ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਗਮ ਕਰਵਾਇਆ
ਅਗਰਵਾਲ ਪੀਰਖਾਨਾ ਵਿਖੇ ਧਾਰਮਿਕ ਸਮਾਗਮ ਆਯੋਜਿਤ
Publish Date: Fri, 20 Feb 2026 03:00 PM (IST)
Updated Date: Fri, 20 Feb 2026 03:03 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਅੱਜ ਅਗਰਵਾਲ ਪੀਰਖਾਨਾ ਵਿਖੇ ਦੁਪਹਿਰ ਸਮੇਂ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੀਰਖਾਨਾ ਕਮੇਟੀ ਦੀ ਪ੍ਰਬੰਧਕੀ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਸੇਵਾਦਾਰਾਂ ਵੱਲੋਂ ਪੀਰ ਮੀਰਾਂ ਸਾਹਿਬ ਮਾਲੇਰਕੋਟਲੇ ਵਾਲਿਆਂ ਅਤੇ ਪੀਰ ਬਾਬਾ ਹੈਦਰ ਸ਼ੇਖ ਜੀ ਦੇ ਰੋਜਿਆਂ ਤੇ ਚਾਦਰਾਂ ਚੜ੍ਹਾਈਆਂ ਗਈਆਂ। ਇਸਤੋਂ ਪਹਿਲਾਂ ਸ਼ੇਖ ਬਾਬਾ ਰਵੀ ਖਾਨ ਵੱਲੋਂ ਵਿਧੀਪੂਰਵਕ ਅਰਦਾਸ ਕਰਨ ਤੋਂ ਬਾਅਦ ਰੋਜਿਆਂ ਦੇ ਚੜ੍ਹਾਈਆ ਜਾਣ ਵਾਲੀਆਂ ਚਾਦਰਾਂ ਨੂੰ ਲੈ ਕੇ ਢੋਲ ਨਗਾੜਿਆਂ ਨਾਲ ਪਰਿਕਰਮਾ ਕੀਤੀ ਗਈ ਅਤੇ ਉਪਰੰਤ ਰੋਜਿਆਂ ਦੇ ਚਾਦਰਾਂ ਚੜ੍ਹਾਈਆਂ ਗਈਆਂ। ਇਸ ਮੌਕੇ ਸ਼ਰਧਾਲੂਆਂ ਲਈ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਪੀਰਖਾਨਾ ਕਮੇਟੀ ਦੇ ਪ੍ਰਧਾਨ ਪਿਆਰੇ ਲਾਲ ਮਿੱਤਲ ਤੋਂ ਇਲਾਵਾ ਬਾਬਾ ਪ੍ਰਦੀਪ ਬਾਂਸਲ ਦੀਪਾ, ਬਾਬਾ ਕਾਲਾ ਸਿੰਗਲਾ, ਬਲਦੇਵ ਸ਼ਾਹ, ਚੇਤਨ ਬਾਂਸਲ, ਓਮ ਪ੍ਰਕਾਸ਼ ਕਾਕਾ, ਮਹਿੰਦਰਪਾਲ ਗਰਗ, ਓਮ ਪ੍ਰਕਾਸ਼ ਗੋਇਲ, ਛਿੰਦੀ ਚੋਟੀਆਂਵਾਲਾ, ਸੰਜੀਵ ਸਿੰਗਲਾ ਸੁਮਨ, ਸੁਰਿੰਦਰ ਬਾਂਸਲ ਛਿੰਦੀ, ਰਾਕੇਸ਼ ਗਰਗ ਬਿੱਟੂ, ਤਰਸੇਮ ਗਰਗ ਅੰਬੀ, ਸੰਜੇ ਬਾਂਸਲ, ਡਾ. ਅਨਿਲ ਗਰਗ, ਰਾਕੇਸ਼ ਪਟਵਾਰੀ, ਜੌਲੀ ਗਰਗ, ਪ੍ਰੇਮ ਗਰਗ, ਦਲਜੀਤ ਕੁਮਾਰ, ਰਾਜਿੰਦਰ ਸਚਦੇਵਾ ਬਾਗੜ, ਸੁਰਜੀਤ ਰਾਹੀ, ਹੈਪੀ ਕਟਾਰੀਆ, ਰਿੰਕੂ ਬਾਂਸਲ ਅਤੇ ਭੋਲਾ ਮਹਿਰਾ ਆਦਿ ਵੀ ਮੌਜੂਦ ਸਨ।