- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਨੇਟ ਚੋਣਾਂ ਲਈ ਉਮੀਦਵਾਰ ਅਸ਼ੋਕ ਗੋਇਲ ਨੇ ਗਿੱਦੜਬਾਹਾ ’ਚ ਕੀਤਾ ਚੋਣ ਪ੍ਰਚਾਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਹੋਣ ਜਾ ਰਹੀਆਂ ਸੀਨੇਟ ਚੋਣਾਂ ਸਬੰਧੀ ਗ੍ਰੈਜੂਏਟ ਕੰਸਟੀਚੁਐਂਸੀ ਤੋਂ ਉਮੀਦਵਾਰ ਅਸ਼ੋਕ ਗੋਇਲ ਵੱਲੋਂ ਅੱਜ ਗਿੱਦੜਬਾਹਾ ਵਿਖੇ ਵੋਟਰਾਂ ਨਾਲ ਰਾਬਤਾ ਕਾਇਮ ਕਰਦਿਆਂ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੋਟਰਾਂ ਨਾਲ ਮੁਲਾਕਾਤ ਕਰਕੇ ਆਪਣੇ ਹੱਕ ’ਚ ਵੋਟ ਪਾਉਣ ਦੀ ਅਪੀਲ ਕੀਤੀ। ਵਰਨਣਯੋਗ ਹੈ ਕਿ ਅਸ਼ੋਕ ਗੋਇਲ ਪੰਜਾਬ ਯੂਨੀਵਰਸਿਟੀ ਦੀ ਗ੍ਰੈਜੂਏਟ ਕੰਸਟੀਚੁਐਂਸੀ ਤੋਂ ਸੀਰੀਅਲ ਨੰਬਰ 8 ਤਹਿਤ ਚੋਣ ਲੜ ਰਹੇ ਹਨ। ਇਸ ਮੌਕੇ ਅਸ਼ੋਕ ਗੋਇਲ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਮਜ਼ਬੂਤੀ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਉਹ ਸੀਨੇਟ ’ਚ ਵੋਟਰਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਯੂਨੀਵਰਸਿਟੀ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨਗੇ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਵੱਲੋਂ ਵੋਟਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਡਾ. ਸੰਜੀਵ ਗੋਇਲ, ਜ਼ਿਲ੍ਹਾ ਕੋਆਰਡੀਨੇਸ਼ਨ ਕਮੇਟੀ ਸਮਾਜਿਕ ਸੰਸਥਾਵਾਂ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ, ਡਾ. ਸੰਜੀਵ ਪਾਠਕ, ਅਨਮੋਲ ਜੂਨੇਜਾ ਬੱਬਲੂ, ਪ੍ਰਵੀਨ ਪੋਨੀ, ਦੇਵਕੀ ਨੰਦਨ ਗਰਗ, ਪਵਨ ਸੈਨ, ਬਲਦੇਵ ਗਰਗ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ, ਰਕੇਸ਼ ਗਰਗ ਪੱਪੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਮਨੀਸ਼ ਵਰਮਾ, ਹਰਸ਼ ਬਾਂਸਲ, ਕੁਨਾਲ ਬਾਂਸਲ, ਸ਼ਾਮ ਲਾਲ ਗਰਗ, ਗੁਰ ਪ੍ਰਸਾਦ ਬਾਂਸਲ, ਸ਼ਾਮ ਕਟਾਰੀਆ, ਨਰਾਇਣ ਸਿੰਗਲਾ, ਪ੍ਰੇਮ ਸਟਾਰ ਅਤੇ ਮਹਿੰਦਰ ਬਾਂਸਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।