- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਥਾ-ਦੂਹੇਵਾਲਾ ਸੜਕ ਨਿਰਮਾਣ ’ਤੇ ਇੱਕ ਹਫ਼ਤੇ ’ਚ ਹੀ ਉੱਠੇ ਸਵਾਲ, ਉੱਖੜੀ ਬਜਰੀ ਤੇ ਨਿਕਲਿਆ ਕੱਪੜਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਪੰਜਾਬ ਮੰਡੀ ਬੋਰਡ ਵੱਲੋਂ ਪਿੰਡ ਸੋਥਾ ਤੋਂ ਦੂਹੇਵਾਲਾ ਅਤੇ ਖੁੱਨਣ ਖੁਰਦ ਤੱਕ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਗਈ ਨਵੀਂ ਸੜਕ ਨੂੰ ਅਜੇ ਇੱਕ ਹਫ਼ਤਾ ਵੀ ਪੂਰਾ ਨਹੀਂ ਹੋਇਆ ਹੈ ਕਿ ਇਸਦੇ ਨਿਰਮਾਣ ਦੀ ਗੁਣਵੱਤਾ ’ਤੇ ਗੰਭੀਰ ਸਵਾਲੀਆ ਨਿਸ਼ਾਨ ਲੱਗ ਗਏ ਹਨ। ਦੇਖਣ ’ਚ ਇਹ ਸੜਕ ਭਾਵੇਂ ਨਵੀਂ ਅਤੇ ਸ਼ਾਨਦਾਰ ਲੱਗ ਰਹੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕੁਝ ਥਾਵਾਂ ’ਤੇ ਸੜਕ ਦੇ ਵਿਚਕਾਰੋਂ ਕੱਪੜਾ ਤੇ ਬਜਰੀ ਨਿਕਲਣ ਅਤੇ ਕਿਨਾਰਿਆਂ ਤੋਂ ਮਟੀਰੀਅਲ ਦੇ ਭੁਰਨ ਦੇ ਮਾਮਲੇ ਸਾਹਮਣੇ ਆਏ ਹਨ। ਸਥਾਨਕ ਲੋਕਾਂ ਅਤੇ ਰਾਹਗੀਰਾਂ ਦਾ ਦੋਸ਼ ਹੈ ਕਿ ਜਿਨ੍ਹਾਂ ਥਾਵਾਂ ’ਤੇ ਸੜਕ ਦੇ ਵਿਚਕਾਰੋਂ ਮੈਟ ਜਾਂ ਪਰਤ ਉੱਖੜੀ, ਉੱਥੇ ਸਬੰਧਤ ਵਿਭਾਗ ਵੱਲੋਂ ਤੁਰੰਤ ਲੀਪਾਪੋਚੀ ਕਰਦਿਆਂ ਪੈਚ ਲਗਾ ਦਿੱਤੇ ਗਏ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸੜਕ ਦੀਆਂ ਖਾਮੀਆਂ ਨੂੰ ਛੁਪਾਉਣ ਦਾ ਯਤਨ ਕੀਤਾ ਜਾ ਰਹਾ ਹੈ, ਜਦਕਿ ਲੋੜ ਇਸ ਗੱਲ ਦੀ ਹੈ ਕਿ ਨਿਰਮਾਣ ਕਾਰਜ ’ਚ ਵਰਤੀ ਗਈ ਕਥਿਤ ਲਾਪ੍ਰਵਾਹੀ ਅਤੇ ਘਟੀਆ ਮਟੀਰੀਅਲ ਦੀ ਉੱਚ ਪੱਧਰੀ ਨਿਰਪੱਖ ਜਾਂਚ ਹੋਵੇ। ਗ੍ਰਾਮੀਣਾਂ ਨੇ ਦੱਸਿਆ ਕਿ ਪਹਿਲਾਂ ਇਹ ਸੜਕ ਮਹਿਜ਼ 10 ਫੁੱਟ ਚੌੜੀ ਸੀ, ਜਿਸਨੂੰ ਹੁਣ ਵਧਾ ਕੇ ਲਗਭਗ 18 ਫੁੱਟ ਚੌੜਾ ਕੀਤਾ ਗਿਆ ਹੈ। ਪਰ ਮਹਿਜ਼ ਇੱਕ ਹਫ਼ਤੇ ਦੇ ਅੰਦਰ ਹੀ ਸੜਕ ਦੇ ਉੱਖੜਨ ਨਾਲ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਜਦੋਂ ਆਉਣ ਵਾਲੇ ਦਿਨਾਂ