ਰੀਜਨਲ ਏਐੱਸਆਈਐੱਸਸੀ ਤੀਰਅੰਦਾਜ਼ੀ ਮੁਕਾਬਲੇ ਸਮਾਪਤ ਰੀਜਨਲ ਏਐੱਸਆਈਐੱਸਸੀ ਤੀਰਅੰਦਾਜ਼ੀ ਮੁਕਾਬਲੇ ਸੰਪੰਨ
Publish Date: Sun, 19 Jul 2026 05:07 PM (IST)
Updated Date: Sun, 19 Jul 2026 05:10 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ, ਗਿੱਦੜਬਾਹਾ ਵੱਲੋਂ ਆਯੋਜਿਤ ਸੀਆਈਐਸਸੀਈ ਖੇਤਰ ਪੱਧਰੀ ਤੀਰਅੰਦਾਜ਼ੀ ਮੁਕਾਬਲੇ ਅੱਜ ਸਮਾਪਤ ਹੋ ਗਏ। ਦੋ ਰੋਜਾਂ ਇੰਨਾਂ ਮੁਕਾਬਲਿਆਂ ’ਚ ਪੰਜ ਜ਼ੋਨਾਂ ਚੰਡੀਗੜ੍ਹ, ਮੁਕਤਸਰ, ਅੰਮ੍ਰਿਤਸਰ, ਐਨਸੀਆਰ ਦਿੱਲੀ ਅਤੇ ਹਰਿਆਣਾ ਦੇ ਤਿੰਨ ਉਮਰ ਵਰਗਾਂ (ਅੰਡਰ 14, ਅੰਡਰ 17, ਅਤੇ ਅੰਡਰ 19) ਦੇ ਕੁਲ 133 ਤੀਰਅੰਦਾਜਾਂ ਨੇ ਭਾਗ ਲਿਆ। ਮੁਕਾਬਲਿਆਂ ਦੇ ਪਹਿਲੇ ਦਿਨ ਭਾਰਤੀ ਦੌਰ ਆਯੋਜਿਤ ਕੀਤਾ ਗਿਆ, ਜਿਸ ’ਚ 52 ਭਾਗੀਦਾਰਾਂ ਨੇ ਤਿੰਨ ਉਮਰ ਵਰਗਾਂ ’ਚ ਹਿੱਸਾ ਲਿਆ। ਇਸ ਦੌਰਾਨ ਅੰਡਰ 14 ਉਮਰ ਵਰਗ ਵਿਚ ਮਾਨਵ ਜਾਗੰਰਾ, ਅਰਮਾਨ ਸਿੰਘ ਕਿੰਗਰਾ ਤੇ ਸਹਿਜਮਨ ਕੌਰ ਨੇ ਸੋਨਾ ਤਗਮਾ, ਅੰਡਰ 17 ਉਮਰ ਵਰਗ ਵਿਚ ਭੌਮਿਕ, ਹਰਨੂਰ ਕੌਰ ਤੇ ਪਾਰੀਨ ਸੈਣੀ ਨੇ ਸੋਨਾ ਤਗਮਾ ਅਤੇ ਅੰਡਰ 19 ਉਮਰ ਵਰਗ ਵਿਚ ਸਿਮਰਨ ਸਿੱਧੂ ਸੋਨਾ ਤਗਮਾ ਜਿੱਤਿਆ। ਇਸੇ ਤਰ੍ਹਾਂ ਦੂਜੇ ਦਿਨ ਕੰਪਾਊਂਡ ਅਤੇ ਰਿਕਰਵ ਰਾਊਂਡ ਹੋਇਆ, ਜਿਸ ’ਚ 81 ਭਾਗੀਦਾਰਾਂ ਨੇ ਤਿੰਨ ਉਮਰ ਵਰਗਾਂ ’ਚ ਹਿੱਸਾ ਲਿਆ। ਕੰਪਾਊਂਡ ਅਤੇ ਰਿਕਰਵ ਰਾਊਂਡ ਦੌਰਾਨ ਅੰਡਰ 14 (ਕੰਪਾਊਂਡ) ਵਿਚ ਅਨਮੋਲਪ੍ਰੀਤ ਸਿੰਘ, ਹਰਨੂਰ ਕੌਰ ਅਤੇ ਦਰੀਸ਼ੀਤਾ ਸਿੰਘ ਨੇ ਸੋਨ ਤਮਗੇ, ਅੰਡਰ 14 (ਰਿਕਰਵ) ’ਚ ਮਯੰਕ ਸ਼ਰਣ ਤੇ ਰਮਨੀਕ ਕੌਰ ਨੇ ਸੋਨ ਤਮਗੇ, ਅੰਡਰ 17 (ਕੰਪਾਊਂਡ) ’ਚ ਐਲਵਿਨ ਖਿੱਚੀ ਤੇ ਲਵਨਿਆ ਨੇ ਸੋਨ ਤਮਗਾ, ਅੰਡਰ 17 (ਰਿਕਰਵ) ’ਚ ਹਰਿੰਦਰਜੀਤ ਸਿੰਘ, ਸਕਸ਼ਮ ਤੇ ਦਿਲਸੀਰਤ ਕੌਰ ਨੇ ਸੋਨ ਤਮਗਾ, ਅੰਡਰ 19 (ਕੰਪਾਊਂਡ) ਵਿਚ ਨਵਨੀਸ਼ ਸ਼ਰਮਾ ਤੇ ਸਰਿਜਾ ਜੈਨ ਨੇ ਗੋਲਡ ਮੈਡਲ ਅਤੇ ਅੰਡਰ 19 (ਰਿਕਰਵ) ਵਿਚ ਦਮਨਦੀਪ ਕੌਰ ਨੇ ਸੋਨ ਤਮਗਾ ਜਿੱਤਿਆ। ਇਨ੍ਹਾਂ ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ’ਚ ਦਰੋਣਾਚਾਰੀਆ ਐਵਾਰਡੀ ਜੀਵਨਜੋਤ ਸਿੰਘ ਤੇਜਾ (ਡਾਇਰੈਕਟਰ ਆਫ ਸਪੋਰਟਸ, ਪੰਜਾਬ ਇੰਸਟੀਚਿਊਟ ਆਫ ਸਪੋਰਟਸ), ਬੀਐਸਕੇਬੀ ਮਾਲਵਾ ਸਕੂਲ ਮੈਨੇਜਮੈਂਟ ਦੇ ਜਨਰਲ ਸਕੱਤਰ ਗੁਰਚਰਨ ਸਿੰਘ, ਗੁਰਮੀਤ ਸਿੰਘ ਮਾਨ, ਡਾ. ਗੁਰਮੇਲ ਸਿੰਘ ਪ੍ਰਿੰਸੀਪਲ ਜੀਜੀਐਸ ਬੀਐੱਡ ਕਾਲਜ, ਡਾ. ਆਰਕੇ ਉੱਪਲ ਪ੍ਰਿੰਸੀਪਲ ਜੀਜੀਐਸ ਮੈਨੇਜਮੈਂਟ ਕਾਲਜ, ਡਾ. ਆਰਪੀ ਵਰਮਾ ਪ੍ਰਿੰਸੀਪਲ ਜੀਜੀਐਸ ਲਾਅ ਕਾਲਜ ਅਤੇ ਡਾ. ਐਸਐਸ ਸੰਘਾ, ਪ੍ਰਿੰਸੀਪਲ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਾਲਵਾ ਸਕੂਲ ਗਿੱਦੜਬਾਹਾ ਦੇ ਪ੍ਰਿੰਸੀਪਲ ਕਰਨਲ ਸੁਧਾਂਸ਼ੂ ਆਰੀਆ (ਸੇਵਾਮੁਕਤ) ਨੇ ਸਾਰੇ ਜੇਤੂ ਖਿਡਾਰੀਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ, ਜਦੋਂਕਿ ਸਕੂਲ ਦੇ ਵਾਈਸ ਪ੍ਰਿੰਸੀਪਲ ਜਸਬੀਰ ਸਿੰਘ ਬਰਾੜ ਨੇ ਸਾਰੇ ਭਾਗੀਦਾਰਾਂ ਅਤੇ ਜ਼ੋਨਾਂ ਦੇ ਮੁਖੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਮੁਕਾਬਲੇ ਸ਼ਾਨਦਾਰ ਢੰਗ ਨਾਲ ਸੰਪੰਨ ਹੋਏ।