ਪੰਜਾਬ ਦੇ ਪਟਵਾਰੀਆਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ ਪੰਜਾਬ ਦੇ ਪਟਵਾਰੀਆਂ ਨੇ ਖੋਲ੍ਹਿਆ ਸਰਕਾਰ ਖਿਲਾਫ ਮੋਰਚਾ
Publish Date: Wed, 16 Sep 2026 04:44 PM (IST)
Updated Date: Wed, 16 Sep 2026 04:47 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ‘ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ’ ਦੀ ਸੂਬਾ ਬਾਡੀ ਦੀ 9 ਸਤੰਬਰ 2026 ਦੀ ਮੀਟਿੰਗ ਦੇ ਆਦੇਸ਼ ਮੁਤਾਬਿਕ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਤਿੰਨੋਂ ਤਹਿਸੀਲਾਂ ਸ੍ਰੀ ਮੁਕਤਸਰ ਸਾਹਿਬ/ ਮਲੋਟ/ ਗਿੱਦੜਬਾਹਾ ’ਚ ਤਹਿਸੀਲ ਪ੍ਰਧਾਨ ਲਖਵਿੰਦਰ ਸਿੰਘ ਤਹਿਸੀਲ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਬਰਾੜ ਦੀ ਪ੍ਰਧਾਨੀ ਹੇਠ ਤਹਿਸੀਲ ਪੱਧਰੀ ਧਰਨਾ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਲਗਾਇਆ ਗਿਆ। ਜਿਸ ਵਿਚ ਸਾਰੇ ਪਟਵਾਰੀ ਅਤੇ ਡੈਲੀਗੇਟ ਹਾਜਰ ਹੋਏ। ਸੂਬਾ ਖਜਾਨਚੀ ਪਵਨ ਕੁਮਾਰ ਅਤੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਅਤੇ ਜਿਲ੍ਹਾ ਜਨਰਲ ਸਕੱਤਰ ਗੁਰਭੇਜ ਸਿੰਘ ਤਹਿਸੀਲ ਗਿੱਦੜਬਾਹਾ ’ਚ ਸ਼ਾਮਲ ਹੋਏ। ਰਿਟਾਇਡ ਪਟਵਾਰੀ ਅਤੇ ਕਾਨੂੰਗੋ ਸਾਥੀਆ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲਿਅਤ ਕੀਤੀ। ਜਿਸ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਤੋਂ ਪਟਵਾਰੀਆਂ ਦੀਆਂ ਹੱਕੀ ਅਤੇ ਜਾਇਜ਼ ਅਹਿਮ ਮੰਗਾਂ ਮਿਤੀ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਪਟਵਾਰੀਆਂ ਦੀ ਤਨਖਾਹ ’ਚ ਵਾਧਾ ਕਰਨਾ, ਸਟੇਟ ਕੇਡਰ ਨੂੰ ਰੱਦ ਕਰਨਾ ਅਤੇ ਪਟਵਾਰੀਆਂ ਦੀਆਂ 4716 ਪੋਸਟਾਂ ਦੀ ਮੁੜ ਬਹਾਲੀ ਕਰਕੇ ਪੋਸਟਾਂ ’ਚ ਵਾਧਾ ਕਰਨਾ, ਨਵੇਂ ਪਟਵਾਰੀਆ ਦੀ ਭਰਤੀ ਕਰਨੀ, ਫਰਨੀਚਰ ਮੁਹੱਈਆ ਕਰਵਾਉਣਾ ਆਦਿ ਮੰਗਾਂ ਸਬੰਧੀ ਜਲਦੀ ਤੋਂ ਜਲਦ ਹੱਲ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਮੰਗਾ ਦੀ ਪੂਰਤੀ ਨਹੀਂ ਹੁੰਦੀ ਤਾਂ ਪੰਜਾਬ ਬਾਡੀ ਦੇ ਆਦੇਸ਼ ਮੁਤਾਬਿਕ ਅਗਲੇ ਸੰਘਰਸ਼ ਲਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਿਆਰ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ ਸੂਬਾ ਖਜਾਨਚੀ ਪੰਜਾਬ, ਸਿਕੰਦਰ ਸਿੰਘ ਸੀਨੀਅਰ ਆਗੂ, ਸੁਖਦੀਪ ਸਿੰਘ ਸੀਨੀਅਰ ਆਗੂ, ਇਕਬਾਲ ਸਿੰਘ ਸਾਬਕਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਰਛਪਾਲ ਸਿੰਘ ਸਾਬਕਾ ਪ੍ਰਧਾਨ ਕਾਨੂੰਨੋ ਐਸੋਸੀਏਸ਼ਨ, ਪਟਵਾਰੀ ਵੀਰਪਾਲ ਕੌਰ ਅਤੇ ਰਿਟਾ. ਕਾਨੂੰਗੋ ਮਨਪ੍ਰੀਤ ਸਿੰਘ ਮੌਜੂਦ ਸਨ।