ਸੇਠ ਕੌਰ ਚੰਦ ਅਗਰਵਾਲ ਦੇ ਪੜਪੋਤੇ ਨੇ ਵਧਾਇਆ ਸ਼ਹਿਰ ਦਾ ਮਾਣ ਸੇਠ ਕੌਰ ਚੰਦ ਅਗਰਵਾਲ ਦੇ ਪੜਪੋਤੇ ਨੇ ਵਧਾਇਆ ਸ਼ਹਿਰ ਦਾ ਮਾਣ
Publish Date: Fri, 17 Jul 2026 07:09 PM (IST)
Updated Date: Fri, 17 Jul 2026 07:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਜਦੋਂ ਕੋਈ ਨੌਜਵਾਨ ਵੱਡੀ ਸਫ਼ਲਤਾ ਹਾਸਲ ਕਰਦਾ ਹੈ, ਤਾਂ ਮਾਤਾ-ਪਿਤਾ ਅਤੇ ਪਰਿਵਾਰ ਦੇ ਨਾਲ-ਨਾਲ ਪੂਰੇ ਇਲਾਕੇ ਦਾ ਸਿਰ ਵੀ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ। ਅਜਿਹਾ ਹੀ ਇਤਿਹਾਸਕ ਗੌਰਵ ਮਲੋਟ ਸ਼ਹਿਰ ਦੇ ਇੱਕ ਹੋਣਹਾਰ ਪੁੱਤਰ ਨੇ ਦੇਸ਼ ਭਰ ਵਿੱਚ ਵਧਾਇਆ ਹੈ। ਮਲੋਟ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਹੇ ਸਵਰਗੀ ਸੇਠ ਕੌਰ ਚੰਦ ਅਗਰਵਾਲ ਦੇ ਪੜਪੋਤੇ ਅਤੇ ਡਾ. ਸਚਿਨ ਗੁਪਤਾ ਦੇ ਪੁੱਤਰ ਆਰਿਅਨ ਗੁਪਤਾ ਨੇ ਦੇਸ਼ ਦੀ ਸਭ ਤੋਂ ਵੱਕਾਰੀ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ ਯੂਜੀ (NEET UG) ਵਿੱਚ ਆਲ ਇੰਡੀਆ ਰੈਂਕ ਵਨ (ਪਹਿਲਾ ਰੈਂਕ) ਹਾਸਲ ਕਰਕੇ ਮਲੋਟ ਅਤੇ ਪੰਜਾਬ ਦਾ ਨਾਂ ਪੂਰੇ ਦੇਸ਼ ਵਿੱਚ ਚਮਕਾਇਆ ਹੈ। ਆਰਿਅਨ ਗੁਪਤਾ ਮਲੋਟ ਦੇ ਇੱਕ ਵੱਕਾਰੀ ਅਤੇ ਇਤਿਹਾਸਕ ਅਗਰਵਾਲ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਮਲੋਟ ਦੀ ਜਾਣੀ-ਮਾਣੀ ਸਿਆਸੀ ਤੇ ਸਮਾਜਿਕ ਸ਼ਖਸੀਅਤ ਰਹੇ ਸਵਰਗੀ ਸੇਠ ਕੌਰ ਚੰਦ ਅਗਰਵਾਲ ਦੇ ਪੜਪੋਤੇ ਅਤੇ ਸੀਨੀਅਰ ਐਡਵੋਕੇਟ ਕਸ਼ਮੀਰੀ ਲਾਲ ਦੇ ਪੋਤੇ ਹਨ। ਉਨ੍ਹਾਂ ਦੀ ਇਹ ਸ਼ਾਨਦਾਰ ਸਫ਼ਲਤਾ ਇਲਾਕੇ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਸਖ਼ਤ ਮਿਹਨਤ ਅਤੇ ਉੱਚੇ ਸੁਪਨੇ ਦੇਖਣ ਦੀ ਪ੍ਰੇਰਣਾ ਬਣੇਗੀ। ਆਰਿਅਨ ਦੀ ਇਸ ਕਾਮਯਾਬੀ ਤੇ ਉਨ੍ਹਾਂ ਦੇ ਤਾਇਆ ਰਾਜੇਸ਼ ਕੁਮਾਰ ਮਿੰਦੀ ਅਤੇ ਪੂਰੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਉਨ੍ਹਾਂ ਦੇ ਨਿਵਾਸ ਅਸਥਾਨ ਤੇ ਪਹੁੰਚ ਕੇ ਖ਼ੁਸ਼ੀ ਸਾਂਝੀ ਕੀਤੀ। ਆਲ ਇੰਡੀਆ ਅਰੋੜਾ ਖੱਤਰੀ ਪੰਜਾਬੀ ਭਾਈਚਾਰਾ ਮਲੋਟ ਦੇ ਪ੍ਰਧਾਨ ਪਵਨ ਅਰੋੜਾ, ਪੱਤਰਕਾਰ ਸੰਦੀਪ ਮਲੂਜਾ, ਸਮਾਜ ਸੇਵਕ ਸੁਰਿੰਦਰ ਮਦਾਨ, ਸ਼੍ਰੀ ਕ੍ਰਿਸ਼ਨਾ ਸੇਵਾ ਦਲ ਦੇ ਪ੍ਰਧਾਨ ਅਨਿਲ ਗੋਦਾਰਾ, ਰਾਜਨ ਡੋਡਾ, ਬੰਟੀ ਵਾਟਸ ਅਤੇ ਸੁਰਿੰਦਰ ਮਲੂਜਾ ਨੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਇਤਿਹਾਸਕ ਪ੍ਰਾਪਤੀ ਤੇ ਅਗਰਵਾਲ ਸਮਾਜ ਸਮੇਤ ਮਲੋਟ ਦੇ ਪ੍ਰਮੁੱਖ ਨਾਗਰਿਕਾਂ ਨੇ ਖ਼ੁਸ਼ੀ ਜ਼ਾਹਰ ਕੀਤੀ ਹੈ। ਵਧਾਈ ਦੇਣ ਵਾਲਿਆਂ ਵਿੱਚ ਸ਼ੈਲਰ ਯੂਨੀਅਨ ਮਲੋਟ ਦੇ ਸਾਬਕਾ ਪ੍ਰਧਾਨ ਪ੍ਰੇਮ ਗੋਇਲ, ਸੇਠ ਗਿਆਨ ਪ੍ਰਕਾਸ਼ ਸ਼ਿੰਪਾ, ਦਵਿੰਦਰ ਬਿੱਲੂ, ਪੰਮੀ ਗੋਇਲ, ਪ੍ਰੋ. ਮੇਘ ਰਾਜ ਗੋਇਲ, ਮਾਸਟਰ ਪ੍ਰਕਾਸ਼ ਚੰਦ ਗੋਇਲ, ਕੁਲਵੰਤ ਰਾਏ ਗੋਇਲ, ਈਸ਼ ਗਰਗ, ਪਵਨ ਲੀਲਾ, ਨਹਿਰੂਪਾਲ ਗੋਇਲ, ਜਨਕ ਰਾਜ ਬੰਸਲ, ਰਸਪਤ ਰਾਏ, ਜਿਮੀ, ਡਿੰਪੀ, ਡੋਨੀ, ਗਿੰਨੀ, ਰਾਜ ਪਾਲ ਗੋਇਲ, ਬੰਟੀ, ਲੱਕੀ ਗੋਇਲ, ਪ੍ਰਹਿਲਾਦ ਸਿੰਗਲਾ, ਪੱਪੂ ਸ਼ਰਮਾ, ਪੱਪੂ ਬਾਘਲਾ, ਹੇਮ ਰਾਜ ਗੋਇਲ, ਬੱਬੀ ਗੋਇਲ, ਕਾਲਾ ਗੋਇਲ, ਬਲਦੇਵ ਗਰਗ, ਨਾਰਾਇਣ ਗਰਗ ਅਤੇ ਸਤੀਸ਼ ਗੋਇਲ ਸਮੇਤ ਭਾਰੀ ਗਿਣਤੀ ’ਚ ਸ਼ਹਿਰ ਵਾਸੀ ਸ਼ਾਮਲ ਹਨ, ਜਿਨ੍ਹਾਂ ਨੇ ਆਰਿਅਨ ਦੀ ਇਸ ਸਫ਼ਲਤਾ ਨੂੰ ਪੂਰੇ ਮਲੋਟ ਦੀ ਜਿੱਤ ਦੱਸਿਆ ਹੈ।