- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ਮਹਾਂ ਰੈਲੀ ਨੇ ਸਿਰਜਿਆ ਨਵਾਂ ਇਤਿਹਾਸ : ਪੈਨਸ਼ਨਰਜ਼ ਐਸੋਸੀਏਸ਼ਨ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸੰਗਰੂਰ ਵਿਖੇ ਆਯੋਜਿਤ ਕੀਤੀ ਗਈ ਮੁਲਾਜ਼ਮ ਅਤੇ ਪੈਨਸ਼ਨਰਜ਼ ਮਹਾਂ ਰੈਲੀ ਨੇ ਸੂਬੇ ਦੇ ਸੰਘਰਸ਼ੀ ਇਤਿਹਾਸ ’ਚ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਇਸ ਇਤਿਹਾਸਕ ਇਕੱਠ ਨੇ ਜਿੱਥੇ ਹਰ ਮੁਲਾਜ਼ਮ ਅਤੇ ਪੈਨਸ਼ਨਰ ’ਚ ਨਵੇਂ ਜੋਸ਼ ਤੇ ਉਤਸ਼ਾਹ ਦਾ ਸੰਚਾਰ ਕੀਤਾ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਹਾਈਕੋਰਟ ’ਚ ਬੋਲ ਕੇ ਅਤੇ ਲਿਖਤੀ ਰੂਪ ’ਚ ਦਿੱਤੇ ਝੂਠੇ ਦਾਅਵਿਆਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਸੰਘਰਸ਼ ਨੂੰ ਹੁਣ ਆਮ ਜਨਤਾ ਦਾ ਵੀ ਵੱਡਾ ਸਮਰਥਨ ਮਿਲ ਰਿਹਾ ਹੈ। ਮਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਸਾਲ 2027 ਦੀਆਂ ਚੋਣਾਂ ’ਚ ਸਰਕਾਰ ਨੂੰ ਸਬਕ ਸਿਖਾਉਣ ਦਾ ਸੱਦਾ ਦਿੱਤਾ। ਇਸ ਮਹਾਂ ਰੈਲੀ ’ਚ ‘ਦਿ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ’ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਹੋਰ ਬਲ ਬਖ਼ਸ਼ਿਆ। ਐਸੋਸੀਏਸ਼ਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਸੂਬਾ ਕਮੇਟੀ ਦੁਆਰਾ ਲਏ ਗਏ ਹਰ ਫ਼ੈਸਲੇ ’ਤੇ ਚਟਾਨ ਵਾਂਗ ਪਹਿਰਾ ਦੇਣਗੇ। ਇਸ ਰੈਲੀ ’ਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਕਰਮਜੀਤ ਸ਼ਰਮਾ, ਵਾਇਸ ਚੇਅਰਮੈਨ ਹਰਦੇਵ ਸਿੰਘ, ਸਕੱਤਰ ਬਲਵੰਤ ਸਿੰਘ ਅਟਵਾਲ, ਵਿੱਤ ਸਕੱਤਰ ਸੁਖਮੰਦਰ ਸਿੰਘ ਬੇਦੀ, ਦਫ਼ਤਰ ਸਕੱਤਰ ਕੁਲਦੀਪ ਸਿੰਘ ਬਰਾੜ, ਕਰਮਜੀਤ ਸਿੰਘ ਸਮਾਘ, ਗੁਰਵਿੰਦਰ ਸਿੰਘ ਬਰਾੜ, ਕੁਲਵਿੰਦਰ ਸਿੰਘ ਬਰਾੜ, ਪਰਮਜੀਤ ਸਿੰਘ ਖਾਲਸਾ, ਰਜਿੰਦਰਪਾਲ ਸਿੰਘ, ਗੁਰਮੀਤ ਸਿੰਘ ਸੋਢੀ, ਬਲਜੀਤ ਸਿੰਘ, ਅੰਗਰੇਜ਼ ਸਿੰਘ ਬਰਾੜ, ਦਰਸ਼ਨ ਸਿੰਘ, ਸ਼ਿੰਗਾਰ ਸਿੰਘ, ਗੁਰਮਿੰਦਰ ਸਿੰਘ, ਬੀਰਬਲ ਸ਼ਰਮਾ, ਸਤਨਾਮ ਸਿੰਘ, ਮੱਖਣ ਸਿੰਘ, ਗੁਰਸੇਵਕ ਸਿੰਘ, ਹਰਬੰਸ ਸਿੰਘ ਬਰਾੜ, ਸੁਖਦੇਵ ਸਿੰਘ, ਬਰਨੇਕ ਸਿੰਘ, ਬਲਰਾਜ ਸਿੰਘ, ਹਰਬੰਸ ਰਾਜ ਸ਼ਰਮਾ, ਗੁਰਜੰਟ ਸਿੰਘ, ਜੁਗਰਾਜ ਸਿੰਘ, ਸੂਰਤ ਸਿੰਘ, ਸੁਖਦੇਵ ਸਿੰਘ, ਨਛੱਤਰ ਸਿੰਘ, ਮੋਹਨ ਲਾਲ, ਰੋਸ਼ਨ ਲਾਲ, ਮੇਜ਼ਰ ਸਿੰਘ ਚੌਂਤਰਾ, ਮਨਮੋਹਨ ਸਿੰਘ ਕਾਲੜਾ, ਰਾਮਪਾਲ, ਜਸਵੰਤ ਸਿੰਘ, ਸਵਰਨ ਸਿੰਘ, ਭਗਵੰਤ ਸਿੰਘ, ਕਮਲ ਸਿੰਘ, ਅਵਤਾਰ ਸਿੰਘ, ਪ੍ਰਿਥੀ ਸਿੰਘ, ਓਮਪ੍ਰਕਾਸ਼, ਬਿੱਕਰ ਸਿੰਘ, ਅਮਰਜੀਤ ਸਿੰਘ ਅਤੇ ਸੋਹਣ ਸਿੰਘ ਸਮੇਤ ਵੱਡੀ ਗਿਣਤੀ ’ਚ ਪੈਨਸ਼ਨਰ ਹਾਜ਼ਰ ਸਨ।