰਪੰਨ
Publish Date: Tue, 31 Mar 2026 04:46 PM (IST)
Updated Date: Tue, 31 Mar 2026 04:49 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਗਿੱਦੜਬਾਹਾ ਦਾ ਹੁਸਨਰ ਪਿੰਡ ਵਿਖੇ ਚੱਲ ਰਿਹਾ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਸਮਾਪਤ ਹੋ ਗਿਆ। ਕੈਂਪ ਦੌਰਾਨ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਵੇਂ ਕਿ ਪੋਸਟਰ ਮੇਕਿੰਗ, ਗਮਲੇ ਰੰਗਣਾ, ਸਫ਼ਾਈ ਮੁਹਿੰਮ ਅਤੇ ਦਰੱਖਤਾਂ ਨੂੰ ਸਫੇਦੀ ਕਰਨਾ ਆਦਿ। ਕੈਂਪ ਦੌਰਾਨ ‘ਡਰੱਗ ਫ੍ਰੀ ਸੁਸਾਇਟੀ’, ਮਾਨਸਿਕ ਸਿਹਤ ਅਤੇ ਪੋਸ਼ਣ ਵਿਸ਼ਿਆਂ ਤੇ ਲੈਕਚਰ ਵੀ ਕਰਵਾਏ ਗਏ। ਬੱਚਿਆਂ ਵੱਲੋਂ ਹੁਸਨਰ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਸਫ਼ਾਈ ਕੀਤੀ ਗਈ ਅਤੇ ਪਿੰਡ ਦੇ ਸਟੇਡੀਅਮ ’ਚ ਬੱਚਿਆਂ ਦੁਆਰਾ ਪੌਦੇ ਲਗਾਏ ਗਏ ਅਤੇ ਦਰੱਖਤਾਂ ਨੂੰ ਸਫੇਦੀ ਕਰਨ ਦਾ ਕੰਮ ਵੀ ਕੀਤਾ ਗਿਆ। ਹੁਸਨਰ ਪਿੰਡ ’ਚ ਬੱਚਿਆਂ ਵੱਲੋਂ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਅੱਜ ਸੱਤਵੇਂ ਦਿਨ ਵਿਦਾਇਗੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਕਰਨਲ (ਰਿਟਾ.) ਸੰਧੰਸ਼ੁ ਆਰਿਆ ਡਾਇਰੈਕਟਰ ਜੀਜੀਐਸ ਗਰੁੱਪ ਆਫ਼ ਇੰਸਟੀਚਿਊਟ ਇੱਥੇ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ। ਕਾਲਜ ਦੇ ਪ੍ਰਿੰਸੀਪਲ ਅਤੇ ਪ੍ਰੋਗਰਾਮ ਅਫ਼ਸਰ ਗੁਰਮੇਲ ਸਿੰਘ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਚੜ੍ਹਦੀ ਕਲਾ ’ਚ ਰਹਿਣ ਦਾ ਅਸੀਰਵਾਦ ਦਿੱਤਾ ਤੇ ਕੈਂਪ ਦੀਆਂ ਮੁੱਖ ਗਤੀਵਿਧੀਆਂ ਤੇ ਚਾਨਣਾ ਪਾਇਆ। ਉਨ੍ਹਾਂ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਵੀ ਕੀਤਾ। ਇਸ ਮੌਕੇ ਪ੍ਰੋਗਰਾਮ ਅਫ਼ਸਰ ਡਾ. ਪ੍ਰਭਜੋਤ ਕੌਰ ਵੱਲੋਂ ਕਾਲਜ ਮੈਨੇਜਮੈਂਟ, ਮੁੱਖ ਮਹਿਮਾਨ, ਪ੍ਰਿੰਸੀਪਲ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼, ਪ੍ਰੈੱਸ, ਹੁਸਨਰ ਪਿੰਡ ਦੇ ਲੋਕਾਂ, ਰਿਸੋਰਸ ਪਰਸਨ ਅਤੇ ਐਨਐਸਐਸ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ।