ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵੱਲੋਂ ਰਾਈਡਰ ਦਾ ਸਨਮਾਨ
ਜੈ ਬਾਬੇ ਦੀ ਬਲੱਡ ਸੇਵਾ ਸੋਸਾਇਟੀ ਵੱਲੋਂ ਰਾਈਡਰ ਦਾ ਸਨਮਾਨ
Publish Date: Tue, 31 Mar 2026 03:49 PM (IST)
Updated Date: Tue, 31 Mar 2026 03:52 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਨਰਿੰਦਰ ਸਿੰਘ ਮਾਈਟੀ ਦਿੱਲੀ ਤੋਂ ਕਾਠਮੰਡੂ ਤੱਕ ਦੀ 1100 ਕਿਲੋਮੀਟਰ ਸੋਲੋ ਰਾਈਡ ਕਰਕੇ ਵਾਪਿਸ ਮੁਕਤਸਰ ਪਰਤੇ ਹਨ। ਇਸ ਮੌਕੇ ਉਨਾਂ ਦਾ ਆਪਣੇ ਜੱਦੀ ਸ਼ਹਿਰ ਪੁੱਜਣ ’ਤੇ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਮੁਕਤਸਰ ਵੱਲੋਂ ਚੇਅਰਮੈਨ ਕੋਆਪਰੇਟਿਵ ਬੈਂਕ ਸਿਮਰਜੀਤ ਸਿੰਘ ਬਰਾਡ਼ ਲੱਖੇਵਾਲੀ, ਹਰਸੁਨੀਤ ਸਿੰਘ ਲੱਖੇਵਾਲੀ, ਦੀਪਕ ਗਰਗ ਸੰਸਥਾਪਕ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੋਨੂੰ ਧਵਨ, ਰਿੰਕੂ ਛਾਬੜਾ, ਹਰਮਨਦੀਪ ਸਿੰਘ, ਮਨੋਜ ਚੋਪੜਾ, ਰਮਨਦੀਪ ਸਿੰਘ, ਪਰਮਿੰਦਰ ਸਿੰਘ ਹਾਜ਼ਰ ਸਨ।